ਬਠਿੰਡਾ, 3 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਵਰਲਡ ਬੁੱਕ ਆਫ ਰਿਕਾਰਡਜ਼ `ਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਬਠਿੰਡਾ ਦੇ ਵਰੁਣ
ਬਾਂਸਲ ਨੂੰ ਗਲੈਮਰ ਈਰਾ ਅਤੇ ਬੇਗਾਨਰ ਮੈਗਜ਼ੀਨ ਨੇ ਆਪਣਾ ਬ੍ਰਾਂਡ ਅੰਬੈਸਡਰ ਨਿਯੁੱਕਤ ਕੀਤਾ ਹੈ।ਨਾਲ ਹੀ ਵਰੁਣ ਨੂੰ ਲੀਗਲ ਐਡਵਾਈਜ਼ਰ ਦੇ ਤੋਰ `ਤੇ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।ਵਰੁਣ ਨੇ ਅੰਬਰ ਪਾਠਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਲਮੌਰ ਈਰਾ ਮੈਗਜ਼ੀਨ ਦੇਸ਼ ਦੀ ਬਹੁਤ ਵੱਡੀ ਅਤੇ ਪ੍ਰਸਿੱਧ ਮੈਗਜ਼ੀਨ ਹੈ, ਇਸ ਦੇ ਨਾਲ ਹੀ ਵਰੁਣ ਦਾ ਨਾਮ ਦੇਸ਼ ਦੇ ਬੜੇ ਬੜੇ ਸੈਲਿਬ੍ਰਿਟੀ ਦੀ ਲਿਸਟ ਵਿੱਚ ਆਉਣ ਲੱਗ ਗਿਆ ਹੈ।ਵਰੁਣ ਦੇ ਪਿਤਾ ਡਾਕਟਰ ਦੇਵਿੰਦਰ ਪਾਲ ਨੇ ਬਹੁਤ ਹੀ ਫ਼ਕਰ ਮਹਿਸੂਸ ਕੀਤਾ ਅਤੇ ਵਰੁਣ ਨੂੰ ਉਨ੍ਹਾਂ ਦੀ ਏਰਾ ਵਾਲੀ ਬਾਲੀਵੁੱਡ ਮੂਵੀ ਬਾਂਸਲ ਐਲ.ਐਲ.ਬੀ ਲਈ ਬਹੁਤ ਅਸੀਸਾਂ ਵੀ ਦਿੱਤੀਆਂ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media