Monday, September 21, 2026

ਦਰਗੇਸ਼ ਸ਼ਰਮਾ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਬਣੇ

ਸਮਰਾਲਾ, 18 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) –  ਸ੍ਰੀ ਬ੍ਰਾਹਮਣ ਸਭਾ ਪੰਜਾਬ ਦੀ ਕਾਰਜਕਾਰਨੀ ਅਤੇ ਕੋਰ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ PUNJ1803201902ਡਾ. ਵਿਕਰਮ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਸਭਾ ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੀਟਿੰਗ ਵਿੱਚ ਸਭਾ ਦੀ ਤਿੰਨ ਸਾਲਾ ਚੋਣ ਦੇ ਏਜੰਡੇ `ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਹਾਊਸ ਨੇ ਮਹਿਸੂਸ ਕੀਤਾ ਕਿ ਦੇਸ਼ ਵਿੱਚ ਪਾਰਲੀਮੈਂਟ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਨਾਲ ਹੀ ਮਾਡਲ ਕੋਡ ਆਫ ਕੰਡਕਟ ਲਾਗੂ ਹੋ ਗਿਆ ਹੈ, ਇਸ ਲਈ ਸਭਾ ਦੀ ਤਿੰਨ ਸਾਲਾ ਚੋਣ ਸਭਾ ਦੇ ਸੰਵਿਧਾਨ ਦੀ ਕਲਾਜ਼ 11 ਸਬ ਕਲਾਜ਼ 5 ਅਨੁਸਾਰ ਛੇ ਮਹੀਨੇ ਪਿੱਛੇ ਪਾਉਣ ਦਾ ਮਤਾ ਜਨਰਲ ਸਕੱਤਰ ਦੁਆਰਾ ਪੇਸ਼ ਕੀਤਾ ਗਿਆ।ਪੂਰਨ ਵਿਚਾਰ ਵਟਾਂਦਰੇ ਉਪਰੰਤ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।ਦੂਸਰੇ ਮਤੇ ਵਿੱਚ ਰਾਜਪਾਲ ਸ਼ਰਮਾ ਬਰਨਾਲਾ ਨੇ ਕਿਹਾ ਕਿ ਸਭਾ ਦੇ ਕੰਮਕਾਜ ਨੂੰ ਹੋਰ ਸੁਖਾਲਾ ਬਣਾਉਣ ਲਈ ਸਭਾ ਦੇ ਪ੍ਰਧਾਨ ਵਿਕਰਮ ਸ਼ਰਮਾ ਨਾਲ ਇੱਕ ਹੋਰ ਵਿਅਕਤੀ ਦੀ ਨਿਯੁੱਕਤੀ ਕਰ ਦੇਣੀ ਚਾਹੀਦੀ ਹੈ।ਜਿਸ `ਤੇ ਸਭਾ ਦੇ ਪ੍ਰਧਾਨ ਡਾ. ਵਿਕਰਮ ਸ਼ਰਮਾ ਨੇ ਕਿਹਾ ਕਿ ਉਹ ਆਪਣੇ ਬਿਜਨਸ ਰੁਝੇਵਿਆਂ ਕਾਰਨ ਜਿਆਦਾ ਸਮਾਂ ਨਹੀਂ ਦੇ ਸਕਦੇ ਇਸ ਲਈ ਉਨ੍ਹਾਂ ਨੇ ਦਰਗੇਸ਼ ਸ਼ਰਮਾ ਜੋ ਕਿ ਸਭਾ ਦੇ ਚੇਅਰਮੈਨ ਤੋਂ ਇਲਾਵਾ ਪੰਜਾਬ ਸਟੇਟ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਵੀ ਹਨ ਨੂੰ ਸਭਾ ਦੇ ਵਰਕਿੰਗ ਪ੍ਰੈਜ਼ੀਡੈਂਟ ਬਣਾਉਣ ਦੇ ਮਤੇ `ਤੇ ਸਹਿਮਤੀ ਦੇ ਦਿੱਤੀ।ਸੱਦੀ ਨੇ ਅੱਗੇ ਦੱਸਿਆ ਕਿ ਮੀਟਿੰਗ ਵਿੱਚ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਤੋਂ ਇਲਾਵਾ ਫਰੰਟ ਜਥੇਬੰਦੀਆਂ ਦੇ ਚੇਅਰਮੈਨ, ਪ੍ਰਧਾਨ ਅਤੇ ਕੋਰ ਕਮੇਟੀ ਦੇ ਵੱਡੀ ਗਿਣਤੀ `ਚ ਮੈਂਬਰ ਹਾਜਰ ਸਨ।
ਉਪਰੰਤ ਪ੍ਰਧਾਨ ਡਾ. ਵਿਕਰਮ ਸ਼ਰਮਾ ਤੇ ਕਾਰਜਕਾਰੀ ਪ੍ਰਧਾਨ ਨੂੰ ਫੁੱਲਾਂ ਦੇ ਹਾਰ ਪਹਿਣਾ ਕੇ ਵਧਾਈਆਂ ਦਿੱਤੀਆਂ ਗਈਆਂ।ਮੀਟਿੰਗ ਦਾ ਪ੍ਰਬੰਧ ਸ੍ਰੀ ਬ੍ਰਾਹਮਣ ਸਭਾ ਲੁਧਿਆਣਾ ਦੀ ਇਕਾਈ ਸੁਖਦੇਵ ਦੱਤ ਤੇ ਕਪਿਲ ਜੋਸ਼ੀ ਨੇ ਕੀਤਾ।  

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply