ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਇੰਟਨੈਸ਼ਨਲ ਸਕੂਲ ਵਿਖੇ ਸਵਾਮੀ ਦਯਾਨੰਦ ਜੀ ਦੇ ਜਨਮ ਦਿਵਸ ਅਤੇ ਰਿਸ਼ੀ
ਬੋਧ ਦਿਵਸ ਮੌਕੇ ਵਿਸ਼ੇਸ਼ ਯੱਗ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਵੈਦਿਕ ਮੰਤਰ ਉਚਾਰਣ ਕਰ ਕੇ ਹਵਨ ਦੀ ਪਾਵਨ ਅਗਨੀ ਵਿੱਚ ਆਹੂਤੀਆਂ ਅਰਪਿਤ ਕੀਤੀਆਂ ਗਈਆਂ।ਧਾਰਮਿਕ ਵਿਸ਼ੇ ਦੇ ਟੀਚਰਾਂ ਨੇ ਸਵਾਮੀ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਵਾਮੀ ਜੀ ਸਾਡੇ ਲਈ ਪ੍ਰੇਰਣਾ ਸਰੋਤ ਹਨ।ਅੱਜ ਜੋ ਵੀ ਡੀਏਵੀ ਸਕੂਲ ਵਿੱਚ ਤਰੱਕੀ ਹੋਈ ਹੈ ਉਸ ਪਿੱਛੇ ਸਵਾਮੀ ਜੀ ਦੇ ਤਿਆਗਮਈ ਜੀਵਨ ਦੀ ਝਲਕ ਹੈ।
ਉਨਾਂ ਕਿਹਾ ਕਿ ਸਵਾਮੀ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਹੀ ਮਹਾਤਮਾ ਹੰਸ ਰਾਜ, ਲਾਲ ਲਾਜਪਤ ਰਾਏ, ਪੰਡਿਤ ਗੁਰੂ ਦੱਤ ਵਿਦਿਆਰਥੀ ਆਦਿ ਸ਼ਖਸ਼ੀਅਤਾਂ ਨੇ ਡੀ.ਏ.ਵੀ ਸੰਸਥਾ ਦੀ ਸਥਾਪਨਾ ਕੀਤੀ ਸੀ।ਮੈਡਮ ਗੁਪਤਾ ਨੇ ਕਿਹਾ ਕਿ ਸਵਾਮੀ ਦਯਾਨੰਦ ਨੇ ਬਾਲ ਵਿਆਹ, ਸਤੀ ਪ੍ਰਥਾ, ਛੂਆਛੂਤ ਤੇ ਪਾਖੰਡਵਾਦ ਦੇ ਖਿਲਾਫ ਅਤੇ ਨਾਰੀ ਸਿਖਿਆ ਦੇ ਹੱਕ `ਚ ਆਪਣੀ ਅਵਾਜ਼ ਬੁਲੰਦ ਕੀਤੀ।ਜਿੰਨਾਂ ਦੇ ਜਨਮ ਦਿਨ `ਤੇ ਅੱਜ ਅਸੀਂ ਉਨਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ।ਡੀ.ਏ.ਵੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਡਾ. ਵੀ.ਪੀ ਲੱਖਣਪਾਲ, ਖੇਤਰੀ ਪ੍ਰਬੰਧਕ ਡਾ. ਨੀਲਮ ਕਾਮਰਾ, ਮੈਨੇਜਰ ਡਾ. ਰਾਜੇਸ਼ ਕੁਮਾਰ ਆਦਿ ਸਾਰਿਆਂ ਨੂੰ ਵਧਾਈ ਦਿੱਤੀ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media