ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ-ਜਸਬੀਰ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀ.ਟੀ ਰੋਡ ਸਕੂਲ ਵਿਖੇ
ਔਰਤਾਂ ਨੂੰ ਸਨਮਾਨ ਦੇਣ ਲਈ ਮਹਿਲਾ ਦਿਵਸ ਮਨਾਇਆ ਗਿਆ।ਸਵੇਰ ਦੀ ਸਭਾ ਵਿੱਚ ਇਸਤਰੀ ਜਾਤੀ ਦੀ ਰੱਖਿਆ ਲਈ ਸੰਘਰਸ਼ ਕਰਨ ਵਾਲੀਆਂ ਨਾਮਵਰ ਅੋਰਤ ਸ਼ਖਸ਼ੀਅਤਾਂ ਨੂੰ ਯਾਦ ਕੀਤਾ ਗਿਆ।ਬਾਰਵ੍ਹੀਂ ਜਮਾਤ ਦੇ ਵਿਦਿਆਰਥਣਾਂ ਨੇ ਮਹਿਲਾ ਦਿਵਸ `ਤੇ ਆਪਣੇ ਭਾਸ਼ਣ, ਕਵਿਤਾਵਾਂ ਤੋਂ ਇਲਾਵਾ ਪੋਸਟਰਾਂ ਰਾਹੀਂ ਨਾਰੀ ਵਰਗ ਦੀਆਂ ਮਹਾਨ ਪ੍ਰਾਪਤੀਆਂ `ਤੇ ਚਾਨਣ ਪਾਇਆ।
ਪ੍ਰਿੰਸੀਪਲ ਡਾ. ਧਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਲ ਦਾ ਵਿਸ਼ਾ ‘ਸਮਾਨ ਸੋਚ, ਨਿਪੁੰਨ ਉਸਾਰੀ, ਨਵਾਂ ਪਰਿਵਰਤਨ’ ਉਹਨਾਂ ਨਵੇਂ ਤਰੀਕਿਆਂ `ਤੇ ਕੇਂਦਰਿਤ ਹੈ, ਜਿੰਨ੍ਹਾਂ ਨਾਲ ਲਿੰਗ ਸਮਾਨਤਾ ਅਤੇ ਹਰ ਖੇਤਰ ਵਿੱਚ ਨਾਰੀ ਸ਼ਕਤੀ ਨੂੰ ਹੋਰ ਉਨਤ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਨਾਰੀ ਹੀ ਸਮਾਜ ਦੀ ਸਿਰਜਣਾ ਕਰ ਸਕਦੀ ਹੈ, ਜੋ ਨਿਰਸੁਆਰਥ ਤੇ ਪ੍ਰੇਮ ਦੀ ਮੂਰਤ ਹੈ।ਲਿੰਗ ਸਮਾਨਤਾ ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਅੋਰਤਾਂ ਦਾ ਸਨਮਾਨ ਕਰਨ ਦੀ ਪ੍ਰੇਰਣਾ ਕੀਤੀ ਅਤੇ ਅਧਿਆਪਕਾਵਾਂ ਨੂੰ ਨਾਰੀ ਦਿਵਸ ਦੀ ਵਧਾਈ ਦਿੱਤੀ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media