Friday, October 18, 2024

ਮਾਮਲਾ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਚਲਾਈ ਨਸ਼ਾ ਵਿਰੁਧ ਮੁਹਿੰਮ ਦਾ

ਆਈ. ਐਸ. ਐਫ ਤੇ ਕਵੀਸ਼ਰ ਸਭਾ ਨੇ ਏ ਡੀ ਸੀ ਨੂੰ ਸੌਂਪਿਆ ਮੰਗ ਪੱਤਰ

PPN07091425ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ) – ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੇ ਕੌਮੀ ਪ੍ਰਧਾਨ ਗੁਰਜੀੱਤ ਸਿੰਘ ਬਿੱਟੂ ਚੱਕਮੁਕੰਦ ਸਰਪ੍ਰਸਤ ਡਾ:ਤਸਵੀਰ ਸਿੰਘ ਲਹੌਰੀਆ ਸ੍ਰੀ ਗੁਰੂ ਗੋਬਿੰਦ ਸਿੰਘ ਕਵੀਸਰ ਸਭਾ ਸਭਾ ਮੇੇੈਂਬਰ ਪਲਵਿੰਦਰ ਸਿੰਘ ਖਾਸਾ ਭਾਈ, ਸਵਿੰਦਰ ਸਿੰਘ ਘਣੂਪੁਰ ਕਾਲੇ, ਕੁਲਵਿੰਦਰ ਸਿੰਘ ਐਮ ਏ, ਜਸਪਾਲ ਸਿੰਘ ਪੱਧਰੀ, ਭਾਈ ਨਿਰੰਜਨ  ਸਿੰਘ ਬੋਪਾਰਾਏ  ਤੇ ਭਾਈ ਨੰਦ ਲਾਲ ਜੀ ਕਵੀਸ਼ਰ ਸਭਾ ਦੇ  ਪ੍ਰਧਾਨ ਗੁਰਮੁਖ ਸਿੰਘ ਗੰਡੀਵਿੰਡ ਜਰਨਲ ਸਕੱਤਰ ਬਲਵੰਤ ਸਿੰਘ ਸੋਹਲ ਵੱਲੌਂ  ਏ ਡੀ ਸੀ ਭੁਪਿੰਦਰ ਸਿੰਘ  ਨੂੰ ਸਾਂਝੇ ਤੌਰ ਮੰਗ ਪੱਤਰ ਦਿੱਤਾ ਗਿਆ ।ਜਿਸ ਵਿੱਚ ਉਕੱਤ ਆਗੂਆਂ ਮੰਗ ਕੀਤੀ ਕਿ ਪਿਛਲੇ ਦਿਨੀ ਪੰਜਾਬ  ਸਰਕਾਰ ਪੰਜਾਬ ਸਰਕਾਰ ਵੱਲੋਂ ਜੋ ਵੱਡੇ ਪੱਧਰ ਤੇ ਨਸ਼ਿਆਂ ਵਿਰੁੱਧ ਮੁਹਿਮ ਚਲਾਈ ਗਈ ਸੀ, ਜਿਸ ਦਾ ਕੁੱਝ ਹੱਦ ਤੱਕ ਅਸਰ ਵੀ ਹੋਇਆ, ਪੁਲਿਸ ਵੱਲੋਂ ਕਾਫੀ ਵੱਡੇ ਸਮੱਗਲਰ ਸਲਾਖਾਂ ਪਿੱਛੇ ਡੱਕੇ ਸਨ ਤੇ ਪੰਜਾਬ ਪੁਲਿਸ ਨੇ ਨਸ਼ੇ ਦੇ ਜਾਲ ਵਿੱਚ ਫਸੇ ਨੋਜਵਾਨਾਂ ਦਾ ਪਿੰਡ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਇਹਨ ਪਿਛਲੇ ਕੁਝ ਦਿਹਨਾਂ ਦਾ ਇਲਾਜ ਕਰਾਉਣ ਦਾ ਉਪਰਾਲਾ ਵੀ ਕੀਤਾ, ਪਰ ਦੁੱਖ ਦੀ ਗੱਲ ਹੈ ਕਿ  ਪਿਛਲੇ ਦਿਨਾਂ ਤੋਂ ਮੀਡੀਆ ਵੱਲੌਂ ਕੀਤੇ ਖੁਲਾਸੇ ਮੁਤਾਬਿਕ ਅਤੇ ਖੁੱਦ ਵੀ ਵੇਖਣ  ਵਿੱਚ ਆਉਦਾ ਹੈ ਕਿ ਨਸ਼ਾ ਵਿਰੋਧੀ  ਮੁਹਿਮ ਕਾਫੀ ਮੱਠੀ ਪਈ ਹੈ, ਜਿਸ ਨੂੰ ਸ਼ੁਰੂਆਤੀ ਦੌਰ ਵਾਂਗ ਹੀ ਵੱਡੇ ਪੱਧਰ ਤੇ ਸਰਗਰਮੀ ਨਾਲ ਚਲਾਇਆ ਜਾਵੇ।ਏ ਡੀ ਸੀ ਭੁਪਿੰਦਰ ਸਿੰਘ ਵੱਲੋਂ ਉਕਤ ਆਗੂਆਂ ਤੋਂ ਮੰਗ ਪੱਤਰ ਲੈਂਦਿਆਂ ਕਿਹਾ ਕਿ ਉਹ ਉਨਾਂ ਦਾ ਸੁਝਾਉ  ਪੰਜਾਬ ਸਰਕਾਰ ਤੱਕ ਪਹੁਚਾਉਣਗੇ ।ਇਸ ਮੌਕੇ ਸਵਿੰਦਰ ਸਿੰਘ ਖਿਆਲਾ, ਸਵਿੰਦਰ, ਸੋਹਨ ਸਿੰਘ ਖੁਰਮਾਨੀਆ, ਕਸਮੀਰ ਸਿੰਘ ਤਾਜੇਚੱਕ, ਅਵਤਾਰ ਸਿੰਘ ਖਿਆਲਾ, ਬਲਵਿੰਦਰ ਸਿੰਘ, ਗੁਰਮੇਜ ਸਿੰਘ, ਜੋਗਾ ਸਿੰਘ, ਗੁਰਨਾਮ ਸਿੰਘ ਡਾਲਾ ਤੇ ਪਰਗਟ ਸਿੰਘ ਪੱਧਰੀ ਅਦਿ ਹਾਜਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply