Wednesday, June 10, 2026

ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਛੋਟੇ ਬੱਚੇ ਨੂੰ ਪੋਲਿੳ ਬੂੰਦਾਂ ਪਿਲਾ ਕੇ ਪੋਲਿੳ ਪ੍ਰੋਗਰਾਮ ਦੀ ਸ਼ੁਰੂਆਤ

ਅੰਮ੍ਰਿਤਸਰ 10 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਵਿਸ਼ਵ ਸਿਹਤ ਸੰਗਠਨ ਵਲੋ ਨੈਸ਼ਨਲ ਇਮੂਨਾਈਜੇਸ਼ਨ ਰਾਊਂਡ ਦੇ ਤਹਿਤ ਆਮ PUNJ1103201912ਲੋਕਾਂ ਨੂੰ ਪੋਲੀੳ ਤੋਂ ਮੁਕਤ ਕਰਨ ਲਈ ਸ੍ਰੀ ਦਰਬਾਰ ਸਾਹੀਬ ਕੰਪਲੈਕਸ ਵਿਖੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਜਸਪਾਲ ਕੌਰ ਅਤੇ ਸਿਵਲ ਸਰਜਨ ਡਾ. ਹਰਦੀਪ ਸਿੰਘ ਵਲੋ ਇਕ ਛੋਟੇ ਬੱਚੇ ਨੂੰ ਪੋਲਿੳ ਦੀਆਂ 2 ਬੂੰਦਾਂ ਪਿਲਾ ਕੇ ਇਸ ਪਲਸ ਪੋਲੀੳ ਦਾ ਪ੍ਰੋਗਰਾਮ ਦਾ ਸ਼ੁਭ ਆਰੰਭ ਕੀਤਾ ਗਿਆ।ਉਨਾਂ ਵਲੋਂ ਪੋਲੀਓ ਬੂੰਦਾਂ ਪਿਲਾਉਣ ਸਬੰਧੀ ਜਾਗਰੂਕਤਾ ਲਈ ਆਟੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ `ਚ ਰਵਾਨਾ ਕੀਤਾ ਗਿਆ।
ਜਿਲ੍ਹਾ ਟੀਕਾਕਰਨ ਅਫਸਰ ਡਾ. ਰਮੇਸ਼ ਪਾਲ ਨੇ ਕਿਹਾ ਕਿ 10 ਤੋਂ 12 ਮਾਰਚ ਦੀ ਮੁਹਿੰਮ ਤਹਿਤ 2727791   ਅਬਾਦੀ ਦੇ 543424 ਘਰਾਂ ਵਿੱਚ ਰਹਿੰਦੇ 0 ਤੋ 5 ਸਾਲ ਦੇ 317527 ਬੱਚਿਆ ਨੂੰ 2694 ਟੀਮਾਂ ਵਲੋ ਪੋਲੀੳ ਦੀਆਂ 2 ਬੂੰਦਾਂ ਪਿਲਾਈਆ ਜਾਣਗੀਆਂ ਅਤੇ 289 ਸੁਪਰਵਾਈਜਰਾ ਵਲੋ ਇਨਾਂ ਦਾ ਨਿਰੀਖਣ ਕੀਤਾ ਜਾਵੇਗਾ।ਇਸ ਮੌਕੇ ਡਾ. ਕਿਰਨ, ਡਾ. ਸੇਠੀ, ਡਾ. ਕੰਡਲ, ਅਮਰਦੀਪ ਸਿੰਘ, ਸ਼ਮਸ਼ੇਰ ਸਿੰਘ ਕੌਹਰੀ, ਰਾਮਕਿਸ਼ਨ, ਗੁਰਦੇਵ ਆਦਿ ਹਾਜਰ ਸਨ।
 

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply