Wednesday, June 10, 2026

ਚੰਨ ਅਮਰੀਕ ਦੀ ਕਾਵਿ ਪੁਸਤਕ `ਉਡਦੇ ਬੋਲ` ਲੋਕ ਅਰਪਿਤ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ) – ਏਕਮ ਸਾਹਿਤਕ ਮੰਚ ਅਤੇ ਅਮ੍ਰਿਤਸਰ ਚਿੰਤਕ ਮੰਚ ਵਲੋਂ ਪੰਜਾਬੀ ਸ਼ਾਇਰ ਚੰਨ ਅਮਰੀਕ ਦੀ ਦੂਜੀ PUNJ1103201920ਕਾਵਿ ਪੁਸਤਕ `ਉੱਡਦੇ ਬੋਲ` ਲੋਕ ਅਰਪਿਤ ਕੀਤੀ ਗਈ।ਲਾਰੈਂਸ ਰੋਡ ਸਤਿਥ ਭਾਈ ਵੀਰ ਸਿੰਘ ਨਿਵਾਸ ਤੇ ਹੋਏ ਇਸ ਸਾਹਿਤਕ ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਸ਼ਾਇਰਾ ਅਰਤਿੰਦਰ ਸੰਧੂ ਨੇ ਪੁਸਤਕ ਦੀ ਜਾਣ ਪਛਾਣ ਕਰਵਾਈ।
                ਡਾ. ਦਰਿਆ ਨੇ ਬੋਲਦਿਆਂ ਕਿਹਾ ਕਿ ਚਰਚਾ ਅਧੀਨ ਪੁਸਤਕ ਦੀ ਸ਼ਾਇਰੀ ਜਿਥੇ ਕੁਦਰਤ ਅਤੇ ਕਿਰਤੀ ਦੀ ਗੱਲ ਕਰਦੀ ਹੈ ਉਥੇ ਸਾਰਥਿਕ ਸੁਨੇਹਾ ਵੀ ਦੇਂਦੀ ਹੈ।ਡਾ. ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਚੰਨ ਅਮਰੀਕ ਆਪਣੀ ਸ਼ਾਇਰੀ ਵਿਚ ਕਿਸੇ ਵਾਦ ਵਿਵਾਦ ਚ ਬੱਝਣ ਦੀ ਬਜਾਏ ਨਿਰਪੱਖਤਾ ਦੇ ਹਕ ਵਿਚ ਭੁਗਤਦਾ ਹੈ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਸ਼ਾਇਰ ਅਹਿਸਾਸ ਅਤੇ ਸੰਵੇਦਨਾ ਦੇ ਸੁਮੇਲ ਰਾਹੀਂ ਬੇਸ਼ਕ ਮਨੁੱਖ ਅੰਦਰਲੀ ਗਹਿਰਾਈ ਦੀ ਗੱਲ ਕਰਦਾ ਹੈ, ਪਰ ਉਸ ਦੀ ਗੂੰਜ ਉਚਾਈਆਂ ਸਿਰਜਦੀ ਹੈ। ਸ਼ਾਇਰ ਮਲਵਿੰਦਰ ਤੇ ਡਾ ਦੀਪਤੀ ਨੇ ਪੁਸਤਕ ਵਿਚਲੀਆਂ ਕਵਿਤਾਵਾਂ ਤੇ ਮੁਲਵਾਨ ਨੁਕਤੇ ਸਾਂਝੇ ਕੀਤੇ। ਮੰਚ ਵਲੋਂ ਚੰਨ ਅਮਰੀਕ ਨੂੰ ਸਨਮਾਨਿਤ ਵੀ ਕੀਤਾ ਗਿਆ।ਡਾ. ਹਜਾਰਾ ਸਿੰਘ ਚੀਮਾ ਅਤੇ ਰਾਜਿੰਦਰ ਮਾਝੀ ਨੇ ਸਭ ਦਾ ਧੰਨਵਾਦ ਕੀਤਾ।
               ਇਸ ਸਮੇਂ ਡਾ. ਪ੍ਭਜੋਤ ਕੌਰ ਸੰਧੂ,ਹਰਜੀਤ ਸੰਧੂ, ਡਾ. ਕਸ਼ਮੀਰ ਸਿੰਘ, ਨਿਰਮਲ ਅਰਪਣ, ਸਰਬਜੀਤ ਸੰਧੂ, ਮਨਮੋਹਨ ਢਿਲੋਂ, ਹਰਪਾਲ ਸਿੰਘ ਸੰਧਾਵਾਲੀਆ, ਜਸਪਾਲ ਕੌਰ, ਰਾਜ ਖੁਸ਼ਵੰਤ ਸਿੰਘ ਸੰਧੂ, ਰਾਜਵੰਤ ਬਾਜਵਾ, ਰਾਵਿੰਦਰ ਕੌਰ ਜਸਵੰਤ ਧਾਪ, ਰਾਜਵਿੰਦਰ ਰਾਜ, ਸੁਰਿੰਦਰ ਖਿਲਚੀਆਂ, ਦਲਜੀਤ ਸਿੰਘ ਕੋਹਲੀ, ਡਾ. ਵਿਸ਼ਾਲ, ਸਤਿੰਦਰ ਓਠੀ, ਡਾ. ਭੁਪਿੰਦਰ ਸਿੰਘ ਫੇਰੂਮਾਨ, ਸੁਰਿੰਦਰ ਚੌਹਕਾ, ਕੁਲਦੀਪ ਦਰਾਜਕੇ ਅਤੇ ਅਜੀਤ ਸਿੰਘ ਨਬੀਪੁਰੀ ਹਾਜ਼ਰ ਸਨ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply