ਸਮਰਾਲਾ, 25 ਮਾਰਚ (ਪੰਜਾਬ ਪੋਸਟ- ਇੰਦਰਜੀਤ ਕੰਗ) – ਬਲਾਕ ਸਮਰਾਲਾ ਵਿੱਚੋਂ ਸੇਵਾ ਮੁਕਤ ਪੰਚਾਇਤ ਅਫਸਰ ਅਮਰਜੀਤ ਸ਼ਰਮਾ, ਸੁਰਿੰਦਰ ਮੋਹਣ ਡੀ.ਐਸ.ਪੀ ਮੋਗਾ ਅਤੇ ਸਮੁੱਚੇ ਸ਼ਰਮਾ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਰਵੀ ਭੂਸ਼ਨ ਸ਼ਰਮਾ ਦੇ ਇਕਲੌਤੇ ਬੇਟੇ ਅਤੇ ਉਨ੍ਹਾਂ ਦੇ ਭਤੀਜੇ ਨਵਪ੍ਰੀਤ ਭਨੌਟ (26) ਦੀ ਪਿਛਲੇ ਦਿਨੀਂ ਕੈਨੇਡਾ ਦੇ ਟਰਾਂਟੋ ਸ਼ਹਿਰ ਵਿਖੇ ਅਚਾਨਕ ਦਿਲ ਦੀ ਧੜਕਨ ਰੁਕ ਜਾਣ ਨਾਲ ਮੌਤ ਹੋ ਗਈ।ਦੁਖਦਾਈ ਖਬਰ ਮਿਲਦਿਆਂ ਹੀ ਸਮੁੱਚੇ ਸਮਰਾਲੇ `ਚ ਸੋਗ ਦੀ ਲਹਿਰ ਦੌੜ ਗਈ।ਮਰਹੂਮ ਨਵਪ੍ਰੀਤ ਦੀ ਮ੍ਰਿਤਕ ਦੇਹ ਅਗਲੇ ਇਕ ਦੋ ਦਿਨਾਂ ਵਿੱਚ ਸਮਰਾਲਾ ਸ਼ਹਿਰ ਪੁੱਜਣ ਮਗਰੋਂ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਜਥੇ: ਸੰਤਾ ਸਿੰਘ ਉਮੈਦਪੁਰੀ, ਗੁਰਕੀਰਤ ਸਿੰਘ ਕੋਟਲੀ, ਬਰਜਿੰਦਰ ਸਿੰਘ ਬਬਲੂ ਲੋਪੋਂ, ਲਾਲਾ ਮੰਗਤ ਰਾਏ, ਹਰਪਾਲ ਸਿੰਘ ਢਿੱਲੋਂ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਪਰਮਜੀਤ ਸਿੰਘ ਢਿੱਲੋਂ, ਜਸਵੀਰ ਸਿੰਘ ਜੱਸੀ, ਦਵਿੰਦਰ ਸਿੰਘ ਬੰਬ, ਸੂਰਤ ਸਿੰਘ ਸਰਪੰਚ, ਅਧਿਆਪਕ ਚੇਤਨਾ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ, ਤਰਸੇਮ ਕੁਮਾਰ ਸ਼ਰਮਨ, ਰਾਮ ਰਤਨ, ਦਰਸ਼ਨ ਸਿੰਘ ਕੰਗ, ਕਮਲਜੀਤ ਘੁੰਗਰਾਲੀ ਸਿੱਖਾਂ, ਕਰਮ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਅਮਰ ਸਿੰਘ, ਰੌਸ਼ਨ ਲਾਲ, ਰਣਜੀਤ ਸਿੰਘ ਚੇਅਰਮੈਨ ਐਸ.ਸੀ ਸੈਲ, ਰਘਵੀਰ ਸਿੰਘ ਪਿ੍ਰੰਸੀਪਲ, ਪੁਖਰਾਜ ਸਿੰਘ ਘੁਲਾਲ, ਇੰਦਰਜੀਤ ਸਿੰਘ ਕੰਗ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media