Thursday, September 3, 2026

ਯੂਨੀਵਰਸਿਟੀ `ਚ ਧੂਮ ਧੜੱਕੇ ਨਾਲ ਸ਼ੁਰੂ ਹੋਇਆ ਗੋਲਡਨ ਜੁਬਲੀ ‘ਜਸ਼ਨ-2019’

ਅਨੁਸ਼ਾਸਨ ਵਿੱਚ ਰਹਿ ਕੇ ਨਿਸ਼ਚੈ ਨਾਲ ਪ੍ਰਾਪਤ ਹੁੰਦੀਆਂ ਜਿੱਤਾਂ – ਮੇਜਰ ਜਨਰਲ ਬਰਾੜ
ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ  ਦੇ ਅੰਤਰ-ਵਿਭਾਗੀ ਕਲਾ ਅਤੇ ਸਭਿਆਚਾਰਕ PUNJ1503201903ਮੁਕਾਬਲਿਆਂ ਦੇ ਚਾਰ ਰੋਜਾ ਚੱਲਣ ਵਾਲੇ ਗੋਲਡਨ ਜੁਬਲੀ ‘ਜਸ਼ਨ-2019’ ‘ਲੋਕ ਗੀਤਾਂ’ ਦੇ ਮੁਕਾਬਲਿਆਂ ਨਾਲ ਯੂਨੀਵਰਸਿਟੀ ਦੇ ਹਾਕੀ ਸਟੇਡੀਅਮ ਵਿੱਚ ਧੂਮ ਧੜੱਕੇ ਨਾਲ ਸ਼ੁਰੂ ਹੋਇਆ। 14 ਮਾਰਚ ਤੋਂ 17 ਮਾਰਚ ਤੱਕ  ਚੱਲਣ ਵਾਲੇ ਜਸ਼ਨ 2019 ਵਿਚ ਵੱਖ-ਵੱਖ ਸੱਭਿਆਚਾਰ ਅਤੇ ਕਲਾਂ ਦੀਆਂ ਵੰਨਗੀਆਂ ਦੇ ਮੁਕਾਬਲਿਆਂ ਵਿਚ ਯੂਨੀਵਰਸਿਟੀ ਦੇ ਅਲੱਗ ਅਲ਼ੱਗ ਵਿਭਾਗਾਂ ਦੇ ਵਿਦਿਆਰਥੀ-ਕਲਾਕਾਰ ਆਪਣੇ ਜੋਹਰ ਵਿਖਾਉਣਗੇ। ਦੁਲਹਨ ਵਾਂਗ ਸ਼ਿੰਗਾਰੇ ਹਾਕੀ ਸਟੇਡੀਅਮ ਵਿਚ ਵਿਦਿਆਰਥੀਆਂ ਨੇ ਪੂਰੇ ਜ਼ੋਸ ਅਤੇ ਉਤਸ਼ਾਹ ਨਾਲ ਹਿੱਸਾ ਲੈ ਕੇ ਕਲਾਕਾਰ ਵਿਦਿਆਰਥੀਆਂ ਦੇ ਹੋਸਲੇ ਵਧਾਏ।ਪਹਿਲੇ ਦਿਨ 15 ਵੱਖ ਵੱਖ ਸੱਭਿਆਚਾਰ ਅਤੇ ਕਲਾ ਦੀਆਂ ਵੰਨਗੀਆਂ ਦੇ ਮੁਕਾਬਲੇ ਹਾਕੀ ਸਟੇਡੀਅਮ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੰਗਤ ਹਾਲ, ਕੰਪਿਊਟਰ ਸਾਇੰਸ ਵਿਭਾਗ ਦੇ ਆਡੀਟੋਰੀਅਮ ਵਿਚ ਕਰਵਾਏ ਗਏ।ਹਾਕੀ ਸਟੇਡੀਅਮ ਦੇ ਵਿਚ ਹੋਏ ਲੋਕ ਗੀਤ ਮੁਕਾਬਿਲਆਂ ਦਾ ਮਹਿਮਾਨਾਂ ਅਤੇ ਵਿਦਿਆਰਥੀਆਂ ਨੇ ਪੂਰਾ ਲੁਤਫ਼ ਲਿਆ।ਇੰਟਰ ਡਿਪਾਟਮੈਂਟ ਕਲਚਰ ਫੈਸਟੀਵਲ ਦੇ ਮੁੱਖ ਮਹਿਮਾਨ ਮੇਜਰ ਜਨਰਲ ਕਰਨਬੀਰ ਸਿੰਘ ਬਰਾੜ ਜੀ.ੳ.ਸੀ 15 ਇੰਨਫੈਨਟਰੀ ਸਨ।ਜਦੋਂ ਕਿ ਮਿਸਜ਼. ਜਸਬੀਰ ਕੌਰ ਬਰਾੜ, ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਵਿਭਾਗ ਦੇ ਮੁਖੀ ਪ੍ਰੋਫੈਸਰ ਸ਼ਵੇਤਾ ਸ਼ੋਨਾਏ, ਪ੍ਰੋਗਰਾਮ ਦੇ ਕੋਆਡੀਨੇਟਰ ਗੀਤਾ ਹੁੰਦਲ  ਪ੍ਰੋ. ਤਜ਼ਿੰਦਰ ਗੁਲਾਟੀ, ਪ੍ਰੋ. ਮਨਦੀਪ ਨੇ ਸਾਂਝੇ ਤੋਰ ਤੇ ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ।
          PUNJ1503201904 ਡੀਨ ਵਿਦਿਆਰਥੀ ਭਲਾਈ, ਪ੍ਰੋ. ਐਸ.ਐਸ ਬਹਿਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ ਜਦੋਂ ਕਿ ਜਸ਼ਨ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਤੇ ਸਭਿਆਚਾਰ, ਖੇਡਾਂ ਅਤੇ ਅਕਾਦਮਿਕ ਖੇਤਰ ਵਿਚ ਕੀਤੇ ਜਾਣ ਵਾਲੇ ਕੰਮਾਂ ਤੋਂ  ਤੋਂ ਜਾਣੂ ਕਰਵਾੳਦਿਆਂ ਮੁੱਖ ਮਹਿਮਾਨ ਅਤੇ ਹੋਰ ਪੱਤਵੰਤਿਆਂ ਦਾ ਯੂਨੀਵਰਸਿਟੀ ਵਿਚ ਪੁੱਜਣ ਤੇ ਧੰਨਵਾਦ ਕੀਤਾ।
ਮੇਜਰ ਜਨਰਲ ਕਰਨਬੀਰ ਸਿੰਘ ਬਰਾੜ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਮੁਕਾਬਲੇ ਵਿਚ ਹਿੱਸਾ ਲੈਣ ਲਈ ਅਨੁਸ਼ਾਸਨ ਅਤੇ ਉਸ ਨਿਸਚੈ ਦੀ ਲੋੜ ਹੈ ਜਿਸ ਦੇ ਅਧਾਰ ਤੇ ਜਿੱਤਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ।ਉਹਨਾਂ ਨੇ ਇਸ ਸਮੇਂ ਵਿਦਿਆਰਥੀਆਂ ਨੂੰ ਲਗਨ ,ਮਿਹਨਤ ਅਤੇ ਦ੍ਰਿੜ ਸਕੰਲਪ ਦੇ ਨਾਲ ਅਨੁਸ਼ਾਸਨ ਦਾ ਪਾਠ ਪੜ੍ਹਾੳਦਿਆ ਕਿਹਾ ਕਿ ਆਰਮੀ ਵੀ ਇਸੇ ਮੋਟਂੋ ਤੇ ਚੱਲਦੀ ਹੈ।ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਹੋਈਆਂ ਵੱਖ-ਵੱਖ ਜੰਗਾਂ ਆਰਮੀ ਨੇ ਜਿੱਤੀਆਂ ਹਨ।ਉਹਨਾਂ ਨੇ ਕਿਹਾ ਕਿ ਜੋ ਦੇਸ਼ ਤੋਂ ਕੁਰਬਾਨ ਹੁੰਦੇ ਹਨ, ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ।ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਹਾਰ ਅਤੇ ਜਿੱਤ ਦੀ ਭਾਵਨਾ ਤੋਂ ਉਪਰ ਉਠ ਕੇ ਵਧੀਆ ਕਾਰਗੁਜਾਰੀ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।ਇਕ ਵਾਰ ਅਸਫਲ ਹੋਣ ‘ਤੇ ਨਿਰਾਸ਼ਾ ਦੀ ਬਜਾਇ ਦੂਜੀ ਵਾਰ ਸਫਲ ਹੋਣ ਲਈ ਮੁੜ ਮਿਹਨਤ ਕਰਨੀ ਚਾਹੀਦੀ ਹੈ, ਜਿਸ ਨਾਲ ਸਫਲਤਾ ਜ਼ਰੂਰ ਮਿਲਦੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਸਭਿਆਚਾਰਕ, ਖੇਡ ਅਤੇ ਅਕਾਦਮਿਕ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਕੀਤੀ।
             ਇਸ ਤੋਂ ਪਹਿਲਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵਲੋ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ ਅਤੇ ਯਾਦਗਰੀ ਚਿੰਨ੍ਹ ਵਜੋਂ ਪੰਜਾਬ ਦੇ ਵਿਰਸੇ ਅਤੇ ਸੱਭਿਆਚਾਰ ਦਾ ਪ੍ਰਤੀਕ ਫੁਲਕਾਰੀਆਂ ਭੇਟ ਕੀਤੀਆਂ ਗਈਆਂ।ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਡਾ. ਸੰਧੂ ਨੇ  ਕਿਹਾ ਕਿ ਜਸ਼ਨ 2019 ਦਾ ਮੁੱਖ ਮਕਸਦ ਵਿਦਿਆਰਥੀਆਂ ਦੇ ਅੰਦਰ ਛੁਪੀ ਕਲਾਂ ਪ੍ਰਤਿਭਾ ਨੂੰ ਉਭਾਰਨਾ ਹੈ।ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ, ਕਲਾ ਅਤੇ ਸੱਕ ਗਤੀਵਿਧੀਆਂ ਵਿੱਚ ਲਿਆ ਹਿੱਸਾ ਵਿਦਿਆਰਥੀਆਂ ਦੀ ਸਖ਼ਸੀਅਤ ਨੂੰ ਹੋਰ ਉਘਾੜਦਾ ਹੈ।  
ਮੁਕਾਬਲਿਆਂ ਵਿੱਚ ਲੋਕ ਗੀਤ, ਗੀਤ/ਗਜ਼ਲ, ਵੈਸਟਰਨ ਵੋਕਲ, ਕਵਿਤਾ ਗਾਇਨ, ਐਗਜ਼ਟੈਂਪੋਰ, ਵਾਦ-ਵਿਵਾਦ, ਕੁਇਜ਼, ਕੋਲਾਜ਼, ਕਾਰਟੂਨਿੰਗ, ਰੰਗੋਲੀ, ਪੋਸਟਰ ਮੇਕਿੰਗ ਅਤੇ ਆਨ ਦ ਸਪੌਟ ਫੋਟੋਗ੍ਰਾਫੀ ਅਤੇ ਪੇਟਿੰਗ ਮੁਕਾਬਲੇ ਦੇਰ ਸ਼ਾਮ ਤੱਕ ਚੱਲਦੇ ਰਹੇ।15 ਮਾਰਚ ਨੂੰ ਭੰਗੜਾ, ਕਰੀਏਟਿਵ ਡਾਂਸ ਅਤੇ ਵੈਸਟਰਨ ਗਰੁੱਪ ਡਾਂਸ ਦੇ ਮੁਕਾਬਲੇ ਹਾਕੀ ਸਟੇਡੀਅਮ ਵਿਚ ਕਰਵਾਏ ਜਾਣਗੇ।ਜਦੋਂ ਕਿ ਫ਼ਲਾਵਰ ਅਰੈਜ਼ਮੈਟ (ਤਾਜ਼ਾ ਫ਼ੁੱਲ) ਕਲੇ ਮੋਡਲਿੰਗ ਅਤੇ ਮਹਿੰਦੀ ਦੇ ਮੁਕਾਬਲੇ ਸੰਗਤ ਹਾਲ ਵਿਚ ਹੋਣਗੇ।ਇਸੇ ਤਰ੍ਹਾਂ 16 ਮਾਰਚ ਨੂੰ ਨੌਟੰਕੀ, ਕੋਰੀਓਗਰਾਫੀ, ਮਮਿਕਰੀ ਅਤੇ ਸਕਿੱਟ ਹਾਕੀ ਸਟੇਡੀਅਮ ਵਿਚ ਹੋਣਗੇ।ਸ਼ੋਅ ਆਫ ਸ਼ੋਰਟ ਫਿਲਮ ਮੇਕਿੰਗ ਦੇ ਮਕਾਬਲੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਹੋਣਗੇ।ਇਸੇ ਤਰ੍ਹਾਂ 17 ਮਾਰਚ ਨੂੰ ਜਸ਼ਨ ਦੇ ਆਖ਼ਰੀ ਦਿਨ ਗਿੱਧੇ ਦੀ ਧਮਾਲ ਪਵੇਗੀ ਅਤੇ ਡਾਂਸ ਟੂ ਟਿਊਨ ਦੇ ਮੁਕਾਬਲਿਆਂ ਤੋਂ ਬਾਅਦ ਇਨਾਮ ਵੰਡ ਸਮਾਗਮ ਹਾਕੀ ਸਟੇਡੀਅਮ ਵਿਚ ਕਰਵਾਇਆ ਜਾਵੇਗਾ।ਸਟੇਜ਼ ਦੀ ਜਿੰਮੇਵਾਰੀ ਡਾ. ਅਮਨਦੀਪ ਸਿੰਘ ਨੇ ਨਿਭਾਈ ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply