Friday, August 1, 2025
Breaking News

ਨੌਜਵਾਨਾਂ `ਚ ਵਿਦੇਸ਼ ਜਾ ਕੇ ਪੜ੍ਹਨ ਦੇ ਵੱਧ ਰਹੇ ਰੁਝਾਨ ਨੂੰ ਰੋਕਣਾ ਜਰੂਰੀ – ਪ੍ਰੋ: ਚਾਹਲ

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ ਦੇ ਸਾਬਕਾ PUNJ0304201909ਉਪ-ਕੁਲਪਤੀ ਪ੍ਰੋ: ਐਸ.ਐਸ. ਚਾਹਲ ਨੇ ਕਿਹਾ ਹੈ ਕਿ ਨੌਜਨਵਾਨਾਂ ਦੇ ਵਿਦੇਸ਼ਾ ਵਿਚ ਪੜ੍ਹਨ ਦੇ ਵੱਧ ਰਹੇ ਰੁਝਾਨ ਨੂੰ ਰੋਕਣ ਦੇ ਲਈ ਜਰੂਰੀ ਹੈ ਕਿ ਵਿਦਿਆਰਥੀਆਂ ਨੂੰ ਦੇਸ਼ ਵਿਚ ਉਹ ਉਚੇਰੀ ਸਿੱਖਿਆਂ ਮੁਹੱਈਆਂ ਕਰਵਾਈ ਜਾਵੇ ਜੋ ਕਿ ਉਹਨਾਂ ਦਾ ਭਵਿੱਖ  ਸਵਾਰਨ ਵਾਲੀ ਹੋਵੇ । ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇੱਥੇ ਆਪਣਾ ਭੱਵਿਖ ਧੁੰਦਲਾ ਨਜ਼ਰ ਆ ਰਿਹਾ ਹੈ ਕਿਉ ਕਿ ਪੜ੍ਹਨ ਉਪਰਤ ਉਹਨਾਂ ਨੂੰ ਰੁਜਗਾਰ ਦੇ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ । ਜਿਸ ਦੇ ਨਾਲ ਸਮਾਜਿਕ ਤਾਣਾ ਬਾਣਾ ਵੀ ਵਿਗੜ ਰਿਹਾ ਹੈ।ਉਹ ਅੱਜ  ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵੱਖ-ਵੱਖ ਮਾਨਤਾ ਪ੍ਰਾਪਤ ਤੇ ਕਾਂਸਟੀਚੁਐਂਟ  ਕਾਲਜਾਂ ਦੇ ਪ੍ਰਿੰਸੀਪਲਾਂ ਦੇ ਇਕ ਸੈਮੀਨਰ ਨੂੰ ਸੰਬੌਧਨ ਕਰ ਰਿਹੇ ਸਨ।ਯੂ.ਜੀ.ਸੀ-ਮਨੁੱਖੀ ਸਰੋਤ ਵਿਕਾਸ  ਕੇਂਦਰ ਵੱਲੋਂ  ਡੀਨ ਵਿਕਾਸ ਕੋਂਸਲ ਦੇ ਸਹਿਯੋਗ ਨਾਲ ਕਰਵਾਈ ਗਈ ਇਕ-ਰੋਜ਼ਾ ਪ੍ਰਿੰਸੀਪਲ ਮੀਟ ਵਿਚ ਉਹਨਾਂ ਤੋਂ ਇਲਾਵਾ ਵੱਖ ਵੱਖ ਵਿਸ਼ਾ ਮਾਹਿਰਾਂ ਨੇ ਕਿਹਾ ਕਿ ਇਸ ਸਮੇਂ ਦੇਸ਼ ਅਤੇ ਸਮਾਜ ਨੂੰ ਸਹੀ ਸੇਧ ਦੇਣ ਦੀ ਜਿੰਮੇਵਾਰੀ ਅਧਿਆਪਕ ਵਰਗ ਤੇ ਹੈ।ਉਹਨਾਂ ਕਿਹਾ ਕਿ ਜੇ ਇਸ ਦੇ ਵਿਚ ਕਿਤੇ ਕੋਤਾਈ ਹੋ ਗਈ ਤਾਂ ਇਸ ਦਾ ਖੁਿਮਆਜਾ ਵੀ ਸਾਨੂੰ ਹੀ ਭੁਗਤਣਾ ਪੈਣਾ ਹੈ।
ਡਾ. ਚਾਹਲ ਨੇ ਕਿਹਾ ਕਿ ਉਚੇਰੀ ਸਿੱਖਿਆ ਦੇ ਖੇਤਰ ਵਿਚ ਆਉਣ ਵਾਲੀਆਂ ਗੰਭਰਿ ਚੁਣੋਤੀਆਂ ਦਾ ਸਾਹਮਣਾ ਕਰਨ ਦੇ ਲਈ ਸਾਨੂੰ ਹੁਣ ਤੋਂ ਹੀ ਤਿਆਰ ਹੋ ਜਾਣਾ ਚਾਹੀਦਾ ਹੈ।ਉਹਨਾਂ ਨੇ ਕਿਹਾ ਕਿ ਭਾਰਤ ਇਸ ਸਮੇਂ ਸਿੱਖਿਆ ਪ੍ਰਣਾਲੀ ਦੇ ਖੇਤਰ ਵਿਚ ਉਹ ਮੁਕਾਮ ਹਾਸਲ ਨਹੀ ਕਰ ਸਕਿਆ ਜੋ ਪੱਛਮੀ ਦੇਸ਼ਾਂ ਨੇ ਹਾਸ਼ਲ ਕੀਤਾ ਹੈ।ਦੁਨੀਆ ਵਿਚ ਇਸ ਸਮੇਂ ਭਾਰਤ ਤੀਸਰਾ ਵੱਡਾ ਦੇਸ਼ ਹੋਣ ਦੇ ਬਾਵਜੂਦ ਗੰਭੀਰ ਚੁਣੌਤੀਆਂ ਦਰਪੇਸ਼ ਹਨ।ਆਪਣੇ ਲੈਕਚਰ ਵਿਚ ਉਹਨਾਂ ਨੇ ਜਿੱਥੇ ਦੇਸ਼ ਦੀ ਮੋਜੂਦਾ ਸਿੱਖਿਆ ਪ੍ਰਣਾਲੀ ਦੇ ਵੱਖ ਵੱਖ ਪੱਖਾਂ ਤੋਂ ਜਾਣੂ ਕਰਵਾਇਅ, ਉਥੇ ਉਹਨਾਂ ਨੇ ਕਾਲਜ਼ਾਂ ਦੇ ਪ੍ਰਿੰਸੀਪਲਾਂ ਨੂੰ ਇਹ ਵੀ ਅਗਾਂਹ ਕੀਤਾ ਕਿ ਉਹ ਕਿਵੇਂ ਯੂਨੀਵਰਸਿਟੀ ਗ੍ਰਾਂਟ ਕਮੀਸ਼ਨ ਦੀਆਂ ਵੱਖ ਵੱਖ ਸਕੀਮਾਂ ਦਾ ਲਾਭ ਉਠਾ ਕੇ ਆਪਣੇ ਕਾਲਜ਼ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਰੋਲ ਵਜੋਂ ਉਭਾਰ  ਸਕਦੇ ਹਨ।ਉਹਨਾਂ ਨੇ ਇਹ ਵੀ ਦੱਸਿਆ ਕਿ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਵੱਡੇ ਵੱਡੇ ਲਾਭ ਉਠਾਏ ਜਾ ਸਕਦੇ ਹਨ।ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀੰ ਦੇ ਉਪ- ਕੁਲਪਤੀ ਡਾ.ਜਸਪਾਲ ਸਿੰਘ ਸੰਧੂ ਦੇ ਕਾਰਜਕਾਲ ਦੌਰਾਨ  ਵੱਖ ਵੱਖ ਉਪਲਬਦੀਆਂ ਦਾ ਜਿਕਰ ਕਰਦਿਆ ਕਿਹਾ ਕਿ ਕਾਲਜ਼ਾਂ ਦੇ ਪ੍ਰਿੰਸੀਪਲ ਵੀ ਉਹਨਾਂ ਤੋਂ ਸੇਧ ਲੈ ਕੇ ਆਪੋ ਆਪਣੇ ਕਾਲਜ਼ਾਂ ਦੇ ਮਿਆਰ ਨੂੰ ਉੱਚਾ ਚੁੱਕ ਸਕਦੇ ਹਨ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀ ਉੱਤਮ ਯੂਨੀਵਰਸਿਟੀ ਬਣਾਉਣ ਵਿਚ ਉਹਨਾਂ ਨੂੰ ਵੀ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਚਿੰਤਾ ਜ਼ਾਹਿਰ ਕੀਤੀ ਕਿ ਬੇਸ਼ੱਕ ਪਿਛਲੇ ਕੁਝ ਦਹਾਕਿਆਂ ਤੋਂ ਦੇਸ਼ ਵਿਚ ਉਚੇਰੀ ਵਿੱਦਿਆ ਦੇ ਅਦਾਰਿਆਂ ਵਿਚ ਬਹੁਤ ਵਾਧਾ ਹੋਇਆ ਹੈ, ਪਰ ਫੇਰ ਵੀ ਕਈ ਅਦਾਰਿਆਂ ਵਿਚ ਅਜੇ ਤੱਕ ਵੀ ਸਿੱਖਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਬਹੁਤ ਲੋੜ ਹੈ। ਉਚੇਰੀ ਵਿੱਦਿਆ ਦੇ ਅਦਾਰਿਆਂ ਦਾ ਇਕ ਤਰਫਾ ਵਾਧਾ ਦੇਸ਼ ਵਿਚ ਸਮਾਜਿਕ-ਸਭਿਆਚਾਰਕ, ਆਰਥਿਕ, ਖੇਤਰੀ ਅਸਮਾਨਤਾਵਾਂ ਲਿਆ ਰਿਹਾ ਹੈ, ਜੋ ਕਿ ਕਿਸੇ ਵੀ ਸਮਾਜ ਦੀ ਬੇਹਤਰੀ ਲਈ ਕਾਰਗਰ ਸਿੱਧ ਨਹੀ ਹੋ ਸਕਦਾ।
ਸਮਾਜ ਵਿਗਿਆਨ ਵਿਭਾਗ ਦੇ ਪ੍ਰੋ: ਪਰਮਜੀਤ ਸਿੰਘ ਨੇ ਪ੍ਰਿੰਸੀਪਲਾਂ ਨੂੰ ਅਪੀਲ ਕੀਤੀ ਕਿ ਖੁਦਮੁਖਤਿਆਰ ਕਾਲਜਾਂ ਨੂੰ ਯੂ.ਜੀ.ਸੀ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣਾ ਚਾਹੀਦਾ ਹੈ।ਉਹਨਾਂ ਨੇ ਅਧਿਆਪਕਾਂ ਵਿਚ ਪੜ੍ਹਨ ਦੀਆਂ ਆਦਤਾਂ ਘਟਣ ਤੇ ਚਿੰਤਾ ਜ਼ਾਹਿਰ ਕਰਦਿਆਂ ਸਲਾਹ ਦਿੱਤੀ ਕਿ ਉਹਨਾਂ ਨੂੰ ਕੇਵਲ ਵਿਦਿਆਰਥੀਆਂ ਵਿਚ ਹੀ ਨਹੀਂ, ਬਲਕਿ ਅਧਿਆਪਕਾਂ ਵਿਚ ਵੀ ਪੜ੍ਹਨ ਦੀ ਆਦਤ ਵਧਾਉਣੀ ਚਾਹੀਦੀ ਹੈ।ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਦੇ ਅਧਿਆਪਕ ਨੂੰ ਕੇਵਲ ਆਪਣੇ ਵਿਸ਼ੇ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਹੋਰਾਂ ਖੇਤਰਾਂ ਦੀ ਜਾਣਕਾਰੀ ਵੀ ਰੱਖਣੀ ਚਾਹੀਦੀ ਹੈ। ।
ਸੋਸ਼ਿਆਲੋਜੀ ਵਿਭਾਗ ਦੇ ਪ੍ਰੋ: ਪਰਮਜੀਤ ਸਿੰਘ, ਪ੍ਰੋਫੈਸਰ ਇੰਚਾਰ (ਪ੍ਰੀਖਿਆਵਾਂ) ਦੇ ਪ੍ਰੋ: ਮਨੋਜ ਕੁਮਾਰ, ਡੀਨ ਕਾਲਜ ਵਿਕਾਸ ਕੋਂਸਲ ਦੇ ਪ੍ਰੋ: ਟੀ.ਐਸ ਬੈਨੀਪਾਲ ਨੇ ਵੀ ਆਪਣੇ ਵਿਚਾਰ ਰੱਖੇ।ਉਹਨਾਂ ਦੇਸ਼ ਵਿਚ ਅਜੋਕੇ ਸਮੇਂ ਦੀ ਲੋੜੀਦੀ  ਉਚੇਰੀ ਸਿੱਖਿਆ ਤੋਂ ਜਿੱਥੇ ਜਾਣੂ ਕਰਵਾਇਆ ਉੱਥੇ ਭਵਿੱਖ ਵਿਚ ਆਉਣ ਵਾਲੀਆਂ ਚੁਣੋਤੀਆਂ ਤੇ ਵੀ ਰੋਸ਼ਨੀ ਪਾਈ। ਪ੍ਰੋ: ਮਨੋਜ ਕੁਮਾਰ ਨੇ ਯੂਨੀਵਰਸਿਟੀ ਦੀ ਪ੍ਰੀਖਿਆ ਪ੍ਰਣਾਲੀ ਵਿਚ ਲਿਆਦੇ ਗਏ ਵੱਖ ਵੱਖ ਸੁਧਾਰਾਂ ਤੋਂ ਜਾਣੂ ਕਰਵਾਇਆ।ਪ੍ਰੋ: ਟੀ.ਐਸ ਬੈਨੀਪਾਲ, ਡੀਨ ਕਾਲਜ ਵਿਕਾਸ ਕੌਂਸਿਲ ਨੇ ਪ੍ਰਿੰਸੀਪਲਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਇਸ ਮੀਟ ਦੇ ਉਦੇਸ਼ਾਂ ਤੋਂ ਜਾਣੂ ਕਰਵਾਇਆ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply