ਅੰਮਿ੍ਤਸਰ, 25 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ) – ਵਿਰਸਾ ਵਿਹਾਰ ਵਿਖੇ ਸ਼ੋ੍ਰਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਚੱਲ ਰਹੇ ਅੰਮ੍ਰਿਤਸਰ ਰੰਗਮੰਚ ਉਤਸਵ 2019 ਦੇ 25ਵੇਂ ਦਿਨ ਤਾਬੀਰ ਥੀਏਟਰ ਐਸੋਸੀਏਸ਼ਨ ਅੰਮ੍ਰਿਤਸਰ ਦੀ ਟੀਮ ਵਲੋਂ ਸ਼ੰਕਰ ਸ਼ੇਸ਼ ਦਾ ਲਿਖਿਆ ਅਤੇ ਅਮਨਦੀਪ ਸਿੰਘ ਦੀ ਨਿਰਦੇਸ਼ਨਾ ਹੇਠ ਪੰਜਾਬੀ ਨਾਟਕ ‘ਫ਼ੈਸਲਾ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਨ ਕੀਤਾ ਗਿਆ।
ਇਹ ਨਾਟਕ ਇਕ ਗਰੀਬ ਕੈਂਸਰ ਦੇ ਮਰੀਜ਼ ਦੀ ਹੱਤਿਆ ਅਤੇ ਉਸ ਦੇ ਮੁੰਡੇ ਦੀ ਦਾਸਤਾਨ ਹੈ ਕਿ ਜਿਸ ਨੇ ਆਪਣੇ ਕੈਂਸਰ ਪੀੜਤ ਮਰੀਜ਼ ਦਾ ਕਤਲ ਕੀਤਾ ਹੈ।ਕਤਲ ਦਾ ਕਾਰਨ ਕੈਂਸਰ ਦੇ ਮਰੀਜ਼ ਦੀ ਵਿਗੜਦੀ ਹੋਈ ਹਾਲਤ ਤੇ ਦਰਦ ਸੀ।ਜੋ ਉਹ ਮਰੀਜ਼ ਸਹਿਣ ਨਹੀਂ ਕਰ ਸਕਦਾ ਸੀ।ਜਿਸ ਕਰਕੇ ਉਸ ਨੇ ਆਪਣੇ ਹੀ ਪਿਉ ਦਾ ਕਤਲ ਆਪਣੇ ਹੱਥੀਂ ਹੀ ਕਰ ਦਿੱਤਾ।ਉਸ ਨੂੰ ਜੇਲ ਤਾਂ ਹੋ ਗਈ ਹੈ, ਪਰ ਉਸ `ਤੇ ਮੁਕੱਦਮਾ ਹੁਣ ਵੀ ਚੱਲ ਰਿਹਾ ਹੈ।ਹੱਤਿਆ ਕਰਨ ਵਾਲੇ ਦਾ ਨਾਮ ਕਾਲਾ ਹੈ, ਜੋ ਉਸ ਦਾ ਮੁਕੱਦਮਾ ਲੜ ਰਿਹਾ ਹੈ ਉਸ ਦਾ ਨਾਮ ਭਗਤ ਰਾਮ ਹੈ।ਪੁਰੇ ਨਾਟਕ ਵਿੱਚ ਇਹ ਦੋਵੇਂ ਕਲਾਕਾਰ ਅਲੱਗ ਅਲੱਗ ਭੂਮਿਕਾਵਾਂ ਨਿਭਾ ਕੇ ਸਭ ਗਵਾਹਾਂ ਦੀਆਂ ਗਵਾਹੀਆਂ ਦਾ ਨਾਟਕ ਵੀ ਖੁੱਦ ਕਰਦੇ ਹਨ, ਜੋ ਕੁੱਝ ਵੀ ਸਵੇਰੇ ਅਦਾਲਤ ਵਿੱਚ ਹੋਇਆ ਹੁੰਦਾ ਹੈ, ਉਸ ਦਾ ਜਿਕਰ ਉਹ ਉਡੀਕ ਘਰ ਵਿੱਚ ਕਰਦੇ ਹਨ।ਨਾਟਕ ਦੇ ਆਖਿਰ ’ਚ ਇਹ ਸਵਾਲ ਵੇਖਣ ਵਾਲੇ ਦਰਸ਼ਕਾਂ ਅੱਗੇ ਰੱਖਿਆ ਜਾਂਦਾ ਹੈ।ਫੈਸਲਾ ਕੀ ਹੋਵੇਗਾ? ਇਸ ਨਾਟਕ ਦੇ ਪਾਤਰ ਸੁਦੇਸ਼ ਵਿੰਕਲ, ਅਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਬੇਹਤਰੀਨ ਅਦਾਕਾਰੀ ਪੇਸ਼ ਕੀਤੀ।ਨਾਟਕ ਵਿੱਚ ਸਹਿਯੋਗ ਵਰੁਣ ਪਟੇਲ, ਵਿਸ਼ਾਲ ਸ਼ਰਮਾ, ਯੁਗਮ ਅਰੋੜਾ, ਵਿਸ਼ਾਲ ਰਾਮਪਾਲ ਤੇ ਕੰਵਲ ਢਿਲੋਂ ਨੇ ਸਾਥ ਦਿੱਤਾ।
ਇਸ ਨਾਟਕ ਨੂੰ ਵੇਖਣ ਲਈ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਡਿਪਾਰਟਮੈਂਟ ਆਫ਼ ਫੂਡ ਸਿਵਲ ਸਪਲਾਈਜ਼ ਐਂਡ ਕੰਜ਼ਉਮਰ ਅਫ਼ੇਅਰਜ਼ ਵਲੋਂ ਸਿਲਕੀ ਭਾਟੀਆ ਨੇ ਮੁੱੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਸ਼ਿਆਮ ਸੁੰਦਰ ਦੀਪਤੀ, ਰਮੇਸ਼ ਯਾਦਵ, ਹਰਦੀਪ ਗਿੱਲ, ਭੁਪਿੰਦਰ ਸਿੰਘ ਸੰਧੂ, ਧਰਵਿੰਦਰ ਔਲਖ, ਵਿਪਨ ਧਵਨ, ਅਮਰਪਾਲ, ਨਰਿੰਦਰ ਸਿੰਘ ਆਦਿ ਤੋਂ ਇਲਾਵਾ ਕਈ ਦਰਸ਼ਕ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media