ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਸੰਧੂ) – ਮਹਿਲਾ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਵਲੋਂ ਕਬੀਰ
ਪਾਰਕ ਸਥਿਤ ਪੰਜਾਬ ਯਸ਼ਸਵੀ ਅਕੈਡਮੀ ਫਾਰ ਸਕਿਲਸ ਵਿਖੇ ਰਾਜ ਪੱਧਰੀ ਕਰਵਾਇਆ ਗਿਆ।ਸਮਾਰੋਹ ਦੌਰਾਨ ਚੀਫ ਪੈਟਰਨ ਪ੍ਰਿੰਸੀਪਲ ਕੁਸੁਮ ਮਲਹੌਤਰਾ, ਮਿਸਿਜ਼ 2018 ਡਾ. ਮੈਡਮ ਰਾਜਬੀਰ ਕੌਰ ਰੰਧਾਵਾ, ਸੁਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਅਤੇ ਸੈਂਟਰ ਇੰਚਾਰਜ ਸੁਖਜਿੰਦਰ ਪਾਲ ਸਿੰਘ ਸੰਧੂ ਵਲੋਂ ਕੌਮੀ ਬਾਕਸਰ ਐਨਮ ਸੰਧੂ, ਪਰੀ ਰੰਧਾਵਾ, ਸਿਮਰਨ ਸੰਧੂ ਤੇ ਮਨਦੀਪ ਕੌਰ ਨੂੰ ਵਿਸ਼ੇਸ਼ ਸਨਮਾਨ ਭੇਟ ਕੀਤਾ ਗਿਆ।
ਯਸ਼ਸਵੀ ਅਕੈਡਮੀ ਫਾਰ ਸਕਿਲਸ ਕਬੀਰ ਪਾਰਕ ਦੀ ਅਧਿਆਪਕਾ ਮਨਦੀਪ ਕੌਰ ਨੇ ਦੱਸਿਆ ਅਕੈਡਮੀ ਵਿੱਚ ਬਹੁਤ ਸਾਰੀਆਂ ਲੜਕੀਆਂ ਤੇ ਅੋਰਤਾਂ ਨੂੰ ਹੁਨਰਮੰਦ ਬਣਾ ਕੇ ਸਮਾਜ ਵਿੱਚ ਬੇਹਤਰ ਜੀਵਨ ਗੁਜ਼ਰ ਬਸ਼ਰ ਕਰਨ ਦੇ ਕਾਬਲ ਬਣਾਇਆ ਹੈ ਅਤੇ ਵਿਅਕਤੀਗਤ ਤੌਰ ਤੇ ਵੀ ਉਨਾਂ ਕਈ ਪ੍ਰਾਪਤੀਆਂ ਕੀਤੀਆਂ ਹਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media