
ਅੰਮ੍ਰਿਤਸਰ, 10 ਸਤੰਬਰ (ਪ੍ਰੀਤਮ ਸਿੰਘ) -ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਨੇ ਇਤਿਹਾਸ ਨੂੰ ਦੁਹਰਾਉਂਦਿਆ ਇਸ ਵਾਰ ਵੀ ਐੱਮ. ਐੱਡ ਪ੍ਰੀਖਿਆ ਵਿੱਚ ਸਾਰੀਆਂ ਟਾਪ ਪੁਜੀਸ਼ਨਾਂ ‘ਤੇ ਕਬਜ਼ਾ ਜਮਾਇਆ। ਕਾਲਜ ਦੀ ਵਿਦਿਆਥਣ ਪਾਰੁਲ ਅਗਰਵਾਲ ਗੁਰੂ ਨਾਨਕ ਯੂਨੀਵਰਸਿਟੀ ਦੁਆਰਾ ਐਲਾਨੇ ਗਏ ਨਤੀਜਿਆਂ ਵਿੱਚ ਪਹਿਲੇ, ਨਾਜਿਸ਼ ਰੰਧਾਵਾ ਦੂਸਰਾ ਅਤੇ ਰੁਮਿਕਾ ਸ਼ਰਮਾ ਚੌਥਾ ਸਥਾਨ ‘ਤੇ ਰਹੀ।ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਯੂਨੀਵਰਸਿਟੀਆਂ ਦੀ ਪਹਿਲੀਆਂ 10 ਪੁਜੀਸ਼ਨਾਂ ਵਿੱਚੋਂ 7 ਕਾਲਜ ਦੇ ਹਿੱਸੇ ਆਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਿਦਿਆਰਥਣ ਅਮਨਦੀਪ ਕੌਰ ਨੇ 6ਵਾਂ, ਕਵਲਜੀਤ ਕੌਰ ਨੇ 7ਵਾਂ, ਸ਼ੈਲਜਾ ਨੇ 8ਵਾਂ ਅਤੇ ਕਵਲਜੀਤ ਨੇ 9ਵਾਂ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਕੁਲ 34 ਵਿੱਚੋਂ 28 ਵਿਦਿਆਰਥੀਆਂ ਨੇ ਡਿਸਟਿੰਕਸ਼ਨ ਨਾਲ ਇਹ ਪ੍ਰੀਖਿਆ ਪਾਸ ਕੀਤੀ, ਜਿਸ ਦਾ ਸਿਹਰਾ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਜਾਂਦਾ ਹੈ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media