Wednesday, September 9, 2026

ਜ਼ਿਲਾ ਯੋਜਨਾ ਪਲਾਨਿੰਗ ਕਮੇਟੀ ਦੀ ਹੋਈ ਮੀਟਿੰਗ

PPN08091415ਅੰਮ੍ਰਿਤਸਰ 8 ਸਤੰਬਰ (ਸੁਖਬੀਰ ਸਿੰਘ) – ਜ਼ਿਲਾ ਯੋਜਨਾ ਪਲਾਨਿੰਗ ਕਮੇਟੀ ਦੀ ਸz: ਵੀਰ ਸਿੰਘ ਲੋਪੋਕੇ ਚੇਅਰਮੈਨ ਸਪੈਸ਼ਲ ਕੰਪੋਨੈਟ ਸਬ-ਪਲਾਨ ਪ੍ਰਧਾਨਗੀ ਹੇਠ ਬਚਤ ਭਵਨ ਰਣਜੀਤ ਐਵੀਨਿਊ ਵਿਖੇ ਜ਼ਿਲਾ ਯੋਜਨਾ ਪੱਧਰ ਦੇ ਸਮੂਹ ਅਧਿਕਾਰੀਆਂ ਦੀ ਸਾਲ 2012-13 ਅਤੇ 2013-14 ਦੀ ਸਪੈਸ਼ਲ ਕੰਪੋਨੈਟ ਸਬ ਪਲਾਨ ਸਕੀਮ ਅਧੀਨ ਵਿੱਤੀ ਅਤੇ ਭੋਤਿਕ ਪ੍ਰਗਤੀ ਵਾਚਣ ਲਈ ਮੀਟਿੰਗ ਕੀਤੀ ਗਈ । ਲੋਪੋਕੇ ਨੇ ਜਿਲੇ ਦੇ ਸਮੂਹ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ ਦਿੱਤੇ ਗਏ ਕਿ ਐਸ.ਸੀ.ਸਬ. ਪਲਾਨ ਸਕੀਮ ਅਧੀਨ ਆਉਦੀ ਰਾਸ਼ੀ ਨੂੰ ਸਹੀ ਤਰੀਕੇ ਨਾਲ ਵੰਡਿਆ ਜਾਵੇ ਅਤੇ ਇਸ ਦੀ ਪ੍ਰਗਤੀ ਰਿਪੋਰਟ ਸਰਕਾਰ ਨੂੰ ਸਹੀ ਸਮੇ ਸਿਰ ਭੇਜੀ ਜਾਵੇ। ਜਿਨਾਂ ਵਿਭਾਗਾਂ ਦੀ ਪ੍ਰਗਤੀ ਰਿਪੋਰਟ ਪ੍ਰਾਪਤ ਨਹੀ ਹੋਈ ਉਹਨਾ ਵਿਭਾਗਾਂ ਨੂੰ ਚੇਅਰਮੈਨ ਸਾਹਿਬ ਵਲੋਂ ਹਦਾਇਤ ਕੀਤੀ ਗਈ ਹੈ ਕਿ ਸਮੇ ਸਿਰ ਰਿਪੋਰਟਾਂ ਜਿਲਾ ਭਲਾਈ ਅਫਸਰ ਅੰਮ੍ਰਿਤਸਰ ਪਾਸ ਪੁੱਜਦੀਆ ਕੀਤੀਆਂ ਜਾਇਆ ਕਰਨ ਮੀਟਿੰਗ ਵਿੱਚ ਅਡਿਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਸz: ਬਲਦੇਵ ਸਿੰਘ ੳਚੇਚੇ ਤੌਰ ਤੇ ਚੰਡੀਗੜ ਤੋਂ ਡਾਇਰੈਕਟਰ ਸਪੈਸਲ ਪ੍ਰਗਤੀ ਸਪੈਸ਼ਲ ਕੰਪੋਨੈਟ ਸਬ ਪਲਾਨ ਸ੍ਰੀ ਚਮਨ ਲਾਲ ਵਾਸਨ ਹਾਜ਼ਰ ਹੋਏ। ਇਸ ਤੋਂ ਇਲਾਵਾ ਜਿਲ*ਾ ਭਲਾਈ ਅਫਸਰ ਸz: ਜਸਦੇਵ ਸਿੰਘ ਪਰੇਵਾਲ, ਖੋਜ ਅਫਸਰ ਚਰਨਜੀਤ ਸਿੰਘ, ਉਪ ਅਰਥ ਅੰਤਿਾ ਸਲਾਹਕਾਰ ਅੰਮ੍ਰਿਤਸਰ ਅਤੇ ਜਿਲੇ ਦੇ ਸਮੂਹ ਅਧਿਕਾਰੀ ਹਾਜ਼ਰ ਹੋਏ ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply