ਚੰਡੀਗੜ੍ਹ, 7 ਮਾਰਚ (ਪੰਜਾਬ ਪੋਸਟ ਬਿਊਰੋ) – ਫਿਰੋਜਪੁਰ ਲੋਕ ਸਭਾ ਸੀਟ ਤੋਂ ਪ੍ਰਮੁੱਖ ਦਾਅਵੇਦਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ) ਦੇ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਮੋਗਾ ਦੀ ਵਿਸ਼ਾਲ ਰੈਲੀ ਵਿਚ ਆਪਣੇ ਭਾਸ਼ਣ ਦੌਰਾਨ ਪੰਜਾਬ ਦੇ ਵਿਕਾਸ ਸਬੰਧੀ ਮਹੱਤਵਪੂਰਣ ਮੁੱਦੇ ਚੁੱਕਣ ਦੀ ਸ਼ਲਾਘਾ ਕੀਤੀ ਹੈ।ਰੈਲੀ ਵਿੱਚ ਸਾਥੀਆਂ ਸਮੇਤ ਪੁੱਜੇ ਅਨੁਮੀਤ ਹੀਰਾ ਸੋਢੀ ਨੇ ਕਿਹਾ ਕਿ ਇਹਨਾਂ ਮੁਦਿਆਂ ਵਿੱਚ ਬੇਰੁਜਗਾਰੀ, ਖੇਤੀ ਸੰਕਟ ਅਤੇ ਪੰਜਾਬ ’ਚ ਕਾਂਗਰਸ ਦੀਆਂ ਉਪਲੱਬਧੀਆਂ ਸ਼ਾਮਿਲ ਹਨ।ਇਸ ਤੋਂ ਇਲਾਵਾ ਕੌਮੀ ਪ੍ਰਧਾਨ ਰਾਹੁਲ ਨੇ ਮੈਗਾ ਰੈਲੀ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਰੁਜਗਾਰ ਵਧਾਉਣ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕਰਜਾ ਮਾਫ ਕਰਨ ਦਾ ਵਿਸ਼ੇਸ਼ ਜਿਕਰ ਕੀਤਾ।ਰਾਹੁਲ ਵਲੋਂ ਰਾਫੇਲ ਸੌਦੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤੀ ਜਨਤਾ ਪਾਰਟੀ ਵਲੋਂ ਹਿੰਦੁਸਤਾਨ ਏਅਰੋਨਾਟਿਕਸ ਲਿਮਿਟਡ ਦੀ ਬਜਾਏ ਇੱਕ ਨਿਜੀ ਕੰਪਨੀ ਨੂੰ ਠੇਕਾ ਦੇਣ ਦੀ ਅਸਲੀਅਤ ਪੰਜਾਬ ਦੀ ਜਨਤਾ ਸਾਹਮਣੇ ਰੱਖਣੀ ਵੀ ਚੰਗੀ ਗੱਲ ਹੈ।ਜਿਸ ਨਾਲ ਦੇਸ਼ ਦੇ ਚੌਕੀਦਾਰ ਤੇ ਭਾਜਪਾ ਦੀ ਅਸਲੀਅਤ ਦਾ ਲੋਕਾਂ ਨੂੰ ਪਤਾ ਲਗਾ ਹੈ।
ਅਨੁਮੀਤ ਹੀਰਾ ਸੋਢੀ ਨੇ ਕਿਹਾ ਕਿ ਜਿਥੇ ਉਤਸਾਹੀ ਪਾਰਟੀ ਪ੍ਰਧਾਨ ਦੀ ਅਗਵਾਈ `ਚ ਕੈਪਟਨ ਸਰਕਾਰ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ, ਉਥੇ ਭਾਜਪਾ ਆਪਣੀ ਜੇਬ ਭਰਨ ਲਈ ਪੈਂਤਰੇ ਅਪਣਾ ਰਹੀ ਹੈ ਤੇ ਰਾਫੇਲ ਸੌਦੇ ਨਾਲ ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …