Monday, July 27, 2026

ਕਹਾਣੀਕਾਰ ਤੇਲੂ ਰਾਮ ਕੁਹਾੜਾ ਨੇ ਸਾਹਿਤਕਾਰਾਂ ਨਾਲ ਕੀਤਾ ਰੂਬਰੂ

ਸਮਰਾਲਾ, 11 ਮਾਰਚ (ਪੰਜਾਬ ਪੋਸਟ -ਇੰਦਰਜੀਤ ਕੰਗ) – ਲੇਖਕ ਮੰਚ ਸਮਰਾਲਾ ਨੇ ਪ੍ਰਸਿੱਧ ਕਹਾਣੀਕਾਰ ਤੇਲੂ ਰਾਮ ਕੁਹਾੜਾ ਨੂੰ ਇਲਾਕੇ ਦੇ ਸਹਿਤਕਾਰਾਂ ਤੇ PUNJ1103201922ਸਾਹਿਤ ਪ੍ਰੇਮੀਆਂ ਦੇ ਰੂਬਰੂ ਕੀਤਾ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਨਾਵਲਕਾਰ ਰਾਮ ਸਰੂਪ ਰਿੱਖੀ ਨੇ ਕੀਤੀ ਅਤੇ ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।
              ਸੰਸਥਾ ਦੇ ਸਕੱਤਰ ਨਾਟਕਕਾਰ ਰਾਜਵਿੰਦਰ ਸਮਰਾਲਾ ਨੇ ਆਈਆਂ ਹੋਈਆਂ ਸਖਸ਼ੀਅਤਾਂ ਨੂੰ `ਜੀ ਆਇਆਂ` ਕਹਿਣ ਉਪਰੰਤ ਕਹਾਣੀਕਾਰ ਤੇਲੂ ਰਾਮ ਕੁਹਾੜਾ ਨੇ ਆਏ ਹੋਏ ਸਾਹਿਤਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਸਾਹਿਤ ਜਗਤ ਦੀ ਝੋਲੀ ਉਨ੍ਹਾਂ ਨੇ ਕਹਾਣੀ ਤੇ ਕਵਿਤਾਵਾਂ ਦੀਆਂ 6 ਕਿਤਾਬਾਂ ਪਾਈਆਂ ਹਨ।ਜਿਸ ਵਿੱਚ ਸ਼ਹਿਰ ਤੇ ਸਮੁੰਦਰ, ਅਣਦੇਖੀ ਅੱਗ, ਮਨ ਦੇ ਵਰਕੇ, ਲੂਹੀ ਲੂਹੀ ਜ਼ਿੰਦਗੀ ਜ਼ਿਕਰਯੋਗ ਹਨ।ਉਨ੍ਹਾਂ ਨੇ ਕਿਹਾ ਕਿ ਜੇਕਰ ਸੋਚ ਚੰਗੀ ਹੈ ਤਾਂ ਹੀ ਚੰਗਾ ਸਾਹਿਤ ਸਿਰਜਿਆ ਜਾ ਸਕਦਾ ਹੈ, ਅਜੋਕੇ ਸਮੇਂ ਵਿੱਚ ਬਹੁਤ ਸਾਰੇ ਸਾਹਿਤਕਾਰਾਂ ਨੇ ਸਾਹਿਤ ਨੂੰ ਵਪਾਰ ਬਣਾ ਲਿਆ ਹੈ।ਨੌਜਵਾਨ ਪੀੜੀ ਨੂੰ ਸਾਹਿਤ ਨਾਲ ਜੋੜਨ ਲਈ ਵਰਕਸ਼ਾਪਾਂ ਲਾਉਣ ਦੀ ਵੱਡੀ ਜ਼ਰੂਰਤ ਹੈ ਅਤੇ ਸਾਹਿਤ ਵਿੱਚ ਸੋਹਜ ਪੈਦਾ ਕਰਨ ਦੀ ਵੀ ਲੋੜ ਹੈ।
             ਸਾਹਿਤਕਾਰਾਂ ਵਿੱਚੋਂ ਡਾ. ਪਰਮਿੰਦਰ ਸਿੰਘ ਬੈਨੀਪਾਲ, ਸੁਰਜੀਤ ਵਿਸ਼ਾਦ, ਕਰਮਜੀਤ ਬਾਸੀ, ਨਰਿੰਦਰ ਮਣਕੂ, ਥਿੰਦ ਦਿਆਲਪੁਰੀ, ਬੁੱਧ ਸਿੰਘ ਨੀਲੋਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਜਿੱਥੇ ਆਪਣੀ ਫਿਲਮ ‘ਰਾਂਝਣ ਮੇਰਾ ਯਾਰ’ ਦੀਆਂ ਬਹੁਤ ਸਾਰੀਆਂ ਖੂਬਸੂਰਤ ਯਾਦਾਂ ਨੂੰ ਸਾਂਝਾ ਕੀਤਾ, ਉਥੇ ਆਪਣੀਆਂ ਦੋ ਕਵਿਤਾਵਾਂ ‘ਵਿੱਚ ਥਲੀ ਜੋ ਫਿਰੇ ਭਟਕਦਾ, ਉਸ ਦੇ ਪੈਰੀਂ ਛਾਲੇ ਦੇਖ, ਆਪਣੇ ਜ਼ੁਲਮ ਦੀ ਹੱਦ ਵੀ ਵੇਖ, ਉਸਦੇ ਸਬਰ ਪਿਆਲੇ ਵੇਖ ਨਾਲ਼ ਹਾਜ਼ਰੀ ਵੀ ਲਵਾਈ।ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਨਾਵਲਕਾਰ ਰਾਮ ਸਰੂਪ ਰਿਖੀ ਨੇ ਕਿਹਾ ਕਿ ਇੱਕ ਕਿੱਸਾ ਲਿਖ ਕੇ ਬੰਦਾ ਕਿੱਸਾਕਾਰ ਬਣ ਜਾਂਦਾ ਹੈ, ਪਰ ਇੱਕ ਕਵਿਤਾ ਅਤੇ ਕਵਿਤਾਵਾਂ ਦੀ ਇੱਕ ਕਿਤਾਬ ਲਿਖ ਕੇ ਵੀ ਕਵੀ ਨਹੀਂ ਬਣਿਆ ਜਾ ਸਕਦਾ, ਕਵੀ ਬਣਨ ਲਈ ਸਾਲਾਂ ਦੀ ਸਾਧਨਾਂ ਲੱਗਦੀ ਹੈ।ਸਮਾਗਮ ਵਿੱਚ ਗੀਤਕਾਰ ਪ੍ਰਗਟ ਸਿੰਘ ਲਿੱਧੜਾਂ ਅਤੇ ਸਾਹਿਤ ਸਭਾ ਮਾਛੀਵਾੜਾ ਦੇ ਪ੍ਰਧਾਨ ਗਜ਼ਲ ਗੋ ਟੀ ਲੋਚਨ ਦੇ ਸਤਿਕਾਰਯੋਗ ਪਿਤਾ ਦੀ ਬੇਵਕਤੀ ਮੌਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ।
            ਇਸ ਸਮਾਗਮ ਵਿੱਚ ਪ੍ਰਸਿੱਧ ਸਾਹਿਤਕਾਰ ਸੂਰੀਆ ਕਾਂਤ ਵਰਮਾਂ, ਬਾਬੂ ਸਿੰਘ ਚੌਹਾਨ, ਮਲਕੀਤ ਪਵਾਤ, ਗੁਰਸੇਵਕ ਸਿੰਘ ਢਿੱਲੋਂ, ਪ੍ਰੋਫੈਸਰ ਜਗਦੀਪ ਸਿੱਧੂ, ਗਜ਼ਲ ਗੋ ਜਗਤਾਰ ਸੇਖਾ, ਜਸਵੀਰ ਸਿੰਘ ਘੁਲਾਲ, ਕੇਵਲ ਸਿੰਘ ਕੁੱਲੇਵਾਲ, ਕੁਲਵੀਰ ਸਿੰਘ ਮੁਸ਼ਕਾਬਾਦ, ਅਦਾਕਾਰ ਅਮਰਦੀਪ ਖਮਾਣੋਂ, ਗੁਰਦਾਸ ਰਾਮਪੁਰ, ਸਵਰਨ ਸਿੰਘ ਸਿਰਸਾ, ਗੁਰਦੀਪ ਸਿੰਘ, ਤਸਵਿੰਦਰ ਸਿੰਘ ਵੜੈਚ, ਸਤਿਨਾਮ ਸਿੰਘ, ਜਗਵੀਰ ਸਿੰਘ ਵਿੱਕੀ, ਸਰਬਜੀਤ ਸਿੰਘ, ਤਰਨ ਸਿੰਘ ਬੱਲ ਵੀ ਸ਼ਾਮਲ ਹੋਏ। ਅਖ਼ੀਰ ਵਿੱਚ ਸੰਸਥਾ ਦੇ ਪ੍ਰਧਾਨ ਦਲਜੀਤ ਸ਼ਾਹੀ ਨੇ ਤੇਲੂ ਰਾਮ ਕੁਹਾੜਾ ਨੂੰ ਪਿਆਰ ਸਹਿਤ ਲੋਈ ਭੇਂਟ ਕਰਦਿਆਂ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply