Wednesday, March 4, 2026

ਸਰਵ ਸਿੱਖਿਆ/ਰਮਸਾ ਦੇ ਦਫਤਰੀ ਕਾਮਿਆਂ ਨੂੰ ਵੀ ਕੀਤਾ ਜਾਵੇ ਵਿਭਾਗ `ਚ ਰੈਗੂਲਰ

ਬਠਿੰਡਾ, 5 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਵਲੋਂ 10/10 ਸਾਲਾਂ ਤੋ ਸਰਵ ਸਿੱਖਿਆ/ਰਮਸਾ ਅਧੀਨ ਕੰਮ ਕਰਦੇ ਅਧਿਆਪਕਾਂ PUNJ0503201906ਨੂੰ ਤਾਂ ਸਿੱਖਿਆ ਵਿਭਾਗ `ਚ ਰੈਗੂਲਰ ਕਰ ਦਿੱਤਾ ਗਿਆ ਹੈ।ਜਦੋ ਕਿ ਇਸੇ ਸੋਸਾਇਟੀ ਅਧੀਨ ਵੱਖ ਵੱਖ ਕੈਟਾਗਿਰੀਆਂ ਅਧੀਨ ਕੰਮ ਕਰਦੇ 983 ਦਫਤਰੀ ਕਰਮਚਾਰੀਆਂ ਨਾਲ ਵਿਤਕਰਾ ਕਰਦੇ ਹੋਏ ਵਿਭਾਗ ਵਿੱਚ ਰੈਗੂਲਰ ਨਹੀ ਕੀਤਾ ਗਿਆ ਹੈ।
 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਫਤਰੀ ਕਰਮਚਾਰੀ ਆਗੂਆਂ ਮਨੀਸ਼ ਗੁਪਤਾ ਪਠਾਨਕੋਟ, ਵਿਸ਼ਾਲ ਕੁਮਾਰ ਲੁਧਿਆਣਾ, ਪਵਨ ਮਦਾਨ ਫਿਰੋਜਪੁਰ, ਜੈਵਲ ਜੈਨ ਮੋਗਾ ਅਤੇ ਜਗਮੋਹਨ ਸਿੰਘ ਮੋਹਾਲੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਰਵ ਸਿੱਖਿਆ/ਰਮਸਾ ਅਧੀਨ 4 ਡਿਪਟੀ ਮੈਨੇਜਰ, 10 ਅਸਿਸਟੈਂਟ ਮੈਨੇਜਰ, 13 ਲੀਗਲ ਅਸਿਸਟੈਂਟ, 31 ਅਸਿਸਟੈਂਟ ਪ੍ਰੋਜੈਕਟ ਕੋਆਰਡੀਨੇਟਰ, 4 ਕੰਪਿਊਟਰ ਪ੍ਰੋਗਰਾਮਰ, 1 ਸਟੇਟ ਸਪੈਸ਼ਲ ਐਜੂਕੇਟਰ, 116 ਐਮ.ਆਈ.ਐਸ ਕੋਆਰਡੀਨੇਟਰ, 375 ਲੇਖਾਕਾਰ, 389 ਡਾਟਾ ਐਂਟਰੀ ਆਪਰੇਟਰ, 18 ਜਿਲ੍ਹਾ ਸਪੈਸ਼ਲ ਐਜੂਕੇਟਰ, 12 ਜੂਨੀਅਰ ਇੰਜੀਨੀਅਰ ਅਤੇ 10 ਫਿਜੀਉਥੈਰੇਪਿਸਟ ਕੰਮ ਕਰ ਰਹੇ ਹਨ।ਇਨ੍ਹਾ ਉਪਰ ਸਰਵ ਸਿੱਖਿਆ/ਰਮਸਾ ਦੇ ਅਧਿਆਪਕਾਂ ਸਮਾਨ ਸੇਵਾ ਸ਼ਰਤਾਂ ਲਾਗੂ ਹੁੰਦੀਆਂ ਹਨ॥ਪੰਰਤੂ ਵਿਭਾਗ ਵਲੋਂ ਸਿਰਫ ਅਧਿਆਪਕਾਂ ਨੂੰ ਵਿਚਾਰਿਆ ਗਿਆ ਅਤੇ ਦਫਤਰੀ ਕਰਮਚਾਰੀਆਂ ਨੂੰ ਅੱਖੋਂ ਪਰੋਖੇ ਕਰ ਦਿੱਤਾ।ਆਗੂਆਂ ਨੇ ਦੱਸਿਆ ਕਿ ਉਨ੍ਹਾ ਵਲੋ 12 ਫਰਵਰੀ 2019 ਨੂੰ ਚੰਡੀਗੜ ਵਿਖੇ ਸਿੱਖਿਆ ਮੰਤਰੀ ਓ.ਪੀ ਸੋਨੀ ਦੇ ਨਿਵਾਸ ਸਥਾਨ `ਤੇ ਵਿਭਾਗੀ ਅਧਿਕਾਰੀਆਂ ਜਿਨਾਂ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਤਤਕਾਲੀਨ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਸ਼ਾਂਤ ਗੋਇਲ ਦੀ ਮੋਜੂਦਗੀ ਵਿੱਚ ਸਰਵ ਸਿੱਖਿਆ/ਰਮਸਾ ਅਧੀਨ ਕੰਮ ਕਰਦੇ ਦਫਤਰੀ ਕਰਮਚਾਰੀਆਂ ਨੂੰ ਅਧਿਆਪਕਾਂ ਦੀ ਤਰਜ਼ `ਤੇ ਵਿਭਾਗ ਵਿਚ ਰੈਗੂਲਰ ਕਰਨ ਸਬੰਧੀ ਮੰਗ ਨੂੰ ਪ੍ਰਮੁੱਖਤਾ ਨਾਲ ਰੱਖਿਆ।ਮੀਟਿੰਗ ਦੋਰਾਨ ਸਿੱਖਿਆ ਮੰਤਰੀ ਵਲੋਂ ਵਿਭਾਗੀ ਅਧਿਕਾਰੀਆਂ ਨੂੰ ਇਸ ਸਬੰਧੀ ਕੇਸ ਤਿਆਰ ਕਰਨ ਦੇ ਆਦੇਸ਼ ਜਾਰੀ ਕੀਤੇ ਗਏ।ਪ੍ਰੰਤੂ ਜਿਸ ਤਰ੍ਹਾਂ ਆਮ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਜਲਦ ਹੀ ਚੋਣ ਜ਼ਾਬਤਾ ਲੱਗਣ ਦੀ ਸੰਭਾਵਨਾ ਹੈ, ਇਸ ਕਾਰਨ ਦਫਤਰੀ ਕਰਮਚਾਰੀਆਂ ਵਿੱਚ ਚਿੰਤਾ ਦਾ ਮਾਹੋਲ ਹੈ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply