Wednesday, September 9, 2026

ਜਾਪਾਨ, ਯੂਰਪ ਤੇ ਅਮਰੀਕਾ ਦੀ ਯੂਨੀਵਰਸਿਟੀਆਂ ਤੋ ਆਏ ਵਫਦ ਨੇ ਘੋੜ ਸਵਾਰੀ ‘ਤੇ ਪੇਸ਼ ਕੀਤੀ ਦਸਤਾਵੇਜ਼ ਫਿਲਮ

PPN08091414ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਘੋੜ ਸਵਾਰੀ ਪੰਜਾਬੀ ਸੱਭਿਆਚਾਰ ਦਾ ਅਟੁੱਟ ਹਿੱਸਾ ਰਿਹਾ ਹੈ ਅਤੇ ਪੰਜਾਬ ਦੇ ਲੋਕ ਸਦੀਆਂ ਤੋਂ ਘੋੜ ਸਵਾਰੀ ਨਾਲ ਪਿਆਰ ਕਰਦੇ ਆ ਰਹੇ ਹਨ।ਅੱਜ ਸਥਾਨਕ ਗੁਰੂ ਨਾਨਕ ਆਡੋਟੋਰੀਅਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਢਿੱਲੋ ਮਾਰਟੀ ਫਾਊਡੇਸ਼ਨ ਵਲੋਂ ਘੋੜ ਸਵਾਰੀ ਤੇ ਦਸਤਾਵੇਜ਼ ਫਿਲਮ ਪੇਸ਼ ਕੀਤੀ ਗਈ। ਢਿੱਲੋ ਮਾਰਟੀ ਫਾਊਡੇਸ਼ਨ ਦੇ ਪ੍ਰਧਾਨ ਢਿੱਲੋ ਮਾਰਟੀ ਨੇ ਦੱਸਿਆ ਕਿ ਢਿੱਲੋ ਮਾਰਟੀ ਫਾਊਡੇਸ਼ਨ ਕਲਾ ਤੇ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਯਤਨਸ਼ੀਲ ਹੈ ਅਤੇ ਸਮਾਜ ਵਿਚ ਆਰਟਿਸਟਾਂ, ਆਰਕੀਟੈਕਚਰਾਂ ਤੇ ਡਿਜਾਈਨਰਾਂ ਨੂੰ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਉਨਾਂ ਦੱਸਿਆ ਕਿ 1 ਸਤੰਬਰ ਤੋ ਲੈ ਕੇ 10 ਸਤੰਬਰ ਤਕ ਕਲਾ, ਡਿਜਾਇਨ, ਸਮਾਜਿਕ ਤੇ ਫਿਜੀਕਲ ਸਾਇਸੰਜ ਨਾਲ ਸਬੰਧਿਤ ਅੰਤਰਰਾਸ਼ਟਰੀ ਵਿਦਿਆਰਥੀ ਤੇ ਸਕਾਲਰ ਪੰਜਾਬ ਅੰਦਰ ਖੋਜ ਕਰ ਰਹੇ ਹਨ। ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੀ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਸੰਜੀਦਾ ਹੈ ਅਤੇ ਮੌਜੂਦਾ ਸਰਕਾਰ ਵਲੋਂ ਰਾਜ ਅੰਦਰ ਇਤਿਹਾਸਕ, ਧਾਰਮਿਕ ਤੇ ਸਮਾਜਿਕ ਸਥਾਨਾਂ ਆਦਿ ਦੀ ਸੰਭਾਲ ਲਈ ਯੋਗ ਉਪਰਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਰਾਜ ਸਰਕਾਰ ਵਲੋਂ ਅੰਮ੍ਰਿਤਸਰ ਸ਼ਹਿਰ ਨੂੰ ਸੈਰ ਸਪਾਟਾ ਵਜੋ ਵਿਕਸਿਤ ਕਰਨਾ ਇਸ ਦੀ ਵੱਡੀ ਮਿਸਾਲ ਹੈ। ਉਨਾਂ ਪੰਜਾਬ ਸਰਕਾਰ ਦੇ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਉਨਾਂ ਦੇ ਵਫਦ ਵਲੋ ਪੰਜਾਬ ਅੰਦਰ ਵੱਖ-ਵੱਖ ਸ਼ਹਿਰਾਂ ਦੇ ਕੀਤੇ ਜਾ ਰਹੇ ਦੋਰਿਆਂ ਦੋਰਾਨ ਉਹ 9 ਸਤੰਬਰ ਤਕ ਅੰਮ੍ਰਿਤਸਰ ਜਿਲੇ ਦੇ ਵੱਖ-ਵੱਖ ਸਥਾਨਾਂ ਦਾ ਦੌਰਾ ਕਰਨਗੇ। ਇਸ ਮੌਕੇ ਹੋਰਨਾ ਤੋ ਇਲਾਵਾ ਸਰਵ ਸ੍ਰੀ ਹਰਸਿਮਰਨ ਸਿੰਘ ਭੁੱਲਰ, ਟੋਕੀਓ ਯੂਨੀਵਰਸਿਟੀ ਤੋਂ ਆਰਕੀਟੈਕਟਰ ਵਿਭਾਗ ਦੇ ਮੁਖੀ ਐਸੋਸੀਏਟ ਪ੍ਰੋਫੈਸਰ ਜੁਨ ਸਾਟੋ. ਜੂਕੋ ਹਾਆਸੀ ਪੀ.ਐਚ.ਡੀ ਐਸੋਸੀਏਟ ਪ੍ਰੋਫੈਸਰ ਟੋਕੀਓ ਯੁਨੀਵਰਸਿਟੀ, ਪ੍ਰੋ. ਖੇਗੋ ਕੁਮਾ, ਅੇਸੋ.ਪ੍ਰੋ. ਪੁਨ ਸਾਟੋ, ਸਹਾਇਕ ਪ੍ਰੋ ਕੋ ਨਾਕਾਮੁਰਾ, ਪ੍ਰੋ.ਡਾ. ਮੀਵਾਕੋ ਹੋਸਾਡਾ ਆਦਿ ਹਾਜਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply