ਭੀਖੀ/ਮਾਨਸਾ, 21 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਜਦੂਰ ਕਿਸਾਨ ਦੁਕਾਨਦਾਰ ਸੰਗਰਸ ਕਮੇਟੀ ਦਾ ਵਫਦ ਸੁਰੇਸ਼ ਨੰਦਗੜੀਆ ਦੀ ਪ੍ਰਧਾਨਗੀ ਹੇਠ
ਐਸ.ਐਸ.ਪੀ ਮਾਨਸਾ ਗੁਰਨੀਤ ਸਿੰਘ ਖੁਰਾਣਾ ਨੂੰ ਮਿਲਿਆ।ਸ਼ਹਿਰ ਵਾਸੀਆਂ ਨੂੰ ਹਸਪਤਾਲ ਰੋਡ ਅਤੇ ਬਾਕੀ ਸਹਿਰ ਵਿੱਚ ਆ ਰਹੀਆ ਟਰੈਫਿਕ ਦੀ ਸਮੱਸਿਆ ਤੋ ਜਾਨੂੰ ਕਰਵਾਇਆ ਗਿਆ।ਸੰਗਰਸ ਕਮੇਟੀ ਆਗੂ ਕਾਮਰੇਡ ਰਾਜਵਿੰਦਰ ਰਾਣਾ ਤੇ ਸੁਰੇਸ਼ ਨੰਦਗੜੀਆ ਨੇ ਕਿਹਾ ਕਿ ਹਸਪਤਾਲ ਰੋਡ `ਤੇ ਟਰੈਫਕਿ ਦੀ ਸਭ ਤੋ ਵੱਧ ਸਮੱਸਿਆ ਹੈ ਇਹ ਰੋਡ ਤੇ ਸਭ ਤੋ ਵੱਧ ਹਸਪਤਾਲ ਹਨ ਇਥੋ ਦੀ ਕਈ ਐਮਬੁਲੈਸਾਂ ਦਿਨ ਭਰ ਵਿੱਚ ਗੁਜਰਦੀਆ ਹਨ ਟਰੈਫਕਿ ਜਾਮ ਨਾਲ ਕਿਸੇ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ।ਇਸ ਲਈ ਪਹਿਲ ਦੇ ਅਧਾਰ ਤੇ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇ।ਉਨਾਂਾ ਕਿਹਾ ਸਹਿਰ ਦੇ ਕਈ ਵਾਰਡਾਂ ਵਿੱਚ ਨਸ਼ੇ ਤੇ ਹਰਿਆਣਾ ਮਾਰਕਾ ਦਾਰੂ ਸ਼ਰੇਆਮ ਵਿਕ ਰਹੀ ਹੈ।ਇਸ ਬਾਰੇ ਸੰਗਰਸ਼ ਕਮੇਟੀ ਵੱਲੋਂ ਪੁਲਿਸ ਮੁੱਖੀ ਨੂੰ ਜਾਣੂ ਕਰਵਾਇਆ ਗਿਆ। ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਮਜਦੂਰ ਕਿਸਾਨ ਦੁਕਾਨਦਾਰ ਸੰਗਰਸ਼ ਕਮੇਟੀ ਨੂੰ ਭਰੋਸਾ ਦਿੱਤਾ ਕਿ ਜੋ ਵੀ ਮੰਗਾਂ ਉਹਨਾ ਦੇ ਧਿਆਨ ਵਿੱਚ ਲਿਆਦੀਆਂ ਗਈਆਂ ਹਨ, ਉਹ ਜਲਦ ਤੋਂ ਜਲਦ ਹੱਲ ਕਰਵਾਈਆਂ ਜਾਣਗੀਆਂ।
ਇਸ ਮੋਕੇ ਹਸਪਤਾਲ ਸੰਗਰਸ਼ ਕਮੇਟੀ ਦੇ ਪ੍ਰਧਾਨ ਰਾਜੀਵ ਸ਼ਰਮਾ, ਅਖਿਲ ਭਾਰਤੀਯ ਸਵਰਨਕਾਰ ਸੰਘ ਦੇ ਪ੍ਰਧਾਨ ਬਲਜੀਤ ਕੜਵਲ, ਨਰੇਸ਼ ਬਿਰਲਾ, ਕਰਿਆਣਾ ਐਸ਼ੋਏਸ਼ਨ ਤੋ ਵਿਜੇ ਜੈਨ, ਦੀਨਾ ਨਾਥ, ਨਰੇਸ਼ ਕਾਲਾ, ਪਰਮਜੀਤ ਵਾਦੀ, ਵਿਜੇ ਗਰਗ, ਰਾਜਿੰਦਰ ਮਾਨਸਾਹੀਆ ਤੇ ਹੋਰ ਜਥੇਬੰਦੀਆ ਦੇ ਨੁਮਾਇੰਦੇ ਮੌਜੂਦ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media