Friday, July 31, 2026

ਨੋਜਵਾਨਾਂ ਲਈ ਸਮੁਦਾਇਕ ਵਿਕਾਸ ਕੈਂਪ ਲਗਾਇਆ ਗਿਆ

ਪਠਾਨਕੋਟ, 3 ਮਾਰਚ (ਪੰਜਾਬ ਪੋਸਟ ਬਿਊਰੋ) –  ਦੁਨੇਰਾ ਵਿਖੇ ਨਹਿਰੂ ਯੁਵਾ ਕੇਂਦਰ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਅੱਜ ਨੋਜਵਾਨਾਂ ਲਈ ਸਮੁਦਾਇਕ PUNJ0303201915ਵਿਕਾਸ ਕੈਂਪ ਲਗਾਇਆ ਗਿਆ। ਕੈਂਪ ਦੋਰਾਨ ਸੰਬੋਧਤ ਕਰਦਿਆਂ ਸੈਮਸਮ ਮਸੀਹ ਜਿਲ੍ਹਾ ਯੁਥ ਕੋਆਰਡੀਨੇਟਰ ਨੇ ਕਿਹਾ ਕਿ ਇਸ ਕੈਂਪ ਦਾ ਉਦੇਸ਼ ਨੋਜਵਾਨਾਂ ਵਿੱਚ ਲੀਡਰਸਿਪ ਦੇ ਗੁਣਾਂ ਦੇ ਨਾਲ-ਨਾਲ ਦੇਸ ਭਗਤੀ ਦਾ ਜਜ਼ਬਾ ਪੈਦਾ ਕਰਨਾ ਹੈ ਤਾਂ ਜੋ ਇੱਕ ਸਿਹਤਮੰਦ ਪੰਜਾਬ ਦੀ ਸਿਰਜਨਾ ਕੀਤੀ ਜਾ ਸਕੇ।ਮੈਡਮ ਹਰਜੀਤ ਕੋਰ ਨੇ ਦੱਸਿਆ ਕਿ ਸਰਕਾਰ ਵੱਲੋਂ ਜੋ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਹਨ, ਉਨਾਂ ਵਿੱਚ ਨੌਜਵਾਨ ਸ਼ਾਮਲ ਹੋਣ । ਕੈਂਪ ਦੋਰਾਨ ਸ੍ਰੀਮਤੀ ਆਸ਼ਾ ਭਗਤ ਨੇ ਨਾਰੀ ਸਕਤੀ ਤੇ ਰੋਸ਼ਨੀ ਪਾਈ।ਇਸ ਮੋਕੇ ਸ੍ਰੀਮਤੀ ਸੁਨੀਤਾ ਸ਼ਰਮਾ, ਧਰਮਪ੍ਰੀਤ ਕੋਰ, ਚੈਨ ਸਿੰਘ ਸਰਪੰਚ, ਰਾਜੇਸ ਸ਼ਰਮਾ ਸਰਪੰਚ, ਪੱਪੂ ਰਾਮ ਸਰਪੰਚ ਆਦਿ ਹਾਜ਼ਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply