Monday, September 7, 2026

ਕਰੋਲ ਬਾਗ ਸਕੂਲ ਵਿਖੇ ‘ਜੂਨੀਅਰ ਡੇਅ ਕਮ ਨਰਸਰੀ ਗ੍ਰੈਜੂਏਸ਼ਨ ਦਿਵਸ’ ਮਨਾਇਆ

ਨਵੀਂ ਦਿੱਲੀ, 14 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ ਵਿਖੇ ‘ਜੂਨੀਅਰ ਡੇ ਕਮ ਨਰਸਰੀ ਗ੍ਰੈਜੂਏਸ਼ਨ ਦਿਹਾੜਾ’ ਬੜੇ PUNJ1403201910ਉਤਸ਼ਾਹ ਨਾਲ ਮਨਾਇਆ ਗਿਆ।ਸਕੂਲ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮਹਿੰਦਰ ਸਿੰਘ ਭੁੱਲਰ, ਸਕੂਲ ਮੈਨੇਜਰ ਤੇ ਹੋਰ ਪਤਵੰਤੇ ਸੱਜਣ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਸੁਆਗਤ ਗੀਤ ਰਾਹੀਂ ਕੀਤੀ ਗਈ।
    ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਜਸਵਿੰਦਰ ਕੌਰ ਨੇ ਆਏ ਹੋਏ ਮੁਖ ਮਹਿਮਾਨਾਂ ਦਾ ਸੁਆਗਤ ਕਰਦਿਆਂ ਸਕੂਲ ਦੀ ਉਪਲਬੱਧੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਸਕੂਲ ਮੈਨੇਜਮੈਂਟ ਅਤੇ ਸਟਾਫ ਦੀ ਮਿਹਨਤ ਸਦਕਾ ਸਕੂਲ ਲਗਾਤਾਰ ਤਰੱਕੀ ਕਰ ਰਿਹਾ ਹੈ।ਉਨ੍ਹਾਂ ਨੇ ਆਸ਼ ਜਤਾਈ ਕਿ ਸਕੂਲ ਦਾ ਭਵਿੱਖ ਸੁਨਹਿਰੀ ਇਤਿਹਾਸ ਹੋਵੇਗਾ। ਸਕੂਲ ਦੇ ਨੰਨ੍ਹੇ ਬੱਚਿਆਂ ਨੇ ਸਾਫ਼ ਅਤੇ ਹਰੇ-ਭਰੇ ਭਾਰਤ ਦੇ ਨਾਲ ਸਰਬ ਸਾਂਝੀਵਾਲਤਾ ਵਿਸ਼ੇ ਤੇ ਆਧਾਰਿਤ ਰੰਗਾ-ਰੰਗ ਪ੍ਰੋਗਰਾਮ ਵਿਚ ਨਾਟਕ, ਨ੍ਰਿਤ, ਗੀਤ ਤੇ ਗਿੱਧੇ-ਭੰਗੜੇ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।ਰਾਣਾ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੀਂ ਪਨੀਰੀ ਦੇਸ਼ ਦੀ ਸਾਫ਼ ਵਾਤਾਵਰਨ ਦੀ ਗੱਲ ਦੇ ਨਾਲ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਲੀ ਸਰਬ ਸਾਂਝੀਵਾਲਤਾ ਦੇ ਸੰਦੇਸ਼ ਦਾ ਵੀ ਪ੍ਰਚਾਰ ਕਰ ਰਹੀ ਹੈ।ਉਹਨਾਂ ਨੇ ਬੱਚਿਆਂ ਨੂੰ ਮੋਬਾਇਲ ਫੋਨ ਨਾਲ ਹੋਣ ਵਾਲੇ ਨੁਕਸਾਨ ਤੋਂ ਵੀ ਸੁਚੇਤ ਕੀਤਾ।
    ਸਕੂਲ ਦੇ ਮੈਨੇਜਰ ਭੁੱਲਰ ਨੇ ਸਕੂਲ ਦੀ ਚੜ੍ਹਦੀ ਕਲਾ ਲਈ ਸਟਾਫ ਦੀ ਮਿਹਨਤ ਅਤੇ ਪ੍ਰੋਗਰਾਮ ਦੀ ਪ੍ਰਸ਼ੰਸਾ ਕਰਦਿਆਂ ਬੱਚਿਆਂ ਨੂੰ ਆਏ ਮਹਿਮਾਨਾਂ ਰਾਹੀਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਚੰਗੇ ਸਮਾਜ ਦੀ ਉਸਾਰੀ ਕਰਨ ਦੀ ਅਪੀਲ ਕੀਤੀ।ਬੱਚਿਆਂ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਕੂਲ ਦੀ ਐਚ.ਐਮ ਮੈਡਮ ਗੋਬਿੰਦਰ ਕੌਰ ਨੇ ਸਾਰਿਆਂ ਮਹਿਮਾਨਾਂ ਦਾ ਧੰਨਵਾਦ ਕੀਤਾ।
 

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply