Saturday, June 14, 2025

ਰਜਿਸਟਰੀ ਕਲੱਰਕ ਅਤੇ ਉਸਦਾ ਕਰਿੰਦਾ ਰਿਸ਼ਵਤ ਲੈਦੇ ਗ੍ਰਿਫਤਾਰ

PPN09091411
ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਰਜਿਸਟਰੀ ਕਲਰਕ ਕੁਲਵਿੰਦਰ ਸਿੰਘ ਤਹਿਸੀਲ ਗੁਰਦਾਸਪੁਰ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ । ਸ਼੍ਰੀ ਲਖਬੀਰ ਸਿੰਘ ਸਿੰਘ ਪੁੱਤਰ ਸੰਤੌਖ ਸਿੰਘ ਵਾਸੀ ਪਿੰਡ ਸ਼ੇਖਵਾ ਜਿਲ੍ਹਾ ਗੁਰਦਾਸਪੁਰ ਦੀ ਜਮੀਨ ਦਾ ਕੇਸ ਮਾਨਯੋਗ ਅਦਾਲਤ ਗੁਰਦਾਸਪੁਰ ਵਿਖੇ ਚਲਦਾ ਹੈ । ਇਸ ਕੇਸ ਵਿੱਚ ਜਮੀਨ ਸਬੰਧੀ ਕੁਝ ਮਾਲ ਰਿਕਾਰਡ ਦੀਆਂ ਨਕਲਾ ਲੋੜੀਦੀਆ ਸਨ । ਸ੍ਰੀ ਲਖਬੀਰ ਸਿੰਘ ਨੇ ਇਹ ਨਕਲਾ ਹਾਸਲ ਕਰਨ ਲਈ ਫਰਦ ਕੇਦਂਰ ਗੁਰਦਾਸਪੁਰ ਵਿਖੇ ਦਰਖਾਸਤ ਮਿਤੀ 27-8-14 ਨੂੰ ਕੀਤੀ ਹੋਈ ਸੀ । ਪਰੰਤੂ ਨਕਲਾਂ ਨਾ ਹਾਸਲ ਹੋਣ ਤੇ ਉਹ ਰਜਿਸਟਰੀ ਕਲਰਕ ਕੁਲਵਿੰਦਰ ਸਿੰਘ ਨੂੰ ਤਹਿਸੀਲ ਗੁਰਦਾਸਪੁਰ ਵਿਖੇ ਮਿਲਿਆ ਅਤੇ ਦਰਖਾਸਤ ਕੀਤੇ ਰਿਕਾਰਡ ਸਬੰਧੀ ਪੁੱਛਿਆ । ਕੁਲਵਿੰਦਰ ਸਿੰਘ ਰਜਿਸਟਰੀ ਕਲਰਕ ਨੇ ਕਿਹਾ ਕਿ ਪੁਰਾਣਾ ਰਿਕਾਰਡ ਸਾਂਭ ਕਰ ਰੱਖਿਆ ਹੈ ਅਤੇ ਲੱਭਣ ਨੂੰ ਟਾਇਮ ਲੱਗਦਾ ਹੈ । ਜੇਕਰ ਜਲਦੀ ਲੈਣਾ ਹੈ ਤਾਂ ਸਰਕਾਰੀ ਫੀਸ ਤੋ ਇਲਾਵਾ ਪ੍ਰਤੀ ਦਰਖਾਸਤ 1000/- ਰੁਪਏ ਲੱਗਣਗੇ, ਜੋ ਕੁੱਲ 6000/- ਰੁਪਏ ਬਤੌਰ ਰਿਸ਼ਵਤ ਰਿਕਾਰਡ ਦੀਆਂ ਨਕਲਾ ਲੈਣ ਲਈ ਦੇਣੇ ਪੈਣਗੇ । ਸ਼ਕਾਇਤਕਰਤਾ ਲਖਬੀਰ ਸਿੰਘ ਨੇ ਰਿਸ਼ਵਤ ਨਾ ਦੇ ਕੇ ਉਕਤ ਦੋਸ਼ੀ ਵਿਰੁੱਧ ਰਿਸ਼ਵਤ ਦੀ ਮੰਗ ਕਰਨ ਸਬੰਧੀ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਸ੍ਰੀ ਮਨੋਹਰ ਸਿੰਘ ਉਪ ਕਪਤਾਨ ਪੁਲਿਸ ਵਿਜੀਲੈਸ ਬਿਉਰੋ, ਗੁਰਦਾਸਪੁਰ ਪਾਸ ਕੀਤੀ । ਸ਼੍ਰੀ ਮਨੋਹਰ ਸਿੰਘ, ਉਪ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਯੂਨਿਟ, ਗੁਰਦਾਸਪੁਰ ਨੇ ਲਖਬੀਰ ਸਿੰਘ ਸ਼ਕਾਇਤਕਰਤਾ ਦੇ ਬਿਆਨ ਤੇ ਮੁੱਕਦਮਾ ਨੰ: 14 ਮਿਤੀ 9-9-2014 ਅ/ਧ 7, 13 (2) ਪੀਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ, ਰੇਜ਼ ਅਮ੍ਰਿਤਸਰ ਦਰਜ਼ ਕਰਵਾਇਆ । ਉਪ ਕਪਤਾਨ ਪੁਲਿਸ, ਵਿਜੀਲੈਸ ਬਿਉਰੋ ਗੁਰਦਾਸਪੁਰ ਨੇ ਇੰਸਪੈਕਟਰ ਗੁਰਪਾਲ ਸਿੰਘ, ਏ ਸਿੰਘ, ਏ ਬਲਵਿੰਦਰ ਸਿੰਘ, ਏ ਦਵਿੰਦਰ ਸਿੰਘ, ਮੁੱਖ ਸਿ: ਰਵਿੰਦਰ ਕੁਮਾਰ ਅਤੇ ਸੀ-2 ਭੁਪਿੰਦਰ ਸਿੰਘ ਨੂੰ ਨਾਲ ਲੈ ਕੇ ਦਫਤਰ ਤਹਿਸੀਲ ਗੁਰਦਾਸਪੁਰ ਵਿਖੇ ਰੇਡ ਕੀਤਾ । ਦੋਸ਼ੀ ਰਜਿਸਟਰੀ ਕਲਰਕ ਕੁਲਵਿੰਦਰ ਸਿੰਘ ਨੇ 6000/- ਰੁਪਏ ਬਤੌਰ ਰਿਸ਼ਵਤ ਲਖਬੀਰ ਸਿੰਘ ਤੋ ਹਾਸਲ ਕਰਕੇ ਆਪਣੇ ਨਾਲ ਪ੍ਰਾਈਵੇਟ ਤੌਰ ਤੇ ਰੱਖੇ ਜੋਗਿੰਦਰਪਾਲ ਪੁੱਤਰ ਸਰਦਾਰੀ ਲਾਲ ਵਾਸੀ ਬਾਬੋਵਾਲ ਜਿਲ੍ਹਾ ਗੁਰਦਾਸਪੁਰ ਨੂੰ ਫੜ੍ਹਾ ਦਿੱਤੇ । ਦੋਸ਼ੀ ਕੁਲਵਿੰਦਰ ਸਿੰਘ ਰਜਿਸਟਰੀ ਕਲਰਕ ਅਤੇ ਜੋਗਿੰਦਰਪਾਲ ਨੂੰ 6000/- ਰੁਪਏ ਬਤੌਰ ਰਿਸ਼ਵਤ ਲਖਬੀਰ ਸਿੰਘ ਤੋ ਹਾਸਲ ਕਰਦੇ ਰੰਗੇ ਹੱਥੀ ਸਰਕਾਰੀ ਗਵਾਹ ਸ੍ਰੀ ਗੁਰਦੇਵ ਸਿੰਘ ਖੇਤੀਬਾੜ੍ਹੀ ਅਫਸਰ ਗੁਰਦਾਸਪੁਰ, ਅਤੇ ਸ੍ਰੀ ਦਿਲਬਾਗ ਸਿੰਘ ਸਹਾਇਕ ਨਿਰੀਖਕ ਜਿਲ੍ਹਾ ਗੁਰਦਾਸਪੁਰ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ । ਸ਼੍ਰੀ ਸੁਖਮਿੰਦਰ ਸਿੰਘ ਮਾਨ ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕ੍ਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਂਣ ਲਈ ਸਹਿਯੌਗ ਮੰਗਿਆ ਹੈ ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …

Leave a Reply