ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਮਾਤਾ ਵੈਸ਼ਣੋ ਦੇਵੀ ਦੇ ਆਸ਼ੀਰਵਾਦ ਨਾਲ ਸ਼੍ਰੀ ਜੇ.ਐਮ.ਡੀ.ਸੀ ਫਾਊਂਡੇਸ਼ਨ ਵਲੋਂ 10 ਸਾਲ ਦੇ ਵਕਫੇ ਤੋਂ
ਬਾਅਦ ਸ਼ਰਧਾਲੂਆਂ ਲਈ 20ਵੀਂ ਫ੍ਰੀ ਮਾਤਾ ਵੈਸ਼ਣੋ ਦੇਵੀ ਬੱਸ ਯਾਤਰਾ ਮੁੜ ਸ਼ੁਰੂ ਕੀਤੀ ਗਈ ਹੈ।ਇਹ ਬੱਸ ਅੱਜ ਮਾਤਾ ਵੈਸ਼ਣੋ ਦੇਵੀ ਦੇ ਜੈਕਾਰਿਆਂ ਦੀ ਗੂੰਜ਼ ਵਿੱਚ ਹਾਲ ਗੇਟ ਤੋਂ ਕਟੜਾ ਲਈ ਰਵਾਨਾ ਕੀਤੀ ਗਈ।ਇਕ ਛੋਟੀ ਕੰਨਿਆਂ ਵਲੋਂ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਫਾਊਂਡੇਸ਼ਨ ਦੇ ਸੇਵਾਦਾਰ ਰਾਕੇਸ਼ ਰਾਕੀ ਮਹਾਜਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਬੱਸ ਯਾਤਰਾ ਮਹੀਨੇ ਦੇ ਆਖਰੀ ਐਤਵਾਰ ਰਾਤ 10.00 ਵਜੇ ਹਾਲ ਗੇਟ ਵਲੋਂ ਕਟੜਾ ਲਈ ਰਵਾਨਾ ਹੋਇਆ ਕਰੇਗੀ ਅਤੇ ਕਟੜਾ ਤੋਂ ਸੋਮਵਾਰ ਰਾਤ 10.00 ਵਜੇ ਵਾਪਸ ਅੰਮ੍ਰਿਤਸਰ ਵੱਲ ਚਾਲੇ ਪਾਏਗੀ।ਯਾਤਰਾ ਦੌਰਾਨ ਪੀਣ ਲਈ ਸ਼ੁੱਧ ਪਾਣੀ, ਟਾਫੀਆਂ, ਚਾਹ, ਮਠਿਆਈ, ਨਮਕੀਨ, ਨਾਸ਼ਤਾ, ਦੁਪਹਿਰ ਦਾ ਤੇ ਰਾਤ ਦਾ ਭੋਜਨ ਸਾਰੇ ਮੁਸਾਫਰਾਂ ਨੂੰ ਮੁਫਤ ਦਿੱਤਾ ਜਾਂਦਾ ਹੈ।ਸੰਸਥਾ ਦੇ ਸੇਵਾਦਾਰ ਪ੍ਰਵੀਨ ਸਹਿਗਲ ਕਿਹਾ ਕਿ ਯਾਤਰਾ ਉਨ੍ਹਾਂ ਜਰੂਰਤਵੰਦ ਸ਼ਰਧਾਲੂਆਂ ਨੂੰ ਕਰਵਾਈ ਜਾਂਦੀ ਹੈ ਜੋ ਕਿਰਾਇਆ ਖਰਚ ਕਰਨ ਤੋਂ ਅਸਮਰੱਥ ਹੋਣ।ਉਨਾਂ ਦੱਸਿਆ ਕਿ ਯਾਤਰਾ ਦੇ ਚਾਹਵਾਨ ਆਪਣਾ ਅਧਾਰ ਕਾਰਡ, ਮੋਬਾਇਲ ਨੰਬਰ, ਬਲੱਡ ਗਰੁੱਪ ਅਤੇ ਪਾਸਪੋਰਟ ਸਾਈਜ਼ ਦੀਆਂ ਦੋ ਫੋਟੋਆਂ ਵੱਟਸ ਐਪ ਮੋਬਾਇਲ ਨੰਬਰ 9876351008, 917837897786 ਅਤੇ 9888409881 `ਤੇ 7009670076 ਭੇਜ ਸਕਦੇ ਹਨ।
ਇਸ ਮੌਕੇ ਕੌਸ਼ਲ ਗੁਪਤਾ, ਗੋਰਵ ਸੂਦ, ਯੋਗੇਸ਼ ਮਹਾਜਨ, ਰਾਜੇਂਦਰ ਭਾਟੀਆ ਆਦਿ ਵੀ ਮੋਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media