Friday, October 18, 2024

ਪੰਜਾਬ ਰਾਜ ਖੇਡਾਂ (ਔਰਤਾਂ) ਅੰਡਰ-25 `ਚ ਪਟਿਆਲਾ ਨੇ 23 ਅੰਕਾਂ ਨਾਲ ਜਿੱਤੀ ਓਵਰਆਲ ਟਰਾਫੀ

ਲੁਧਿਆਣਾ 19 ਅੰਕਾਂ ਨਾਲ ਦੂਸਰੇ ਤੇ ਸੰਗਰੂਰ 18 ਅੰਕਾਂ ਨਾਲ ਤੀਸਰੇ ਸਥਾਨ ਤੇ ਰਹੇ
ਭੀਖੀ/ ਮਾਨਸਾ, 29 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਰਾਜ ਖੇਡਾਂ (ਲੜਕੀਆਂ) ਅੰਡਰ-25 ਦੇ ਆਖਰੀ ਦਿਨ ਜ਼ਿਲ੍ਹਾ ਪਟਿਆਲਾ ਨੇ 23 PUNJ2903201904ਅੰਕਾਂ ਨਾਲ ਓਵਰਆਲ ਟਰਾਫੀ ਹਾਸਲ ਕੀਤੀ, ਲੁਧਿਆਣਾ 19 ਅੰਕਾਂ ਨਾਲ ਦੂਸਰੇ ਸਥਾਨ ਤੇ ਰਿਹਾ ਜਦਕਿ ਸੰਗਰੂਰ 18 ਅੰਕਾਂ ਨਾਲ ਤੀਸਰੇ ਸਥਾਨ ਤੇ ਰਿਹਾ।ਪਟਿਆਲਾ ਨੇ ਵੱਖ-ਵੱਖ ਖੇਡਾਂ ਵਿੱਚ 3 ਗੋਲਡ, 1 ਸਿਲਵਰ ਅਤੇ 2 ਬਰੋਨਜ ਮੈਡਲ, ਲੁਧਿਆਣਾ ਨੇ 2 ਗੋਲਡ, 4 ਬਰੌਨਜ ਅਤੇ ਸੰਗਰੂਰ ਨੇ 2 ਗੋਲਡ ਅਤੇ 1 ਸਿਲਵਰ ਮੈਡਲ ਹਾਸਲ ਕੀਤਾ।
ਹੈਂਡਬਾਲ `ਚ ਰੂਪਨਗਰ ਨੇ ਫਿਰੋਜਪੁਰ ਨੂੰ 25-21 ਨਾਲ ਹਰਾ ਕੇ ਸੋਨੇ ਦਾ ਤਗਮਾ ਹਾਸਲ ਕੀਤਾ, ਜਦਕਿ ਪਟਿਆਲਾ ਨੇ ਤਰਨ ਤਾਰਨ ਨੂੰ 21-13 ਨਾਲ ਹਰਾ ਕੇ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ।ਬਾਸਕਿਟਬਾਲ `ਚ ਅੰਮ੍ਰਿਤਸਰ ਨੇ ਜਲੰਧਰ ਨੂੰ 53-23 ਨਾਲ ਹਰਾ ਕੇ ਸੋਨੇ ਦਾ ਜਦਕਿ ਲੁਧਿਆਣਾ ਨੇ ਅੰਮ੍ਰਿਤਸਰ ਨੂੰ 45-13 ਨਾਲ ਹਰਾ ਕੇ ਕਾਂਸੇ ਦਾ ਤਗਮਾ ਹਾਸਲ ਕੀਤਾ।
          ਬਾਕਸਿੰਗ 48 ਕਿੱਲੋ ਭਾਰ ਵਰਗ `ਚ ਲੁਧਿਆਣਾ ਦੀ ਕੋਮਲਜੋਤ ਕੌਰ ਨੇ ਮਾਨਸਾ ਦੀ ਖੁਸ਼ਦੀਪ ਕੌਰ ਨੂੰ ਹਰਾ ਕੇ ਸੋਨੇ ਦਾ ਤਗਮਾ, 51 ਕਿੱਲੋ ਭਾਰ ਵਰਗ `ਚ ਪਟਿਆਲਾ ਦੀ ਕਾਜਲ ਨੇ ਅੰਮ੍ਰਿਤਸਰ ਦੀ ਨਿਰਮਲ ਨੂੰ ਹਰਾ ਕੇ ਸੋਨੇ ਦਾ, 54 ਕਿਲੋ ਭਾਰ ਵਰਗ ਵਿਚ ਸੰਗਰੂਰ ਦੀ ਕਮਲਜੀਤ ਕੌਰ ਨੇ ਅੰਮ੍ਰਿਤਸਰ ਦੀ ਅਰਸ਼ਦੀਪ ਨੂੰ ਹਰਾ ਕੇ ਸੋਨੇ ਦਾ, 57 ਕਿੱਲੋ ਭਾਰ ਵਰਗ ਵਿੱਚ ਲੁਧਿਆਣਾ ਦੀ ਮਨਦੀਪ ਕੌਰ ਨੇ ਸੋਨੇ ਦਾ ਅਤੇ ਮਾਨਸਾ ਦੀ ਮੁਸਕਾਨ ਨੇ ਚਾਂਦੀ ਦਾ, 60 ਕਿੱਲੋ ਭਾਰ ਵਰਗ ਵਿਚ ਅਮ੍ਰਿਤਸਰ ਦੀ ਪੂਜਾ ਨੇ ਸੋਨੇ ਦਾ ਅਤੇ ਸੰਗਰੂਰ ਦੀ ਰਜੀਆ ਨੇ ਚਾਂਦੀ ਦਾ ਤਗਮਾ, 64 ਕਿਲੋ ਭਾਰ ਵਰਗ ਵਿਚ ਸੰਗਰੂਰ ਦੀ ਅਮਨਦੀਪ ਨੇ ਸੋਨੇ ਦਾ ਅਤੇ ਪਟਿਆਲਾ ਦੀ ਹਰਪ੍ਰੀਤ ਨੇ ਚਾਂਦੀ ਦਾ ਤਗਮਾ, 69 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੀ ਪ੍ਰਿਅੰਕਾ ਨੇ ਸੋਨੇ ਦਾ ਅਤੇ ਮਾਨਸਾ ਦੀ ਗਗਨਦੀਪ ਕੌਰ ਨੇ ਚਾਂਦੀ ਦਾ, 75 ਕਿਲੋ ਭਾਰ ਵਰਗ ਵਿੱਚ ਲੁਧਿਆਣਾ ਦੀ ਹਰਸ਼ਿਤਾ ਨੇ ਸੋਨੇ ਦਾ ਅਤੇ ਅੰਮ੍ਰਿਤਸਰ ਦੀ ਦੀਕਸ਼ਾ ਨੇ ਚਾਂਦੀ ਦਾ, 80 ਕਿਲੋ ਭਾਰ ਵਰਗ ਵਿਚ ਸੰਗਰੂਰ ਦੀ ਰਮਨਦੀਪ ਨੇ ਸੋਨੇ ਦਾ ਅਤੇ ਹੁਸ਼ਿਆਰਪੁਰ ਦੀ ਉਪਾਸਨਾ ਨੇ ਚਾਂਦੀ ਦਾ, 80 ਕਿੱਲੋ ਭਾਰ ਵਰਗ ਵਿਚ ਸੰਗਰੂਰ ਦੀ ਪ੍ਰਵੀਨ ਨੇ ਸੋਨੇ ਦਾ ਅਤੇ ਬਠਿੰਡਾ ਦੀ ਰਮਨਪ੍ਰੀਤ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਬਾਕਸਿੰਗ ਵਿਚ ਓਵਰਆਲ ਸੰਗਰੂਰ ਨੇ ਪਹਿਲਾ ਸਥਾਨ, ਪਟਿਆਲਾ ਨੇ ਦੂਜਾ ਸਥਾਨ ਅਤੇ ਮਾਨਸਾ ਨੇ ਤੀਸਰਾ ਸਥਾਨ ਹਾਸਲ ਕੀਤਾ।ਕਬੱਡੀ `ਚ ਤਰਨ ਤਾਰਨ ਨੇ ਫਰੀਦਕੋਟ ਨੂੰ 49-21 ਨਾਲ ਹਰਾ ਕੇ ਸੋਨੇ ਦਾ ਤਗਮਾ ਹਾਸਲ ਕੀਤਾ ਜਦਕਿ ਸ੍ਰੀ ਮੁਕਤਸਰ ਸਾਹਿਬ ਅਤੇ ਪਟਿਆਲਾ ਸਾਂਝੇ ਤੌਰ ਤੇ ਤੀਜੇ ਸਥਾਨ ਤੇ ਰਹੇ।
        ਵਾਲੀਬਾਲ `ਚ ਪਟਿਆਲਾ ਨੇ ਜਲੰਧਰ ਨੂੰ 3-0 (25-19, 25-19, 25-20) ਨਾਲ ਹਰਾ ਕੇ ਸੋਨੇ ਦਾ ਤਗਮਾ ਜਦਕਿ ਲੁਧਿਆਣਾ ਨੇ ਬਠਿੰਡਾ ਨੂੰ 3-0 (25-19, 25-19, 25-10) ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਫੁਟਬਾਲ `ਚ ਲੁਧਿਆਣਾ ਨੇ ਸੰਗਰੂਰ ਨੂੰ 3-0 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਬਰਨਾਲਾ ਨੇ ਪਟਿਆਲਾ ਨੂੰ 4-1 ਨਾਲ ਹਰਾਇਆ ਅਤੇ ਤੀਸਰਾ ਸਥਾਨ ਹਾਸਲ ਕੀਤਾ।ਖੋ-ਖੋ `ਚ ਸੰਗਰੂਰ ਨੇ ਮੋਹਾਲੀ ਨੂੰ ਹਰਾ ਕੇ ਪਹਿਲਾ ਸਥਾਨ ਜਦਕਿ ਫਿਰੋਜਪੁਰ ਨੇ ਲੁਧਿਆਣਾ ਨੂੰ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ।
 

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply