Sunday, July 26, 2026

ਮਾਈ ਨਿਕੋ ਦੇਵੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਭੀਖੀ/ ਮਾਨਸਾ, 28 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਮਾਈ ਨਿਕੋ ਦੇਵੀ ਮਾਡਲ ਹਾਇਰ ਸੈਕੇਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ PUNJ2903201905ਸਮਾਰੋਹ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦੀ ਸੁਰੂਆਤ ਧਾਰਮਿਕ ਗੀਤ ਗਣੇਸ ਬੰਧਨਾ ਨਾਲ ਕੀਤੀ।ਬੱਚਿਆ ਵੱਲੋ ਸੱਭਿਆਚਾਰਕ ਪ੍ਰੌਗਰਾਮ, ਸਕਿੱਟਾਂ, ਗੀਤ, ਕੋਰੀਓਗਾਫੀ ਪੇਸ਼ ਕੀਤੀ।ਸਕੂਲ ਦੇ ਪ੍ਰਿੰਸੀਪਲ ਮੱਖਣ ਲਾਲ ਨੇ ਬੱਚਿਆਂ ਨੂੰ ਨੂੰ ਚੰਗੇ ਨੰਬਰ ਲੈਣ ਲਈ ਮੁਬਾਇਲ ਅਤੇ ਫਾਸਟ ਫੂਡ ਤੋਂ ਪ੍ਰਹੇਜ ਕਰਨ ਮਲਈ ਕਿਹਾ। ਚੰਗੀਆਂ ਪੁਜੀਸ਼ਨਾਂ ਲੈਣ ਅਤੇ ਹੋਰ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਅਤੇ ਸੂਬਾ ਅਤੇ ਨੈਸ਼ਨਲ ਪੱਧਰ `ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਸਟੇਜ ਸਕੱਤਰ ਦੀ ਭੁਮਿਕਾ ਮੀਨਾ ਗੋਇਲ ਨੇ ਬਾਖੁਬੀ ਨਿਭਾਈ।
ਇਸ ਮੋਕੇ ਮਨੈਜਮੈਟ ਦੇ ਚੋਧਰੀ ਸਾਮ ਲਾਲ ਐਡਵੋਕੇਟ, ਚੌਧਰੀ ਸੁਰਿੰਦਰ ਕੁਮਾਰ ਐਡਵੋਕੇਟ, ਪ੍ਰਿਸੀਪਲ ਮੱਖਣ ਲਾਲ, ਮੈਡਮ ਮੀਨੂੰ ਗੁਪਤਾ, ਮਧੁ ਗੋਇਲ, ਮੀਨਾ ਗਰਗ, ਨਵਨੀਤ ਕੋਰ, ਫਨਿਸਾ ਗਰਗ, ਪਿ੍ਰੰਯਕਾ ਬਾਂਸਲ, ਰੰਜੂ ਬਾਂਸਲ, ਮਮਤਾ ਗਰਗ, ਸੁਨੀਤਾ ਗਰਗ ਤੇ ਸਕੂਲੀ ਬੱਚੇ ਤੇ ਭਾਰੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply