25 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀ ਨੂੰ ਸ਼ਰਾਬ ਦੀ ਸੇਲ ਨਹੀ ਕਰੇਗਾ ਲਾਇਸੰਸੀ
ਪਠਾਨਕੋਟ, 21 ਮਾਰਚ (ਪੰਜਾਬ ਪੋਸਟ ਬਿਊਰੋ) – ਆਬਕਾਰੀ ਤੇ ਕਰ ਵਿਭਾਗ ਵੱਲੋਂ ਸਾਲ 2019-20 ਲਈ ਸ਼ਰਾਬ ਦੇ ਠੇਕਿਆਂ ਦੇ ਡਰਾਅ ਸਥਾਨਕ ਬਾਈਪਾਸ ਰੋਡ ਤੇ ਸਥਿਤ ਏਰੀਨਾ ਗੁਲਸ਼ਨ ਫਾਰਮ ਵਿਖੇ ਕੱਢੇ ਗਏ।ਰਾਮਵੀਰ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਅਤੇ ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ, ਅਰਸਦੀਪ ਸਿੰਘ ਐਸ.ਡੀ.ਐਮ ਪਠਾਨਕੋਟ ਅਤੇ ਸੋਰਭ ਅਰੋੜਾ ਐਸ.ਡੀ.ਐਮ ਧਾਰ ਕਲ੍ਹਾ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਡਰਾਅ ਦੀ ਪਹਿਲੀ ਪਰਚੀ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਰਾਮਵੀਰ ਨੇ ਕੱਢ ਕੇ ਅੱਜ ਦੀ ਕਾਰਗੁਜਾਰੀ ਦਾ ਸੁਭਆਰੰਭ ਕੀਤਾ।ਸਿਟੀ ਪਠਾਨਕੋਟ ਨੂੰ 6 ਗਰੁੱਪਾਂ ਵਿੱਚ ਵੰਡਿਆ ਗਿਆ ਅਤੇ ਪਾਰਦਰਸ਼ੀ ਢੰਗ ਨਾਲ 6 ਸਫਲ ਅਲਾਟੀ ਡਰਾਅ ਰਾਹੀ ਚੁਣੇ ਗਏ।
ਜਿਨ੍ਹਾਂ ਵਿੱਚੋਂ ਪਠਾਨਕੋਟ ਸਿਟੀ ਗਰੁੱਪ ਨੰਬਰ 1 ਗਾਂਧੀ ਚੋਕ ਦੀ ਅਲਾਟਮੈਂਟ ਪ੍ਰੀਤਮ ਸਿੰਘ ਸਪੁੱਤਰ ਸਵਿੰਦਰ ਸਿੰਘ, ਸਿਟੀ ਗਰੁੱਪ ਨੰਬਰ 2 ਬੱਸ ਸਟੈਂਡ ਦੀ ਅਲਾਟਮੈਂਟ ਸ਼ੇਰ-ਏ-ਪੰਜਾਬ ਐਂਡ ਕੰਪਨੀ ਦੇ ਨਾਮ, ਸਿਟੀ ਗਰੁੱਪ ਨੰਬਰ 3 ਮਲਿਕਪੁਰ ਚੌਕ ਦੀ ਅਲਾਟਮੈਂਟ ਆਰਵ ਸਰਮਾ ਵਾਈਨ, ਸਿਟੀ ਗਰੁੱਪ ਨੰਬਰ 4 ਗਾਡੀ ਅਹਾਤਾ ਚੌਕ ਦੀ ਅਲਾਟਮੈਂਟ ਅਨਿਲ ਕੋਚਰ ਸਪੁੱਤਰ ਸਤੀਸ ਕੋਚਰ, ਸਿਟੀ ਗਰੁਪ ਨੰਬਰ 5 ਪੁਰਾਣੀ ਸਬਜੀ ਮੰਡੀ ਦੀ ਅਲਾਟਮੈਂਟ ਯੂਨਾਈਟਿਡ ਵਾਈਨ ਅਤੇ ਸਿਟੀ ਗਰੁਪ ਨੰਬਰ 6 ਸਰਨਾ ਦੀ ਅਲਾਟਮੈਂਟ ਨਿਸਾ ਕੇ.ਸੀ. ਦੇ ਨਾਮ ਹੋਈ। ਇਸ ਤੋਂ ਇਲਾਵਾ ਇਸੇ ਹੀ ਤਰ੍ਹਾਂ ਸੁਜਾਨਪੁਰ ਗਰੁੱਪ ਦੀ ਅਲਾਟਮੈਂਟ ਸਿਆ ਟ੍ਰੇਡਿੰਗ ਕੰਪਨੀ, ਮਾਮੂਨ ਕੈਂਟ ਗਰੁੱਪ ਦੀ ਅਲਾਟਮੈਂਟ ਸੰਗਮ ਟ੍ਰੇਡਰਜ਼, ਜੁਗਿਆਲ ਗਰੁੱਪ ਦੀ ਅਲਾਟਮੈਂਟ ਪਵਨ ਕੁਮਾਰ ਸਪੁੱਤਰ ਬਨਾਰਸੀ ਦਾਸ, ਬਨੀਲੋਧੀ ਗਰੁੱਪ ਦੀ ਅਲਾਟਮੈਂਟ ਸ਼ੇਰ-ਏ-ਪੰਜਾਬ ਐਂਡ ਕੰਪਨੀ, ਪਰਮਾਨੰਦ ਗਰੁੱਪ ਦੀ ਅਲਾਟਮੈਂਟ ਮਨੀਤ ਸਪੁੱਤਰ ਸੱਤਿਆ ਪਾਲ ਅਤੇ ਕੋਹਲੀਆਂ ਗਰੁੱਪ ਦੀ ਅਲਾਟਮੈਂਟ ਆਰ. ਐਸ.ਪੀ. ਵਾਈਨ ਟ੍ਰੇਡਰਜ਼ ਦੇ ਨਾਮ ਹੋਈ।ਇਸ ਸਮੇਂ ਕਮਲ ਨਰਾਇਣ ਸ਼ਰਮਾ ਈ.ਟੀ.ਓ ਅਕਸਾਈਜ, ਮਧੂ ਸੁਦਨ ਈ.ਟੀ.ਓ, ਨੀਰਜ ਮਹਾਜਨ ਈ.ਟੀ.ਓ, ਸੁਮਨ ਦੀਪ ਕੋਰ ਰਿਆੜ ਈ.ਟੀ.ਓ, ਹਰਵਿੰਦਰ ਸਿੰਘ ਅਤੇ ਇੰਦਰਵੀਰ ਸਿੰਘ ਰੰਧਾਵਾ ਦੋਨੋਂ ਐਕਸਾਈਜ ਇੰੰਸਪੈਕਟਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਰਾਮਵੀਰ ਆਈ.ਏੇ.ਐਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਠੇਕਿਆਂ ਦੀ ਅਲਾਟਮੈਂਟ ਉਨ੍ਹਾਂ ਦੀ ਨਿਗਰਾਨੀ ਹੇਠ ਬਹੁਤ ਹੀ ਪਾਰਦਰਸ਼ਤਾ ਨਾਲ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਇਹ ਠੇਕੇ ਅਲਾਟਮੈਂਟ ਕੀਤੇ ਗਏ ਹਨ ਉਹ ਇਸ ਗੱਲ ਦਾ ਵਿਸ਼ੇਸ ਵਿੱਚ ਧਿਆਨ ਰੱਖਣ ਕਿ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆਂ ਨੇ ਹੁਕਮਾਂ ਅਨੁਸਾਰ ਕੋਈ ਵੀ ਸ਼ਰਾਬ ਦਾ ਠੇਕਾ ਕਾਰਪੋਰੇਸ਼ਨ ਅਤੇ ਕਮੇਟੀ ਦੀ ਹੱਦ ਨੂੰ ਛੱਡ ਕੇ ਨੈਸ਼ਨਲ ਹਾਈਵੇ/ਸਟੇਟ ਹਾਈਵੇ ਦੇ 500 ਮੀਟਰ ਦੇ ਦਾਇਰੇ ਵਿੱਚ ਨਹੀਂ ਖੋਲਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੇ ਠੇਕੇਦਾਰਾਂ ਨੂੰ ਚਾਹੀਦਾ ਹੈ ਕਿ ਕਰ ਤੇ ਆਬਕਾਰੀ ਵਿਭਾਗ ਵਲੋ ਹਦਾਇਤਾਂ ਦੀ ਪਾਲਣਾ ਕਰਨ ਅਤੇ ਕੋਈ ਵੀ ਲਸੰਸੀ 25 ਸਾਲ ਤੋ ਘੱਟ ਉਮਰ ਵਾਲੇ ਵਿਅਕਤੀ ਨੂੰ ਸ਼ਰਾਬ ਦੀ ਸੇਲ ਨਹੀ ਕਰੇਗਾ।
ਇਸ ਮੋਕੇ ਸ੍ਰੀਮਤੀ ਅਨੀਤਾ ਗੁਲੇਰੀਆ ਸਹਾਇਕ ਕਮਿਸ਼ਨਰ ਕਰ ਤੇ ਆਬਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਅਨੁਸਾਰ ਪਠਾਨਕੋਟ ਜ਼ਿਲ੍ਹੇ ਦਾ ਸਾਲ 2019-20 ਲਈ ਦੇਸੀ ਸ਼ਰਾਬ ਦਾ ਕੋਟਾ 14 ਲੱਖ 64 ਹਜਾਰ 666 ਪੀ.ਐਲ ਅਤੇ ਅੰਗਰੇਜੀ ਸ਼ਰਾਬ ਦਾ ਕੋਟਾ 6 ਲੱਖ 90 ਹਜਾਰ 40 ਪੀ.ਐਲ ਅਤੇ ਬੀਅਰ ਦਾ ਕੋਟਾ 8 ਲੱਖ 87 ਹਜਾਰ 873 ਬੀ.ਐਲ ਨਿਰਧਾਰਤ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਦੇਸੀ ਕੋਟੇ ਤੇ 14%, ਅੰਗ੍ਰੇਜ਼ੀ ਕੋਟੇ ਤੇ 4% ਅਤੇ ਬੀਅਰ ਤੇ 16 ਪ੍ਰਤੀਸਤ ਵਧਾਇਆ ਗਿਆ ਹੈ। ਸਾਲ 2019-20 ਦੀ ਜ਼ਿਲ੍ਹਾ ਪਠਾਨਕੋਟ ਦੀ ਕੁੱਲ ਲਾਇਸੰਸ ਫੀਸ (112,13,39,464) 112 ਕਰੋੜ, 13 ਲੱਖ 39 ਹਜਾਰ 464 ਰੱਖੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਦੇ ਨਤੀਜ਼ੇ ਵਜੋਂ ਸਾਲ 2018-19 ਦੋਰਾਨ ਕੁੱਲ 185 ਸ਼ਰਾਬ ਦੇ ਠੇਕੇ ਖੋਲਣ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਦ ਕਿ ਇਸ ਸਾਲ ਕੁੱਲ 194 ਸ਼ਰਾਬ ਦੇ ਠੇਕੇ ਨੂੰ ਖੋਲਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਡਰਾਅ ਕੱਢਣ ਤੋਂ ਪਹਿਲਾ ਹੀ ਅਰਜ਼ੀਆਂ ਦੇਣ ਵਾਲਿਆਂ ਦੀ ਸੂਚੀ ਡਿਸਪਲੇਅ ਕਰ ਦਿੱਤੀ ਗਈ ਸੀ ਅਤੇ ਕੋਈ ਵੀ ਕਿਸੇ ਤਰ੍ਹਾ ਦਾ ਇਤਰਾਜ਼ ਪੇਸ਼ ਨਾ ਹੋਣ ਦੀ ਸੁਰਤ ਵਿੱਚ ਡਰਾਅ ਪ੍ਰਕਿਰਆ ਸ਼ੁਰੂ ਕੀਤੀ ਗਈ।ਇਸ ਡਰਾਅ ਦੀ ਵੀਡਿਓਗ੍ਰਾਫੀ ਵੀ ਕਰਵਾਈ ਗਈ।ਉਨ੍ਹਾਂ ਦੱਸਿਆ ਕਿ ਆਬਕਾਰੀ ਨੀਤੀ 2019-20 ਅਨੁਸਾਰ ਕਾਰਪੋਰੇਸ਼ਨ ਏਰੀਆ, ਬਾਕੀ ਸ਼ਹਿਰੀ ਅਤੇ ਪੇਂਡੂ ਗਰੁੱਪਾਂ ਵਿੱਚ ਸਫਲ ਅਲਾਟੀ ਵਲੋਂ ਅਲਾਟਮੈਂਟ ਹੋਣ ਤੋ ਬਾਅਦ ਅਲਾਟਮੈਂਟ ਫੀਸ ਗਰੁੱਪ ਦੀ ਲਸੰਸ ਫੀਸ ਦਾ 25% ਦੇ ਹਿਸਾਬ ਨਾਲ ਮੋਕੇ `ਤੇ ਜਮਾਂ ਕਰਵਾਈ ਗਈ।ਬਾਕੀ 25% ਫੀਸ 22 ਮਾਰਚ 2019 ਤੱਕ ਅਤੇ ਬਾਕੀ ਰਹਿੰਦੀ 50% ਫੀਸ ਦੇ ਨਾਲ ਐਡੀਸ਼ਨਲ ਫਿਕਸਡ ਲਾਇਸੈਂਸ ਫੀਸ 26-03-2019 ਤੱਕ ਜਮ੍ਹਾਂ ਕਰਵਾਉਣੀ ਹੋਵੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …