Monday, September 21, 2026

ਐਂਟੀ ਡਰੱਗ ਤੇ ਸਵੱਛ ਭਾਰਤ ਮੁਹਿੰਮ ਅਧੀਨ ਖੇਡਿਆ ਨੁੱਕੜ ਨਾਟਕ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ (ਅੋਰਤਾਂ) ਵਿਖੇ ਕਾਮਰਸ ਵਿਭਾਗ ਦੀਆਂ PUNJ0404201902ਵਿਦਿਆਰਥਣਾਂ ਵਲੋਂ ਐਂਟੀ ਡਰੱਗ ਅਤੇ ਸਵੱਛ ਭਾਰਤ ਮੁਹਿੰਮ ਤਹਿਤ `ਤਨ ਮਨ ਚੁਫੇਰਾ ਸਵਾਰਿਆ, ਜਵਾਂ ਪੰਜਾਬ ਰੁਸ਼ਨਾਇਆ` ਵਿਸ਼ੇ `ਤੇ ਨੁੱਕੜ ਨਾਟਕ ਖੇਡਿਆ ਗਿਆ।ਜਿਸ ਰਾਹੀਂ ਨਸ਼ੇ ਦੀ ਵੱਧਦੀ ਸਮੱਸਿਆ, ੳੇੁਸ ਦੇ ਹੱਲ ਅਤੇ ਸਵੱਛਤਾ ਵਿਸ਼ੇ ਨੂੰ ਬਾਖੂਬੀ ਪੇਸ਼ ਕੀਤਾ ਗਿਆ।ਕਾਲਜ ਪ੍ਰਿੰਸੀਪਲ ਸ੍ਰੀਮਤੀ ਨੂਤਨ ਸ਼ਰਮਾ ਨੇ ਬਡੀ ਪ੍ਰੋਗਰਾਮ ਬਾਰੇ ਜਾਣਕਾਰੀ ਵੀ ਦਿੱਤੀ।ਇਸ ਮੌਕੇ ਕਾਮਰਸ ਵਿਭਾਗ ਮੁਖੀ ਡਾ. ਦਲਜੀਤ ਕੌਰ, ਬੱਡੀ ਪ੍ਰੋਗਰਾਮ ਇੰਚਾਰਜ ਡਾ. ਵੰਦਨਾ ਬਜਾਜ. ਪ੍ਰੋ. ਮਾਨਸੀ ਸਿੰਘ, ਪ੍ਰੋ. ਦੀਪਿਕਾ, ਪ੍ਰੋ. ਮਨਜੀਤ ਮਿਹਾਸ, ਪ੍ਰੋ. ਏਕਤਾ ਤੋਂ ਇਲਾਵਾ ਕੌਂਸਲ ਮੈਂਬਰ ਅਤੇ ਸਕੂਲ ਸਟਾਫ ਮੈਂਬਰ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply