Wednesday, March 4, 2026

ਸੁਸ਼ਮਾ ਗਰੁੱਪ ਨੇ `ਪਹਿਲੀ ਬਿਲਡਿੰਗ ਬਿਜ਼ਨਸ ਸਮਿਟ-2019` ਕਰਵਾਈ

ਚੰਡੀਗੜ੍ਹ, 2 ਮਾਰਚ (ਪੰਜਾਬ ਪੋਸਟ ਬਿਊਰੋ) – ਟ੍ਰਾਈਸਿਟੀ ਦੇ ਪ੍ਰਮੁੱਖ ਰੀਅਲ ਅਸਟੇਟ ਡਿਵੈਲਪਰ ਸੁਸ਼ਮਾ ਗਰੁੱਪ ਨੇ ਚੈਨਲ ਪਾਰਟਨਰਾਂ ਦੇ ਲਈ ਆਪਣੀ ਪਹਿਲੀ PUNJ0303201917ਬਿਲਡਿੰਗ ਬਿਜ਼ਨਸ ਸਮਿਟ-2019 ਟੈਗੋਰ ਥਿਏਟਰ ਚੰਡੀਗੜ੍ਹ ’ਚ ਆਯੋਜਿਤ ਕੀਤੀ।ਰੀਅਲ ਇਸਟੇਟ ਸੈਕਟਰ ਦੀ ਬਿਹਤਰੀ ਅਤੇ ਚੈਨਲ ਪਾਰਟਨਰਾਂ ਦੇ ਵਿਕਾਸ  ’ਤੇ ਕੇਂਦਰਿਤ ਇਸ ਸਮਿਟ ਦੇ ਸੈਸ਼ਨਾਂ ਨੂੰ ਰੀਅਲ ਇਸਟੇਟ ਖੇਤਰ ਦੇ ਮਾਹਿਰਾਂ ਨੇ ਸੰਬੋਧਿਤ ਕੀਤਾ।
ਚੈਨਲ ਪਾਰਟਨਰਾਂ ਨੂੰ ਸਿੱਖਿਅਤ ਅਤੇ ਕਾਮਯਾਬ ਕਰਨ ਦੇ ਮਕਸਦ ਨਾਲ ਸਮਿਟ ’ਚ ਅੰਕੁਰ ਧਵਨ, ਚੀਫ ਇਨਵੈਸਟਮੈਂਟ ਅਫਸਰ ਪ੍ਰੋਪਟਾਈਗਰ, ਸਥੀਸ਼ ਰਾਜੇਂਦਰਨ ਚੀਫ ਆਪਰੇਟਿੰਗ ਅਫਸਰ (ਸੀ.ਈ.ਓ) – ਫੈਸੀਲਿਟੀਜ ਐਂਡ ਅਸੇਟ ਮੈਨੇਜਮੈਂਟ ਸਰਵਿਸ, ਨਾਈਟ ਫਰੈਂਕ (ਇੰਡੀਆ) ਪ੍ਰਾ. ਲਿਮ., ਸੀਨੀਅਰ ਜਰਨਲਿਸਟ ਪ੍ਰਭਾਕਰ ਸਿਨਹਾ ਅਤੇ 1961 ਤੋਂ ਆਪਣੇ ਕੰਮਾਂ ਲਈ ਜਾਣੇ ਜਾਂਦੇ ਪ੍ਰਮੁੱਖ ਆਰਕੀਟੈਕਟ ਰਣਜੀਤ ਸਬਿਖੀ ਸ਼ਾਮਿਲ ਹੋਏ।
ਮੁੱਖ ਚਰਚਾ ਮੈਟਰੋਜ ਅਤੇ ਅੰਤਰਰਾਸ਼ਟਰੀ ਬਜ਼ਾਰ ਦੇ ਮਾਣਕਾਂ ’ਤੇ ਹੋਈ।ਜਿਵੇਂ ਚੰਡੀਗੜ੍ਹ ਲਈ ਅੱਗੇ ਕੀ ਰਸਤਾ ਹੋਵੇ ਅਤੇ ਕਮਰਸ਼ੀਅਲ ਸੈਕਟਰ ਦੀ ਭਲਾਈ ਲਈ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ।
ਕਿਊ ਐਂਡ ਏ ਸੈਸ਼ਨ ’ਚ ਚੈਨਲ ਭਾਈਵਾਲਾਂ ਨੇ ਸਮੱਸਿਆਵਾਂ ਨਾਲ ਸੰਬੰਧਿਤ ਸਵਾਲ ਵੀ ਮਾਹਿਰਾਂ ਕੋਲੋਂ ਪੁੱਛੇ।ਮਾਹਿਰਾਂ ਨੇ ਆਪਣੇ ਤਜ਼ੱਰਬੇ ਅਤੇ ਨਜਰੀਏ ਦੇ ਆਧਾਰ ’ਤੇ ਸਾਰੇ ਸਵਾਲਾਂ ਦਾ ਵਿਸਥਾਰ ਨਾਲ ਜਵਾਬ ਦਿੱਤਾ, ਜਿਸ ’ਚ ਮੁਸ਼ਕਿਲਾਂ ਦਾ ਹੱਲ ਅਤੇ ਉਪਾਅ ਵੀ ਸ਼ਾਮਿਲ ਸਨ ਜਿਸ ਨਾਲ ਟ੍ਰਾਈਸਿਟੀ ਦਾ ਰੀਅਲ ਅਸਟੇਟ ਮਾਰਕੀਟ ਅੱਗੇ ਵਧ ਸਕੇ।
ਬਿਲਡਿੰਗ ਬਿਜਨਸ ਸਮਿਟ ਦੇ ਬਾਰੇ ’ਚ ਗੱਲਬਾਤ ਕਰਦੇ ਹੋਏ ਪ੍ਰਤੀਕ ਮਿੱਤਲ ਐਗਜੀਕਿਊਟਿਵ ਡਾਇਰੈਕਟਰ ਸੁਸ਼ਮਾ ਗਰੁੱਪ ਨੇ ਕਿਹਾ ਕਿ ਰੀਅਲ ਅਸਟੇਟ ਇੰਡਸਟਰੀ ਨੇ ਬੀਤੇ ਸਾਲਾਂ ’ਚ ਉਨਾਂ ਨੂੰ ਬਹੁਤ ਕੁੱਝ ਦਿੱਤਾ ਹੈ ਅਤੇ ਇਸ ਤਰ੍ਹਾਂ ਵਚਨਬੱਧਤਾ ਨਾਲ ਉਹ ਇਸ ਸੋਚ ਦੇ ਨਾਲ ਆਏ ਹਾਂ ਕਿ ਉਹ ਵੀ ਇੰਡਸਟਰੀ ਨੂੰ ਵਾਪਿਸ ਦੇਣ।ਉਨਾਂ ਇਕ ਪਲੇਟਫਾਰਮ ਦੀ ਸ਼ੁਰੂਆਤ ਕੀਤੀ ਹੈ, ਜਿਥੇ ਸਾਰੇ ਇਕੱਠੇ ਹੋ ਕੇ ਆਪਣੇ ਤਜ਼ੱਰਬੇ  ਤੇ ਗਿਆਨ ਸਾਂਝੇ ਕਰ ਕੇ ਬਿਜਨਸ ਵਧਾ ਸਕਣ।
ਉਨ੍ਹਾਂ ਨੇ ਦੱਸਿਆ ਕਿ ਉਹ ਸਾਰੇ ਰੀਅਲ ਅਸਟੇਟ ਸਟੇਕ ਹੋਲਡਰ ਇਸ ਵਿਸ਼ਾਲ ਪਰਿਵਾਰ ਦਾ ਹਿੱਸਾ ਹਨ।ਉਹ ਆਸ ਕਰਦੇ ਹਨ ਕਿ ਇਹ ਆਯੋਜਨ ਸਾਰਿਆਂ ਲਈ ਸਿੱਖਣ ਦੇ ਲਿਹਾਜ਼ ਨਾਲ ਬਹੁਤ ਵਧੀਆ ਸੀ।ਜਿਸ ਨੂੰ  ਆਉਣ ਵਾਲੇ ਸਾਲਾਂ ’ਚ ਵੀ ਜਾਰੀ ਰੱਖਣ ਲਈ ਕੋਸ਼ਿਸ਼ ਕਰਦੇ ਰਹਿਣਗੇ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply