ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ -ਦੀਪ ਦਵਿੰਦਰ) – ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਵਲੋਂ ਪੰਜਾਬੀ ਦੀ ਚਰਚਿਤ ਸ਼ਾਇਰਾ ਡਾ. ਪਾਲ ਕੌਰ ਦੀ ਲਿਖੀ
ਸ਼ਾਇਰੀ ਦੀ ਪੁਸਤਕ ‘ਹੁਣ ਤਕ’ ਦਾ ਲੋਕ ਅਰਪਣ ਸਮਾਗਮ 6 ਅਪ੍ਰੈਲ ਨੂੰ ਸ਼ਾਮ 4.00 ਵਜੇ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ਵਿਖੇ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਤੇ ਗੁਰਬਾਜ ਸਿੰਘ ਛੀਨਾ ਨੇ ਦੱਸਿਆ ਕਿ ਇਸ ਪੁਸਤਕ `ਤੇ ਚਰਚਾ ਕਰਨ ਲਈ ਦੇਸ ਰਾਜ ਕਾਲੀ, ਡਾ. ਨਰੇਸ਼ ਕੁਮਾਰ ਤੇ ਡਾ. ਹੀਰਾ ਸਿੰਘ ਆਪਣੇ ਵਿਚਾਰ ਪ੍ਰਗਟ ਕਰਨਗੇ।ਸਰਹੱਦੀ ਸਾਹਿਤ ਸਭਾ ਦੇ ਧਰਵਿੰਦਰ ਔਲਖ, ਨਾਰੀ ਚੇਤਨਾ ਮੰਚ ਦੀ ਆਗੂ ਡਾ. ਇਕਬਾਲ ਕੌਰ, ਡਾ. ਇੰਦਰਾ ਵਿਰਕ, ਡਾ. ਰਾਣੀ, ਰਜਵੰਤ ਕੌਰ ਬਾਜਵਾ, ਪ੍ਰੋ. ਮਧੂ ਸ਼ਰਮਾ, ਸਿਮਰਜੀਤ ਸਿਮਰ, ਕਰਮਜੀਤ ਕੌਰ ਜੱਸਲ, ਜਸਵਿੰਦਰ ਜੱਸੀ, ਸ਼ਾਇਰਾ ਕਮਲ ਗਿੱਲ ਆਦਿ ਵਿਚਾਰ ਚਰਚਾ `ਚ ਸ਼ਿਰਕਤ ਕਰਨਗੇ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media