ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ – ਸੰਧੂ) – ਥਾਣਾ ਛੇਹਰਟਾ ਦੀ ਪੁਲਿਸ ਨੇ ਆਈ ਟਵੰਟੀ ਕਾਰ ਸਵਾਰ ਇਕ ਨੌਜਵਾਨ ਨੂੰ 13 ਪੇਟੀਆਂ ਵਿਸਕੀ ਸਮੇਤ
ਕਾਬੂ ਕੀਤਾ ਹੈ।ਥਾਣਾ ਮੁਖੀ ਡਾ: ਮਹਿਤਾਬ ਸਿੰਘ ਆਈ.ਪੀ.ਐਸ ਨੇ ਦੱਸਿਆ ਕਿ ਐਸ.ਆਈ ਭੁਪਿੰਦਰ ਸਿੰਘ ਵਲੋਂ ਸਾਥੀ ਮੁਲਾਜ਼ਮ ਗਸ਼ਤ `ਤੇ ਸਨ ਤਾਂ ਪਸ਼ੋਰੀ ਕੈਪ ਖੰਡਵਾਲਾ ਨੇੜੇ ਸ਼ੱਕੀ ਹਾਲਤ `ਚ ਖੜੀ ਇਕ ਆਈ ਟਵੰਟੀ ਕਾਰ ਦੇ ਡਰਾਇਵਰ ਨੇ ਪੁਲਿਸ ਪਾਰਟੀ ਦੇਖਦਿਆਂ ਕਾਰ ਭਜਾਉਣ ਦੀ ਕੋਸ਼ਿਸ ਕੀਤੀ।ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ।ਪੁਛਗਿੱਛ ਦੌਰਾਨ ਉਸ ਦੀ ਪਛਾਣ ਕੁਲਜੀਤ ਸਿੰਘ ਵਾਸੀ ਕਿਰਨ ਕਾਲੋਨੀ ਗੁਮਟਾਲਾ ਬਾਈਪਾਸ ਅੰਮ੍ਰਿਤਸਰ ਵਜੋ ਹੋਈ ਹੈ।ਤਲਾਸ਼ੀ ਲੈਣ `ਤੇ ਕਾਰ ਦੀ ਡਿੱਗੀ ਵਿਚੋਂ ਉਤਰਾਂਚਾਰਲ ਪ੍ਰਦੇਸ਼ ਦੀ ਬਣੀ ਰਾਇਲ ਸਕਿਰੇਟ ਵਿਸਕੀ ਦੀਆਂ 12 ਪੇਟੀਆਂ ਤੇ ਇਕ ਪੇਟੀ ਬੋਟੋਮਸ ਯੂ.ਪੀ ਦੀ ਬਰਾਮਦ ਹੋਈ।ਥਾਣਾ ਛੇਹਰਟਾ ਦੀ ਪੁਲਿਸ ਨੇ ਐਕਸਾਈਜ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media