Wednesday, February 18, 2026

ਪੰਜਾਬ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮੰਚ ‘ਤੇ ਵੇਖਣਾ ਲੋਚਦੀ ਹਾਂ-ਸੋਨੀਆ ਢਿਲੋਂ

PPN09091410

ਅੰਮ੍ਰਿਤਸਰ, 9 ਸਤੰਬਰ (ਪ੍ਰੀਤਮ ਸਿੰਘ) – ਢਿਲੋਂ ਮਾਰਟੀ ਫਾਊਡੇਸ਼ਨ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਮੰਚ ਦੇਣ ਲਈ ਸ਼ੁਰੂ ਕੀਤੇ ਗਏੇ ਉਪਰਾਲੇ ਨੂੰ ਅੱਜ ਉਸ ਸਮੇਂ ਚਾਰ ਚੰਨ ਲੱਗ ਗਏ, ਜਦ ਫਰਾਂਸ ਦੇ ਭਾਰਤ ਸਥਿਤ ਰਾਜਦੂਤ ਫਰਾਂਸੋਸਿ ਰਿਚਰਰ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕਰ ਦਿੱਤੀ। ਉਨਾਂ ਸੋਨੀਆ ਢਿਲੋਂ ਮਾਰਟੀ ਵੱਲੋਂ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਨੂੰ ਮੋਕਲੇ ਕਰਨ ਲਈ ਸ਼ੁਰੂ ਕੀਤੇ ਗਏ ਇਸ ਉਦਮ ਦੀ ਸਰਾਹਨਾ ਕੀਤੀ। ਇਸ ਮਗਰੋਂ ਉਨਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਿੱਖ ਧਰਮ ਅਤੇ ਦਰਬਾਰ ਸਾਹਿਬ ਦੀ ਇਮਾਰਤ ਉਸਾਰੀ ਬਾਰੇ ਡੂੰਘੀ ਜਾਣਕਾਰੀ ਹਾਸਲ ਕੀਤੀ। ਉਹ ਇਸ ਦੌਰੇ ਦੌਰਾਨ ਖਾਲਸਾ ਕਾਲਜ ਦਾ ਦੌਰਾ ਕਰਨ ਵੀ ਗਏ।

                                      ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਢਿਲੋਂ ਮਾਰਟੀ ਫਾਉਂਡੇਸ਼ਨ ਦੇ ਪ੍ਰਧਾਨ ਸੋਨੀਆ ਢਿਲੋਂ ਨੇ ਕਿਹਾ ਕਿ ਉਹ ਪੰਜਾਬ ਦੇ ਜੰਮਪਲ ਹੋਣ ਦੇ ਨਾਤੇ ਇਥੋਂ ਵਿਦਿਆਰਥੀਆਂ ਨੂੰ ਇਕ ਅੰਤਰਰਾਸ਼ਟਰੀ ਮੰਚ ਦੇਣਾ ਲੋਚਦੇ ਹਨ, ਤਾਂ ਕਿ ਪੰਜਾਬ ਦੇ ਬੱਚੇ ਵਿਦੇਸ਼ਾਂ ਵਿਚ ਬਿਨਾਂ ਕਿਸੇ ਖਰਚ ‘ਤੇ ਪੜਨ ਅਤੇ ਉਨਾਂ ਨੂੰ ਉਥੋਂ ਦੀਆਂ ਯੂਨੀਵਰਸਿਟੀਆਂ ਵੱਲੋਂ ਸਕਾਲਰਸ਼ਿਪ ਦਿੱਤੀ ਜਾਵੇ। ਉਨਾਂ ਦੱਸਿਆ ਕਿ ਉਹ ਇਸ ਸਬੰਧੀ ਜਪਾਨ ਅਤੇ ਅਮਰੀਕਾ ਦੀਆਂ ਕਰੀਬ 10 ਯੂਨੀਵਰਸਿਟੀਆਂ ਨਾਲ ਗੱਲਬਾਤ ਕਰ ਚੁੱਕੇ ਹਨ, ਜੋ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਨਾਲ ਗਠਜੋੜ ਬਨਾਉਣ ਦੀਆਂ ਇਛੱਕ ਹਨ ਅਤੇ ਨਿਕਟ ਭਵਿੱਖ ਵਿਚ ਇਹ ਸੰਭਵ ਹੋ ਜਾਵੇਗਾ। ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਵਿਸ਼ੇਸ਼ ਸਹਿਯੋਗ ਨਾਲ ਉਨਾਂ ਜਪਾਨ ਅਤੇ ਅਮਰੀਕਾ ਦੇ ਵਿਦਿਆਰਥੀਆਂ ਦੇ ਵਫਦ ਨੂੰ ਪੰਜਾਬ ਦੀ ਸੈਰ ਕਰਵਾਈ ਅਤੇ ਇਥੋਂ ਦੇ ਸਭਿਆਚਾਰ ਤੇ ਇਤਹਾਸ ਤੋਂ ਜਾਣੂੰ ਕਰਵਾਇਆ। ਵੱਖ-ਵੱਖ ਯੂਨੀਵਰਸਿਟੀਆਂ ਵਿਚ ਇਮਾਰਤਸਾਜ਼ੀ ਦੀ ਪੜਾਈ ਕਰ ਰਹੇ ਇਹ ਵਿਦਿਆਰਥੀ ਪੰਜਾਬ ਦੀ ਭਵਨ ਨਿਰਮਾਣ ਕਲਾ ਵੇਖ ਕੇ ਬੇਹੱਦ ਪ੍ਰਸੰਨ ਹੋਏ। ਉਨਾਂ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਮੀਨਾਕਾਰੀ ਨੂੰ ਗਹੁ ਨਾਲ ਵੇਖਿਆ ਅਤੇ ਇਸ ਦੇ ਪਿਛੋਕੜ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਵਾਰਡ ਨੰਬਰ 37 ਦੇ ਨਿਵਾਸੀਆਂ ਨਾਲ ਵਿਕਾਸ ਕਾਰਜ਼ਾਂ ਬਾਰੇ ਕੀਤੀ ਮੀਟਿੰਗ

ਅੰਮ੍ਰਿਤਸਰ,, 17 ਫਰਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਦੱਖਣੀ) ਦੇ ਵਿਧਾਇਕ ਡਾ. ਇੰਦਰਬੀਰ …

Leave a Reply