Wednesday, September 9, 2026

ਸੜਕ ਕਿਨਾਰੇ ਸੁੱਟਿਆ ਕੂੜਾ ਕਿਸੇ ਹਾਦਸੇ ਦੀ ਉਡੀਕ ਵਿੱਚ

PPN08091418ਖੁਜਾਲਾ, 8 ਸਤੰਬਰ (ਸਿੰਕਦਰ ਸਿੰਘ ਖਾਲਸਾ ) – ਜੰਡਿਆਲਾ ਗੁਰੂ ਵੇਰੋਵਾਲ ਰੋਡ ਨੂੰ ਜਾਣ ਵਾਲੀ ਇੱਕ ਸੜਕ ਕਿਨਾਰੇ ਕੂੜਾ ਸੁੱਟ ਕੇ ਵਾਹਨ ਚਾਲਕਾਂ ਨੂੰ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਸੜਕ ‘ਤੇ ਸਥਿਤ ਦੁਕਾਨਦਾਰਾਂ, ਰਾਹਗੀਰਾਂ ਅਤੇ ਵਾਹਨਾਂ ਚਾਲਕਾਂ ਦਾ ਕਹਿਣਾ ਹੈ ਕਿ ਸੜਕ ਦੇ ਇਰਦ-ਗਿਰਦ ਬਸਤੀਆਂ ਦੇ ਲੋਕਾਂ ਨੇ ਆਪਣੇ ਘਰਾਂ ਵਿੱਚ ਪਾਲਤੂ ਪਸ਼ੂ ਰੱਖਣ ਵਾਲੇ ਲੋਕਾਂ ਨੇ ਗੰਦਗੀ ਦੇ ਢੇਰ ਲਗਾ ਦਿੱਤੇ ਹਨ ਅਤੇ ਟਰੈਫਿਕ ਨਿਯਮਾਂ ਲਈ ਲਗਾਈ ਚਿੱਟੀ ਪੱਟੀ ਤੋੋਂ ਕਾਫੀ ਬਾਹਰ ਕੂਟਾ ਸੜਕ ਤੇ ਖਿਲਰਿਆ ਹੋਣ ਕਾਰਨ ਅਵਾਰਾ ਕੁੱਤੇ ਅਤੇ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ, ਜਿਸ ਕਾਰਨ ਹਰ ਸਮੇਂ ਹਾਦਸੇ ਦਾ ਡਰ ਬਣਿਆ ਹੋਇਆ ਹੈ ਅਤੇ ਇਹ ਕੂੜੇ ਦੇ ਢੇਰ ਜਿਥੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ, ਉਥੇ ਨੇੜਲੇ ਸਕੂਲ ਦੇ ਵਿਦਿਆਰਥੀਆਂ ਤੇ ਇੱਥੋਂ ਦੀ ਲੰਘਣ ਵਾਲੇ ਲੋਕਾਂ ਨੂੰ ਨੱਕ ਤੇ ਰੁਮਾਲ ਰੱਖ ਕੇ ਲੰਘਣਾ ਪੈਂਦੇ ਹੈ, ਕਿਉਂਕਿ ਕੂੜੇ ਦੇ ਢੇਰਾਂ ਵਿੱਚ ਬਦਬੂ ਫੈਲ ਰਹੀ ਹੈ । ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਨਾਂ ਨੇ ਨੇ ਕਈ ਵਾਰ ਨਗਰ ਕੌਂਸਲ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply