Thursday, April 9, 2026

ਸ਼ਬਦ ਗੁਰੂ ਯਾਤਰਾ ਦਾ ਕਸਬਾ ਸੰਦੌੜ ਵਿਖੇ ਪਹੁੰਚਣ ‘ਤੇ ਭਰਵਾਂ ਸਵਾਗਤ

ਥਾਣਾ ਸੰਦੌੜ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਨੂੰ ਸਿਰਪਾਓ ਬਖਸ਼ਿਸ਼
ਸੰਦੌੜ, 7 ਮਾਰਚ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਸ੍ਰੋਮਣੀ ਕਮੇਟੀ ਵੱਲੋਂ ਸੁਲਤਾਨਪੁਰ PUNJ0703201902ਲੋਧੀ ਤੋਂ ਸ਼ੁਰੂ ਕੀਤੀ ਸ਼ਬਦ ਗੁਰੂ ਯਾਤਰਾ ਦਾ ਅੱਜ ਸੰਦੌੜ ਵੱਖ ਵੱਖ ਪਿੰਡਾਂ ਵਿੱਚ ਪਹੁੰਚਣ ‘ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਭੂਦਨ, ਕੁਠਾਲਾ, ਸੇਰਗੜ੍ਹ ਚੀਮਾ, ਖੁਰਦ, ਸੰਦੌੜ, ਕਲਿਆਣ ਆਦਿ ਪਿੰਡਾਂ ਵਿਚ ਥਾਂ-ਥਾਂ ‘ਤੇ ਸੰਗਤਾਂ ਨੇ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।ਸ਼ਬਦ ਗੁਰੂ ਯਾਤਰਾ ਦੌਰਾਨ ਗੁਰੂ ਸਾਹਿਬਾਨਾਂ ਦੇ ਸਾਸਤਰਾਂ ਦੇ ਵੀ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ।
ਕਸਬਾ ਸੰਦੌੜ ਦੇ ਮੁੱਖ ਬਜ਼ਾਰ ਵਿੱਚ ਸ਼ਬਦ ਗੁਰੂ ਯਾਤਰਾ ਦੇ ਸਵਾਗਤ ਲਈ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ, ਅਕਾਲੀ ਦਲ ਦੇ ਸਰਕਲ ਪ੍ਰਧਾਨ ਤਰਲੋਚਨ ਸਿੰਘ ਧਲੇਰ ਕਲਾਂ, ਜਤਿੰਦਰ ਸਿੰਘ ਮਹੋਲੀ ਖੁਰਦ, ਦਰਸਨ ਸਿੰਘ ਉਪਲ ਝਨੇਰ, ਮਨਦੀਪ ਸਿੰਘ ਖੁਰਦ, ਭਾਈ ਜਗਦੀਸ ਸਿੰਘ ਘੁੰਮਣ, ਸ਼ਹਿਰੀ ਪ੍ਰਧਾਨ ਦਰਬਾਰਾ ਸਿੰਘ ਮਾਲੇਰਕੋਟਲਾ, ਵਪਾਰ ਮੰਡਲ ਸੰਦੌੜ ਦੇ ਪ੍ਰਧਾਨ ਮੁਕੰਦ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਕਹਿਲ, ਗੁਰਜੰਟ ਸਿੰਘ ਸੰਦੌੜ, ਜਗਤਾਰ ਸਿੰਘ ਝਨੇਰ, ਕੁਲਬੀਰ ਸਿੰਘ ਰਿੰਕਾ, ਭਾਈ ਹਰਦੇਵ ਸਿੰਘ ਪੱਪੂ ਕਲਿਆਣ, ਬਾਬਾ ਹਰਬੰਸ ਸਿੰਘ ਸੰਦੌੜ, ਭਾਈ ਅਮਰੀਕ ਸਿੰਘ ਝਨੇਰ, ਨਗਾਹੀਆ ਸਿੰਘ ਸੰਦੌੜ, ਪਰਮਿੰਦਰ ਸਿੰਘ ਫੌਜੇਵਾਲ, ਸੁਖਵਿੰਦਰ ਸਿੰਘ ਕਸਬਾ ਭੁਰਾਲ, ਭਾਈ ਜੱਸਾ ਸਿੰਘ ਮਾਣਕੀ ਆਦਿ ਆਗੂ ਵੱਡੀ ਗਿਣਤੀ ਵਿਚ ਸੰਗਤਾਂ ਸਮੇਤ ਹਾਜ਼ਰ ਸਨ।
          ਥਾਣਾ ਸੰਦੌੜ ਦੇ ਮੁੱਖੀ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਦੀ ਅਗਵਾਈ ਪੁਲੀਸ ਮੁਲਾਜਮਾਂ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ।ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਤੇ ਹੋਰ ਸ਼ਖਸ਼ੀਅਤਾਂ ਨੂੰ ਇਸ ਮੌਕੇ ਗੁਰੂ ਮਹਾਰਾਜ ਦੀ ਬਸ਼ਸ਼ਿਸ਼ ਸਿਰੋਪਾਓ ਭੇਟ ਕੀਤੇ ਗਏ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply