Thursday, June 11, 2026

ਖ਼ਾਲਸਾ ਕਾਲਜ ਦੇ ਖਿਡਾਰੀਆਂ ਦਾ ਤਾਈਕਵਾਂਡੋ ’ਚ ਸ਼ਾਨਦਾਰ ਪ੍ਰਦਰਸ਼ਨ

ਲੜਕੇ ਤੇ ਲੜਕੀਆਂ ਦੀ ਟੀਮ ਨੇ ਜਿੱਤੇ 9 ਗੋਲਡ, 2 ਚਾਂਦੀ ਤੇ 3 ਕਾਂਸੇ ਦੇ ਤਗਮੇ- ਡਾ. ਮਹਿਲ ਸਿੰਘ
ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੀ ਤਾਈਕਵਾਂਡੋ (ਲੜਕੇ ਤੇ ਲੜਕੀਆਂ) ਦੀ ਟੀਮ ਨੇ ਗੁਰੂ ਨਾਨਕ ਦੇਵ PUNJ0603201913ਯੂਨੀਵਰਸਿਟੀ ਵਲੋਂ ਕਰਵਾਏ ਗਏ ਇੰਟਰ ਕਾਲਜ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੜਕਿਆਂ ਦੀ ਟੀਮ ਨੇ 5 ਸੋਨੇ, 1 ਚਾਂਦੀ ਅਤੇ 2 ਕਾਂਸੇ, ਜਦ ਕਿ ਲੜਕੀਆਂ ਦੀ ਟੀਮ ਨੇ 4 ਗੋਲਡ, 1 ਚਾਂਦੀ ਅਤੇ 1 ਕਾਂਸੇ ਦਾ ਤਗਮਾ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੇ ਲੜਕਿਆਂ ਦੀ ਟੀਮ ਨੇ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆ 30 ਅੰਕਾਂ ਨਾਲ ਪਹਿਲਾਂ, ਲਾਇਲਪੁਰ ਖ਼ਾਲਸਾ ਕਾਲਜ ਨੇ 27 ਅੰਕਾਂ ਦੂਜਾ ਅਤੇ ਸੇਂਟ ਸੋਲਜ਼ਰ ਨੇ 11 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।ਜਦ ਕਿ ਲੜਕੀਆਂ ਦੀ ਟੀਮ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਬੇਹਤਰੀਨ ਢੰਗ ਨਾਲ ਮੁਜ਼ਾਹਰਾ ਕੀਤਾ ਤੇ 24 ਅੰਕਾਂ ਨਾਲ ਕਾਲਜ, 17 ਅੰਕਾਂ ਨਾਲ ਐਚ. ਐਮ. ਵੀ. ਅਤੇ 12 ਅੰਕਾਂ ਨਾਲ ਐਸ. ਆਰ. ਕਾਲਜ ਨੇ ਕ੍ਰਮਵਾਰ ਪਹਿਲਾਂ, ਦੂਜਾ ਤੇ ਤੀਜ਼ਾ ਸਥਾਨ ਪ੍ਰਾਪਤ ਕੀਤਾ।   
     ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀ ਇਸ ਜਿੱਤ ’ਤੇ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਕਾਲਜ ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਜੋ ਕਿ ਰੋਹਤਕ ਵਿਖੇ ਕਰਵਾਇਆ ਜਾ ਰਿਹਾ ਹੈ, ’ਚ ਕਾਲਜ ਦੇ 5 ਲੜਕਿਆਂ ਅਤੇ 4 ਲੜਕੀਆਂ ਦੀ ਚੋਣ ਕੀਤੀ ਗਈ ਹੈ।ਜਿਸ ਵਿਚ ਲੜਕਿਆਂ ਦੇ 9 ਤੋਂ 12 ਮਾਰਚ ਅਤੇ ਲੜਕੀਆਂ ਦੇ 13 ਤੋਂ 17 ਮਾਰਚ ਤੱਕ ਟੂਰਨਾਮੈਂਟ ਚੱਲਣਗੇ।ਉਨ੍ਹਾਂ ਕਿਹਾ ਕਿ ਲੜਕਿਆਂ ਦੀ ਟੀਮ ’ਚ ਅਜੈ, ਜਪਨਮ, ਸ਼ਮਸ਼ੇਰ, ਅਜੀਤ ਅਤੇ ਪ੍ਰਿੰਸ ਨੇ ਗੋਲਡ, ਸੌਰਵ ਨੇ ਚਾਂਦੀ ਅਤੇ ਲਵਪ੍ਰੀਤ ਤੇ ਅਕਾਸ਼ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ’ਚ ਅਪਰਨਾ, ਸਨੇਹਾ, ਸੰਜੂ ਤੇ ਕੋਨਿਕਾ ਨੇ ਸੋਨੇ, ਦਿਵਿਯਾ ਨੇ ਚਾਂਦੀ ਅਤੇ ਅਮਨਦੀਪ ਕਾਂਸੇ ਦਾ ਤਗਮਾ ਹਾਸਲ ਕੀਤਾ।
     ਟੀਮ ਦੀ ਸ਼ਾਨਦਾਰ ਉਪਲਬੱਧੀ ’ਤੇ ਡਾ. ਮਹਿਲ ਸਿੰਘ ਨੇ ਡਾ. ਦਲਜੀਤ ਸਿੰਘ ਮੁੱਖੀ ਸਰੀਰਿਕ ਸਿੱਖਿਆ ਵਿਭਾਗ, ਕੋਚ ਬਚਨਪਾਲ ਸਿੰਘ, ਨਵਨੀਤ ਸਿੰਘ, ਮਨਜੋਤ ਕੌਰ, ਸਾਹਿਲਪ੍ਰੀਤ ਬੇਦੀ ਨੂੰ ਵਧਾਈ ਦਿੱਤੀ।ਉਨ੍ਹਾਂ ਉਕਤ ਵਿਦਿਆਰਥੀਆਂ ਨੂੰ ਖੇਡ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਇੱਛਾਵਾਂ ਦਿੱਤੀਆਂ।
 

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply