Thursday, July 30, 2026

ਗੁਰੂ ਨਗਰੀ ਦੇ ਉਘੇ ਪਤੰਗ ਚੈਂਪੀਅਨ ਜਸਵੰਤ ਸਿੰਘ ਗਿਆਨੀ ਸਨਮਾਨਿਤ

ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਗਰੀ ਦੇ ਉਘੇ ਪਤੰਗ ਚੈਂਪੀਅਨ ਜਸਵੰਤ ਸਿੰਘ ਗਿਆਨੀ ਨੂੰ ਬੀਤੇ ਦਿਨੀ ਮਿਊਂਸਪਲ PUNJ0303201914ਕਾਰਪੋਰੇਸ਼ਨ ਚੰਡੀਗੜ੍ਹ ਅਤੇ ਅਨਵਾਇਰਮੈਂਟ ਸੋਸਾਇਟੀ ਆਫ ਇੰਡੀਆ ਚੰਡੀਗੜ੍ਹ ਵਲੋਂ ਸੀਸ਼ਾ ਰਹਿਤ ਸੂਤੀ ਡੋਰ ਨਾਲ ਪਤੰਗਬਾਜੀ `ਚ ਦਿਖਾਈ ਕਲਾ ਲਈ ਸਨਮਾਨਿਤ ਕੀਤਾ ਗਿਆ।ਸੋਸਾਇਟੀ ਦੇ ਸਕੱਤਰ ਐਨ.ਕੇ ਝਿੰਗਨ ਵਲੋਂ ਨਕਦ ਇਨਾਮੀ ਰਾਸ਼ੀ ਅਤੇ ਯਾਦਗਾਰੀ ਚਿੰਨ ਦੇ ਕੇ ਜਸਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਭਾਸ਼ਣ ਵਿਚ ਨਵੇਂ ਉਭਰ ਰਹੇ ਪਤੰਗਬਾਜਾਂ ਨੂੰ ਚਾਈਨਾ ਦੀ ਜਾਨਲੇਵਾ ਡਰੈਗਨ ਡੋਰ ਦੇ ਨੁਕਸਾਨ ਦੱਸਦੇ ਹੋਏ ਇਸ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply