Thursday, April 30, 2026

ਪ੍ਰੈਸ ਕਲੱਬ ਦੀ ਚੋਣ ਦੇ ਮੁੱਦੇ `ਤੇ ਪੱਤਰਕਾਰਾਂ ਵਲੋਂ ਮੰਤਰੀ ਦਾ ਘਿਰਾਓ 27 ਨੂੰ – ਪੰਕਜ਼

ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਪ੍ਰੈਸ ਕਲੱਬ ਅੰਮ੍ਰਿਤਸਰ ਪੱਤਰਕਾਰ ਭਾਈਚਾਰੇ ਨੂੰ ਸੋਂਪਣ `ਚ ਜਿਲ੍ਹਾ ਪ੍ਰਸ਼ਾਸ਼ਨ ਤੇ ਸਰਕਾਰ ਵੱਲੋ Jasbir Pattiਕੀਤੀ ਜਾ ਰਹੀ ਆਨਾਕਾਨੀ ਦਾ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਸਖਤ ਨੋਟਿਸ ਲੈਦਿਆਂ 27 ਮਾਰਚ ਨੂੰ ਪੰਜਾਬ ਦੇ ਕਿਸੇ ਇੱਕ ਮੰਤਰੀ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਹੈ ।
ਜਾਰੀ ਇੱਕ ਬਿਆਨ ਰਾਹੀ ਐਸੋਸ਼ੀਏਸ਼ਨ ਦੇ ਕਨਵੀਨਰ ਵਿਜੈ ਪੰਕਜ ਨੇ ਕਿਹਾ ਹੈ ਕਿ ਜੇਕਰ ਕਲੱਬ ਦੀ ਚੋਣ ਤੁਰੰਤ ਕਰਵਾ ਕੇ ਪੱਤਰਕਾਰ ਭਾਈਚਾਰੇ ਨੂੰ ਨਾ ਸੋਪਿਆ ਤਾਂ ਮੰਤਰੀਆ ਦੇ ਘਿਰਾਉ ਕਰਨ ਉਪਰੰਤ ਲੋਕ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਤੇ ਹੋਰ ਕੇਂਦਰੀ ਆਗੂਆਂ ਵੱਲੋ ਕੀਤੀਆ ਜਾਣ ਵਾਲੀਆ ਚੋਣ ਰੈਲੀਆ ਸਮੇਂ ਘਿਰਾਉ ਕੀਤੇ ਜਾਣਗੇ, ਜਿਸ ਲਈ ਜਿਲ੍ਹਾ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ।
                    ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪ੍ਰੈਸ ਕਲੱਬ ਦੀ ਚਿਰੋਕਣੀ ਮੰਗ ਪੂਰੀ ਕੀਤੀ ਸੀ। ਪਰ ਕਰੋੜਾਂ ਦੀ ਰਾਸ਼ੀ ਖਰਚ ਕਰਕੇ ਉਸਾਰੀ ਗਈ ਇਮਾਰਤ ਅੱਜ ਭੈੜੇ ਅਨਸਰਾਂ ਦੀ ਅੱਯਾਸ਼ੀ ਦਾ ਅੱਡਾ ਬਣੀ ਹੋਈ ਹੈ।ਉਹਨਾਂ ਕਿਹਾ ਕਿ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਇੱਕ ਸਾਲ ਤੋਂ ਲਾਰੇ ਲਗਾ ਰਹੇ ਹਨ।ਡੀ.ਸੀ ਨੇ ਐਸ.ਡੀ.ਐਮ ਵਿਕਾਸ ਹੀਰਾ ਨੂੰ ਚੋਣ ਕਰਾਉਣ ਦੇ ਹੁਕਮ ਦਿੱਤੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ।
               ਉਹਨਾਂ ਕਿਹਾ ਕਿ 27 ਮਾਰਚ ਨੂੰ ਸਰਕਟ ਹਾੳੂਸ ਤੋ ਪੱਤਰਕਾਰ ਪਹਿਲਾਂ ਐਸੋਸ਼ੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਅਗਵਾਈ `ਚ ਡੀ.ਸੀ ਦਫਤਰ ਪੈਦਲ ਚੱਲ ਕੇ ਉਥੇ ਧਰਨਾ ਦੇਣਗੇ।ਇਹ ਧਰਨਾ ਉਸ ਵੇਲੇ ਤੱਕ ਜਾਰੀ ਰਹੇਗਾ ਜਦੋ ਤੱਕ ਜਿਲ੍ਹਾ ਪ੍ਰਸ਼ਾਸ਼ਨ ਕਲੱਬ ਬਾਰੇ ਵਿਸ਼ੇਸ਼ ਹੁਕਮ ਜਾਰੀ ਨਹੀ ਕਰਦਾ।ਜਿਲ੍ਹਾ ਰੂਰਲ ਪ੍ਰਧਾਨ ਬਲਜੀਤ ਸਿੰਘ ਕਾਹਲੋ, ਸ਼ਹਿਰੀ ਪ੍ਰਧਾਨ ਜਗਜੀਤ ਸਿੰਘ ਜੱਗਾ, ਰਾਜੇਸ਼ ਕੁਮਾਰ ਡੈਨੀ ਪ੍ਰਧਾਨ ਵਿਧਾਨ ਸਭਾ ਹਲਕਾ ਦੱਖਣੀ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਧੜੇਬੰਦੀ ਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ 27 ਮਾਰਚ ਨੂੰ 11.00 ਵਜੇ ਸਰਕਟ ਹਾੳੂਸ ਵੱਡੀ ਗਿਣਤੀ `ਚ ਪੁੱਜਣ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply