Sunday, July 26, 2026

ਯੂਨੀਵਰਸਿਟੀ ਵੱਲੋ ਪਲਾਂਟ ਟਿਸ਼ੂੂ ਕਲਚਰ ਟੈਕਨੋਲਜ਼ੀ `ਤੇ 2 ਦਿਨਾਂ ਵਰਕਸ਼ਾਪ

Gndu1ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਆਈ.ਆਈ.ਟੀ ਖੜਗਪੁਰ ਦੇ ਮੇਕਇਟਰਨ ਈ-ਸੈਲ ਦੇ ਸਹਿਯੋਗ ਨਾਲ ਪਲਾਂਟ ਟਿਸ਼ੂ ਕਲਚਰ ਤਕਨਾਲੋਜੀ ਵਿਸ਼ੇ `ਤੇ ਐਮ.ਐਸ.ਬੋਟਨੀ ਦੇ  ਵਿਦਿਆਰਥੀਆਂ ਲਈ ਦੋ ਦਿਨਾਂ ਦੀ ਵਰਕਸ਼ਾਪ ਦਾ ਆਯੋਜਿਤ ਕੀਤਾ ਗਿਆ। ਮੇਕਇਟਰਨ ਆਨਲਾਈਨ ਪੋਰਟਲ ਭਾਰਤ ਵਿਚ ਵੱਖ ਵੱਖ ਇੰਟਰਨਸਿ਼ਪ ਮੌਕਿਆਂ ਦੀ ਪੇਸ਼ਕਸ਼ ਕਰਦਾ ਹੈ।  ਵਰਕਸ਼ਾਪ ਵਿਚ ਬੰਗਲੌਰ ਦੇ ਮੌਲਸਿਸ ਵਿਗਿਆਨੀ ਡਾ. ਜਯੋਤੀ ਬਾਲਾ, ਮੁੱਖ ਸਲਾਹਕਾਰ ਵੱਲੋ 35 ਵਿਦਿਆਰਥੀਆਂ ਨੂੰ ਪਲਾਂਟ ਟਿਸ਼ੂ ਕਲਚਰ ਦੇ ਖੇਤਰ ਬਾਰੇ ਹੱਥੀ ਸਿਖਲਾਈ ਦਿੱਤੀ ਗਈ।
 ਡਾ. ਜੋਤੀ ਨੇ ਵਿਦਿਆਰਥੀਆਂ ਨੂੰ ਇਸ ਗੱਲ ਦੀ ਸੇਧ ਦਿੱਤੀ ਕਿ ਉਹ ਆਪਣੇ ਵੱਖ-ਵੱਖ ਸੁਪਨਿਆਂ ਨੂੰ ਕਿਵੇਂ ਜਿਊਂਦੇ ਰੱਖਣ ਅਤੇ ਆਪਣੇ ਵਿਚਾਰਾਂ ਨੂੰ ਅਸਲੀਅਤ ਵਿੱਚ ਬਦਲਣ ਲਈ ਕੀ ਕਰ ਸਕਦੇ ਹਨ।ਵਰਕਸ਼ਾਪ ਦੇ ਆਖਿਰ ਵਿਚ ਲਿਖਤੀ ਪ੍ਰੀਖਿਆ ਲਈ ਗਈ।  ਡਾ. ਐਮ.ਐਸ ਭੱਟੀ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਮੁੱਖੀ ਨੇ ਇਸ ਦੀ ਸੁਰੂਆਤ ਕੀਤੀ ਅਤੇ ਡਾ. ਕਿਰਨਦੀਪ ਧਾਮੀ ਇਸ ਵਰਕਸ਼ਾਪ ਦੇ ਕੋਆਰਡੀਨੇਟਰ ਸਨ।ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਪ੍ਰਿੰਸ ਕੁਮਾਰ, ਓਜਸਵੀ, ਤਨੁਜਾ, ਬਲਜੀਤ ਸਿੰਘ ਅਤੇ ਪਾਲਕਪ੍ਰੀਤ ਕੌਰ ਨੂੰ ਚੁਣਿਆ ਗਿਆ।ਜੋ ਜੂਨ   2019 ਵਿਚ ਆਈ.ਆਈ.ਟੀ ਚੇਨਈ ਵਿਚ ਹੋਣ ਵਾਲੇ ਕੌਮੀ ਪੱਧਰ ਦੇ ਸਮਾਗਮ ਵਿੱਚ ਹਿੱਸਾ ਲੈਣ ਲਈ ਜਾਣਗੇ।  ਪ੍ਰੋ. ਅਵਿਨਾਸ਼ ਕੌਰ ਨਾਗਪਾਲ ਜੋ ਕਿ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦੇਣ ਲਈ ਅਹਿਮ ਭੂਮਿਕਾ ਨਿਭਾ ਰਹੇ ਸਨ। ਪ੍ਰੋ. ਜਸਪਾਲ ਸਿੰਘ ਸੰਧੂ, ਵਾਈਸ-ਚਾਂਸਲਰ ਜੀ.ਐਨ.ਡੀ.ਯੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਵੱਖ-ਵੱਖ ਰਾਸ਼ਟਰੀ ਅਤੇ ਕੌਮਾਂਤਰੀ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਸਲਾਹ ਦਿੱਤੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply