Friday, October 18, 2024

ਪੰਥ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਲਈ ਸ਼੍ਰੋਮਣੀ ਅਕਾਲੀ ਦਲ 1920 ਦੀ ਅਹਿਮ ਮੀਟਿੰਗ

ਸ਼੍ਰੋਮਣੀ ਕਮੇਟੀ ਤੇ ਲੋਕ ਸਭਾ ਚੋਣਾਂ ਲਈ ਬਣਾਈ 11 ਮੈਂਬਰੀ ਕਮੇਟੀ
ਭੀਖੀ/ ਮਾਨਸਾ, 28 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਥ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਦੇ ਨਾਲ ਆਉਂਦੀਆਂ ਸ਼੍ਰੋਮਣੀ ਕਮੇਟੀ ਤੇ ਲੋਕ ਸਭਾ PUNJ2903201906ਚੋਣਾਂ ਲਈ ਪੰਜਾਬ ਦਰਦੀ ਆਵਾਮ ਨੂੰ ਇੱਕ ਝੰਡੇ ਥੱਲੇ ਇਕੱਤਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ 1920 ਦੇ ਜਨਰਲ ਸਕੱਤਰ, ਮੀਰੀ ਪੀਰੀ ਸੰਮੇਲਨ ਦੇ ਪ੍ਰਬੰਧਕ ਜਥੇਦਾਰ ਬੂਟਾ ਸਿੰਘ ਰਣਸ਼ਸੀਂਹ ਅਤੇ ਐਗਜੈਕਟਿਵ ਮੈਂਬਰ ਰਮਨਦੀਪ ਸਿੰਘ ਭੰਗਚੜੀ ਵਲੋਂ ਪਿਛਲੇ ਸਮੇਂ ਪਿੰਡ ਰਣਸ਼ੀਂਹ ਵਿਖੇ ਕਰਵਾਏ ਗਏ ਸੰਮੇਲਨ ਦਾ ਕਾਫਲਾ ਲਗਾਤਾਰ ਵੱਧਦਾ ਜਾ ਰਿਹਾ ਹੈ।ਇਸੇ ਲੜੀ ਤਹਿਤ ਪਿਛਲੇ ਦਿਨੀਂ ਬਠਿੰਡਾ ਅਤੇ ਸ਼੍ਰੀ ਮੁਕਤਸਰ ਸਾਹਿਬ ਦੀਆਂ ਹੋਈਆਂ ਭਰਵੀਆਂ ਮੀਟਿੰਗਾਂ ਤੋਂ ਬਾਅਦ ਜਿਲ੍ਹਾ ਮਾਨਸਾ ਦੀ ਅਹਿਮ ਮੀਟਿੰਗ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਨਸਾ ਵਿਖੇ ਹੋਈ।ਜਿਸ ਵਿੱਚ ਨੌਜਵਾਨਾਂ ਦੇ ਇਕੱਠ ਨੇ ਕੇਸਰੀ ਝੰਡੇ ਥੱੱਲੇ ਇਕੱਤਰ ਹੋਣ ਦੀ ਆਵਾਜ਼ ਨੂੰ ਮਜ਼ਬੂਤ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਪੰਜਾਬੀਆਂ ਨੂੰ ਅੱਜ ਹਰ ਪਾਸਿਓਂ ਖਤਰਾ ਬਣਿਆ ਹੋਇਆ ਹੈ, 1947 ਤੋਂ ਬਾਅਦ ਕੇਂਦਰ ਸਰਕਰਾਂ ਦੀ ਨੀਅਤ ਪੰਜਾਬ ਪ੍ਰਤੀ ਮਾੜੀ ਰਹੀ ਹੈ।ਜਿਸ ਕਾਰਨ ਪੰਜਾਬੀਆਂ ਨੂੰ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਮੋਰਚੇ ਲਾਉਣੇ ਪਏ, ਕੇਂਦਰ ਵੱਲੋਂ ਪੰਜਾਬ ਨਾਲ ਧੱਕਿਆਂ ਦੀ ਦਾਸਤਾਨ ਬਹੁਤ ਲੰਮੀ ਹੈ, 1982 ਵਿੱਚ ਧਰਮਯੁੱਧ ਮੋਰਚਾ ਅਕਾਲੀ ਦਲ ਨੇ ਲਾਇਆ।ਪਰ ਕੇਂਦਰ ਵਲੋਂ ਮੰਗਾਂ ਮੰਨਣ ਦੀ ਬਜਾਏ ਸ਼੍ਰੀ ਹਰਿਮੰਦਰ ਸਾਹਿਬ ਉਪਰ ਹਮਲਾ ਕਰ ਦਿੱਤਾ।ਜਿਸ ਕਾਰਨ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਜੋ ਅੱਜ ਤੱਕ ਜਾਰੀ ਹੈ।ਮੋਰਚੇ ਦੌਰਾਨ ਹੀ ਹਜਾਰਾਂ ਲੋਕ ਮਾਰੇ ਗਏ, ਸੈਂਕੜੇ ਨੌਜਵਾਨ ਜੇਲ੍ਹਾਂ ਵਿੱਚ ਬੰਦ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਮੋਰਚੇ ਲਾਉਣ ਵਾਲੇ ਅਕਾਲੀ ਲੀਡਰਾਂ ਦੀ ਅਗਵਾਈ `ਚ 1985, 1997, 2007, 2012 ਵਿੱਚ ਸਰਕਾਰਾਂ ਵੀ ਬਣੀਆਂ।ਪਰ ਇੰਨਾਂ ਨੇ ਪੰਜਾਬ ਦੀਆਂ ਹੱਕੀ ਮੰਗਾਂ ਬਾਰੇ ਇੱਕ ਸ਼ਬਦ ਨਹੀਂ ਬੋਲਿਆ? ਅੱਜ ਤੱਕ ਕੇਂਦਰ ਵਲੋਂ ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੀ ਰਾਜਧਾਨੀ, ਪੰਜਾਬ ਦੇ ਹੈਡ ਵਰਕਸ, ਮੋਰਚੇ ਦੌਰਾਨ ਜੇਲ੍ਹਾਂ ਬੰਦ ਨੌਜਵਾਨ ਰਿਹਾਅ ਨਹੀਂ ਕੀਤੇ ਗਏ? ਜਿਸ ਕਾਰਨ ਪੰਜਾਬੀਆਂ ਨੂੰ ਇੱਕ ਮੰਚ `ਤੇ ਇਕੱਠਾ ਕਰਨ ਲਈ ਮੀਰੀ ਪੀਰੀ ਵਿਚਾਰ ਮੰਚ ਬਣਾ ਕੇ ਉਹ ਪੰਜਾਬੀਆਂ ਨੂੰ ਨਾਅਰਾ ਦੇ ਰਹੇ ਹਾਂ ਕਿ ਪੰਜਾਬੀਓਂ ਇੱਕ ਹੋ ਜਾਓ।ਤੁਹਾਨੂੰ ਲੱਟਣ ਵਾਲੇ ਇਕੱੱਠੇ ਹਨ, ਪਰ ਤੁਸੀਂ ਲੁੱਟੇ ਜਾ ਰਹੇ ਅੱਜ ਵੀ ਵੰਡੇ ਹੋਏ ਹੋ।ਪੰਜਾਬੀਆਂ ਦੇ ਨਾਲ ਖਾਸਕਰ ਨੌਜਵਾਨਾਂ ਦਾ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਸਿਆਸੀ ਫਿਜ਼ਾ ਬਦਲਣ ਲਈ ਅਹਿਮ ਰੋਲ ਹੋਵੇਗਾ।ਉਨਾਂ ਕਿਹਾ ਕਿ ਇਹ ਮੀਟਿੰਗਾਂ ਸਾਰਥਕ ਸਿੱਧ ਹੋ ਰਹੀਆਂ ਹਨ।ਉਨਾਂ ਕਿਹਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ।ਜਿਸ ਦਾ ਜਿੰਮੇਵਾਰ ਬਾਦਲ ਪਰਿਵਾਰ ਹੈ। ਬਾਦਲ ਪਰਿਵਾਰ ਦੇ ਕਬਜ਼ੇ ਹੇਠ ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਹੈ, ਜਿਸ ਨਾਲ ਸਿੱਖਾਂ ਦੇ ਧਾਰਮਿਕ ਅਸਥਾਨਾਂ ਦਾ ਸਤਿਕਾਰ ਘਟ ਰਿਹਾ ਹੈ।ਉਹ ਸ਼੍ਰੋਮਣੀ ਕਮੇਟੀ `ਤੇ ਬਾਦਲ ਪਰਿਵਾਰ ਦਾ ਕਬਜ਼ਾ ਛੁਡਾ ਕੇ ਮੁਫਤ ਵਿੱਦਿਆ, ਸਿਹਤ ਸਹੂਲਤਾਂ ਦੇਣਗੇ ਅਤੇ 2022 ਦੀਆਂ ਵਿਧਾਨ ਸਭਾ ਵਿੱਚ ਅਸੀਂ ਮਜ਼ਬੂਤ ਕਾਫਲਾ ਬਣਾ ਕੇ ਬਾਦਲ ਦਲ, ਕਾਂਗਰਸ, ਭਾਜਪਾ ਨੂੰ ਸਦਾ ਲਈ ਚੱਲਦਾ ਕਰਨਗੇ।
ਮੀਟਿੰਗ ਵਿੱਚ ਭਾਈ ਸੁਰਿੰਦਰ ਸਿੰਘ ਰੋਡੇ, ਨਰਿੰਦਰਪਾਲ ਸਿੰਘ, ਪ੍ਰਗਟ ਸਿੰਘ ਖੀਵਾ, ਕੁਲਵਿੰਦਰ ਸਿੰਘ ਖਾਲਸਾ, ਸਹਿਲ ਸ਼ਰਮਾ ਬੁਢਲਾਡਾ, ਚਮਕੌਰ ਸਿੰਘ ਭਾਣਾ, ਇਸ਼ਾਲ ਠਾਕੁਰ, ਰਮਨਪ੍ਰੀਤ ਸਿੰਘ ਮਾਨਖੇੜਾ, ਪਵਨਪ੍ਰੀਤ ਸ਼ਰਮਾ, ਬੋਹੜ ਸਿੰਘ, ਰਾਜਵਿੰਦਰ ਸਿੰਘ, ਮਨੀ ਭੰਗਚੜਾ, ਮੱਖਣ ਸਿੰਘ, ਸੰਦੀਪ ਸ਼ਰਮਾ, ਗੁਰਿੰਦਰਜੀਤ ਸਿੰਘ ਸੂਚ, ਬਲਦੇਵ ਸਿੰਘ ਮੰਡੀ ਕਲਾਂ, ਨਰਿੰਦਰਪਾਲ ਸਿੰਘ ਮੰਡੀਕਲਾਂ, ਹਰਜਿੰਦਰ ਸਿੰਘ ਸੂਚ, ਹੈਪੀ ਸ਼ਰਮਾ, ਰੂਪ ਸਿੰਘ ਬੋਹਾ, ਜਗਦੀਪ ਸਿੰਘ ਬੋਹਾ, ਸੁਰਿੰਦਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਧਰਮਪੁਰਾ, ਪਰਮਿੰਦਰ ਸਿੰਘ, ਗਗਨਦੀਪ ਸਿੰਘ ਲਦਾਲ, ਅਮਰਜੋਤ ਸਿੰਘ, ਕੁਲਦੀਪ ਸਿੰਘ ਬੁਢਲਾਡਾ, ਨਰਿੰਦਰ ਸ਼ਰਮਾ ਬੂਢਲਾਡਾ, ਦਲਬਜੀਤ ਸਿੰਘ, ਬਲਵਿੰਦਰ ਸਿੰਘ ਮਾਨਖੇੜਾ, ਮਾਲਵਿੰਦਰ ਸਿੰਘ ਕੰਹਰੀਆ, ਸਿਮਰਦੀਪ ਸਿੰਘ, ਗੁਰਦੇਵ ਸਿੰਘ ਸਾਬਕਾ ਸਰਪੰਚ, ਅਮਨ ਸਿੰਘ ਬੀਰੋਕ ਕਲਾਂ, ਅਮਰੀਕ ਸਿੰਘ ਸ਼ੇਰਖਾਂ, ਭਗਵਾਨ ਸਿੰਘ ਸ਼ੇਰਖਾਂ, ਅਵਤਾਰ ਸਿੰਘ, ਅਮ੍ਰਿ੍ਰਤਪਾਲ ਸਿੰਘ ਸ਼ੇਰਖਾਂ, ਮੋਹਣ ਸਿੰਘ ਸ਼ੇਰਖਾਂ, ਗੁਰਬਚਨ ਸਿੰਘ, ਕੁਲਵਿੰਦਰ ਸਿੰਘ ਜੀਵਨ ਸਿੰਘ ਵਾਲਾ, ਲਵਜੀਤ ਸਿੰਘ ਦੇ ਨਾਲ ਸੈਂਕੜੇ ਵਰਕਰ ਸ਼ਾਮਲ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply