Wednesday, June 10, 2026

ਮੇਅਰ ਵਲੋਂ ਜਲਿਆਂਵਾਲਾ ਬਾਗ ਨੂੰ ਜਾਂਦੀਆਂ ਸੜਕਾਂ ਅਤੇ ਐਲ.ਈ.ਡੀ ਸਾਈਨੇਜ ਦੇ ਕੰਮਾਂ ਦੀ ਸ਼ੁਰੂਆਤ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਜਲਿਆਂਵਾਲਾ ਬਾਗ ਦੇ ਨਾਲ ਲੱਗਦੀਆਂ ਸੜਕਾਂ ਬਣਾਉਣ PUNJ1103201908ਲਈ 1 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।ਸ਼ਹੀਦੀ ਯਾਦਗਾਰ ਜਲਿਆਂਵਾਲਾ ਬਾਗ ਦੇ 100 ਸਾਲਾ ਸ਼ਤਾਬਦੀ ਪ੍ਰੋਗਰਾਮਾਂ ਦੇ ਅਧੀਨ ਉਨ੍ਹਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਨੇੜੇ ਸਥਿਤ ਜਲਿਆਂਵਾਲਾ ਬਾਗ `ਚ 68 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਐਲ.ਈ.ਡੀ ਸਾਈਨੇਜ ਦੇ ਕੰਮਾਂ ਦਾ ਸ਼ੁਭਅਰੰਭ ਕੀਤਾ।ਉਨ੍ਹਾਂਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਕਰਵਾਏ ਗਏ ਵੱਖ-ਵੱਖ ਕੰਮਾਂ ਨੂੰ ਦਰਸਉਣ ਅਤੇ ਅੰਮ੍ਰਿਤਸਰ ਦਾ ਇਤਹਾਸ ਤੇ ਵਿਰਾਸਤ ਸ਼ਹਿਰੀਆਂ ਅਤੇ ਯਾਤਰੂਆਂ ਤੱਕ ਪਹੁੰਚਾਉਣ ਲਈ ਹਿਰਦੇ ਪ੍ਰੋਜੇਕਟ ਤਹਿਤ ਏਅਰਪੋਰਟ ਗੁਮਟਾਲਾ ਬਾਈਪਾਸ, ਨਾਵਲਟੀ ਚੌਕ ਅਤੇ ਜਲਿਆਂਵਾਲਾ ਚੌਕ ਵਿੱਚ 16-9  ਸਾਈਜ਼ ਦੀ ਐਲ.ਈ.ਡੀ ਸਕਰੀਨਆਂ ਲਗਾਈ ਜਾ ਰਹੀਆਂ ਹਨ।ਜਿੰਨਾਂ ਕੰਟਰੋਲ ਸੈਂਟਰ ਰਣਜੀਤ ਐਵਨਿਊ ਦਫਤਰ `ਚ ਹੋਵੇਗਾ ।  
 ਮੇਅਰ ਕਰਮਜੀਤ ਰਿੰਟੂ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ `ਚ ਹਮੇਸ਼ਾਂ ਰਿਕਾਰਡਤੋੜ਼ ਵਿਕਾਸ ਹੋਏ ਹਨ।  ਸ਼ਹਿਰ ਵਿੱਚ ਪਿਛਲੇ ਦਿਨਾਂ `ਚ ਕਰੋੜਾਂ ਦੇ ਪ੍ਰੋਜੇਕਟਾਂ ਦੀ ਸ਼ੁਰੂਆਤ ਹੋਈ ਹੈ।ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ਼ ਕਿ  ਆਪਣੇ ਨੇੜੇ ਤੇੜੇ ਸਫਾਈ ਦਾ ਧਿਆਨ ਰੱਖਣ।ਕੂੜਾ ਡਸਟ ਬਿੰਨਾਂ `ਚ ਸੁੱਟਣ ਅਤੇ ਗੰਦਗੀ ਨਹੀਂ ਫੈਲਣ ਦੇਣ।ਅਜਿਹਾ ਕਰਨ ਨਾਲ ਗੁਰੂ ਨਗਰੀ ਪ੍ਰਤੀ ਰੋਜਾਨਾ ਲੱਖਾਂ ਦੀ ਗਿਣਤੀ `ਚ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਕੋਲ ਚੰਗਾ ਸੁਨੇਹਾ ਜਵੇਗਾ।
ਇਸ ਮੌਕੇ ਡਿਪਟੀ ਮੇਅਰ ਯੁਨਸ ਕੁਮਾਰ, ਕੋਂਸਲਰ ਮਹੇਸ਼ ਖੰਨਾ, ਅਸ਼ਵਨੀ ਕਾਲੇ ਸ਼ਾਹ, ਗੁਰਪ੍ਰਤਾਪ ਸਿੰਘ  ਹੈਪੀ, ਦਲਬੀਰ ਸਿੰਘ  ਮੰਮਣਕੇ, ਸੁਨੀਲ ਕੌਂਟੀ, ਦੀਪਕ ਕੁਮਾਰ ਰਾਜੂ, ਬਲਵਿੰਦਰ ਸਿੰਘ ਨਵਾਂ ਪਿੰਡ, ਜਸਵਿੰਦਰ ਸਿੰਘ ਐਸ.ਜੀ.ਪੀ.ਸੀ ਮੈਂਬਰ ਅਤੇ ਇਲਾਕਾ ਵਾਸੀ ਮੌਜੂਦ ਸਨ ।  

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply