Sunday, September 8, 2024

ਜੁਗਾੜੀ ਵਾਹਨ ਲੋਕਾਂ ਨੂੰ ਕਰਦੇ ਹਨ ਪ੍ਰੇਸ਼ਾਨ

PPN08091419ਖੁਜਾਲਾ, 8 ਸਤੰਬਰ (ਸਿੰਕਦਰ ਸਿੰਘ ਖਾਲਸਾ ) – ਅੱਜ ਕੱਲ ਜੁਗਾੜੀ ਵਾਹਨਾਂ ਦੀ ਭਰਮਾਰ ਹੈ। ਇਹ ਜੁਗਾੜੀ ਵਾਹਨ ਪੁਰਾਣੇ ਮੋਟਰਸਾਈਕਲ ਅਤੇ ਮੋਪਡ ਨਾਲ ਜੁੜੀਆਂ ਟਰਾਲੀਆਂ ਸੜਕਾਂ ਤੇ ਭੱਜਣ ਵਾਲੀਆਂ ਤੇ ਹੋਰ ਸਾਜੋ ਸਮਾਨ ਵੇਚਣ ਵਾਲੀਆਂ ਰੇਹੜੀਆਂ ਆਦਿ ਹੁੰਦੀਆਂ ਹਨ, ਜੋ ਕਿ ਦੂਜੇ ਵਾਹਨਾਂ ਨਾਲੋਂ ਸਸਤੇ ਪੈਂਦੇ ਹਨ। ਇੰਨ੍ਹਾਂ ਕੋਲੋਂ ਨਾ ਤਾਂ ਸਰਕਾਰ ਵੱਲੋਂ ਟੈਕਸ ਵਸੂਲਿਆ ਜਾਂਦਾ ਹੈ ਅਤੇ ਨਾ ਹੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੋਈ ਰੋਕ-ਟੋਕ ਕੀਤੀ ਜਾਂਦੀ ਹੈ, ਜਿਸ ਦੇ ਕਾਰਨ ਬਿਨਾਂ ਕਿਸੇ ਡਰ ਦੇ ਬੜੇ ਧੜੱਲੇ ਨਾਲ ਸ਼ਰੇਆਮ ਜੁਗਾੜੀ ਵਾਹਨ ਚੱਲ ਰਹੇ ਹਨ, ਜੋ ਕਿ ਆਵਾਜਾਈ ਵਿੱਚ ਭਾਰੀ ਵਿਘਨ ਪਾਉਂਦੇ ਹਨ । ਉਕਤ ਜੁਗਾੜੀ ਵਾਹਨ ਸੁਰੱਖਿਆ ਦੇ ਲਿਹਾਜ ਨਾਲ ਕਿਸੇ ਵੀ ਮਾਪਦੰਡ ਤੇ ਖੜੇ ਨਹੀਂ ਉਤਰਦੇ।ਹੋਰ ਤਾਂ ਹੋਰ ਡੀਜ਼ਲ ਇੰਜਣਾਂ ਨਾਲ ਚੱਲਣ ਵਾਲੇ ਘੜੁੱਕੇ ਚਲਾਏ ਜਾ ਰਹੇ ਹਨ, ਜੋ ਕਿ ਨਾ ਸਿਰਫ ਪ੍ਰਦੂਸ਼ਣ ਫੈਲਾਉਂਦੇ ਹਨ, ਬਲਕਿ ਕਿਸੇ ਵੀ ਸਮੇਂ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਦੂਜੇ ਪਾਸੇ ਭਾਵੇਂ ਮਾਨਯੋਗ ਹਾਈ ਕੋਰਟ ਵੱਲੋਂ ਆਪਣੇ ਵੱਖ-ਵੱਖ ਫੈਸਲਿਆਂ ਵਿੱਚ ਸਾਫ ਤੌਰ ਤੇ ਘੁੜੱਕੇ ਅਤੇ ਰੇਹੜੀਆਂ ਤੋਂ ਇਲਾਵਾ ਹੋਰ ਵੀ ਵਾਹਨ ਜੋ ਦੇਸੀ ਜੁਗਾੜ ਕਰਕੇ ਬਿਨਾਂ ਰਜਿਸਟ੍ਰੇਸ਼ਨ ਦੇ ਸੜਕਾਂ ਤੇ ਦੋੜ ਰਹੇ ਹਨ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ, ਪਰ ਉਸ ਦੇ ਬਾਵਜੂਦ ਜਿਲਾ ਪ੍ਰਸਾਸ਼ਨ ਤੇ ਟਰੈਫਿਕ ਪੁਲਿਸ ਵੱਲੋਂ ਸੜਕਾਂ ਉਪਰ ਚੱਲ ਰਹੇ ਜੁਗਾੜੀ ਵਾਹਨਾਂ ਨੂੰ ਰੋਕਣ ਵਿੱਚ ਢਿੱਲ ਵਰਤੀ ਜਾਂਦੀ ਹੈ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply