Thursday, June 18, 2026

ਅਵਾਮ ਤੀਸਰੇ ਬਦਲ ਦੇ ਹੱਕ `ਚ, ਰਵਾਇਤੀ ਪਾਰਟੀਆਂ ਤੋਂ ਡਰ ਰਹੇ ਨੇ ਲੋਕ – ਗੁਰਦੀਪ ਕੋਟਾਲਾ

ਸਮਰਾਲਾ, 8 ਅਪ੍ਰੈਲ (ਪੰਜਾਬ ਪੋਸਟ- ਇੰਦਰਜੀਤ ਕੰਗ) –  ਹਲਕਾ ਫਤਹਿਗੜ੍ਹ ਸਾਹਿਬ ਤੋਂ ਪੀ.ਡੀ.ਏ ਦੇ ਸਾਂਝੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਦੇ ਹੱਕ Gurdeep Kotlaਵਲੰਟੀਅਰਾਂ ਵੱਲੋਂ ਸਮਰਾਲਾ ਹਲਕੇ ਅਧੀਨ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ।ਗੁਰਦੀਪ ਸਿੰਘ ਕੋਟਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਪੰਜਾਬ ਖਾਸ ਕਰਕੇ ਪਿੰਡਾਂ ਦੀ ਅਵਾਮ ਤੀਸਰੇ ਬਦਲ ਦੇ ਹੱਕ ਵਿੱਚ, ਪ੍ਰੰਤੂ ਪੰਜਾਬ ਦੀਆਂ ਦੋਨੋਂ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀਆਂ ਨੇ ਲੋਕਾਂ ਅੰਦਰ ਆਪਣਾ ਡਰ ਇੰਨਾ ਜਿਆਦਾ ਪੈਦਾ ਕੀਤਾ ਹੋਇਆ ਹੈ ਕਿ ਲੋਕੀਂ ਖੁੱਲ ਕੇ ਅੱਗੇ ਆਉਣ ਤੋਂ ਡਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਸ਼ਾਂਤੀ ਸਮੁੰਦਰ ਵਿੱਚ ਤੁਫਾਨ ਆਉਣ ਤੋਂ ਪਹਿਲਾਂ ਵਾਲੀ ਹੈ, ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਡਰ ਮੁਕਤ ਹੋ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਗੇ ਅਤੇ ਪੰਜਾਬ ਵਿੱਚ ਤੀਸਰੇ ਬਦਲ ਨੂੰ ਅੱਗੇ ਲਿਆਉਣਗੇ।
           ਉਨ੍ਹਾਂ ਕਿਹਾ ਕਿ ਸਮਰਾਲਾ ਹਲਕੇ ਦਾ ਸਭ ਹਲਕਿਆਂ ਤੋਂ ਜਿਆਦਾ ਮਾੜਾ ਹਾਲ ਹੈ, ਇੱਥੇ ਲੋਕਾਂ ਨੂੰ ਬੁਨਿਆਦੀ ਸਹੂਲਤ ਸੜਕਾਂ ਤੋਂ ਵੀ ਵਾਂਝੇ ਰੱਖਿਆ ਹੋਇਆ ਹੈ।ਜਿਸ ਲਈ ਕਾਂਗਰਸ ਅਤੇ ਅਕਾਲੀ ਪਾਰਟੀਆਂ ਦੇ ਨੁਮਾਇੰਦੇ ਜਿੰਮੇਵਾਰ ਹਨ, ਦੋਨਾਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਕਦੇ ਵੀ ਸਮਰਾਲਾ ਹਲਕੇ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ, ਹਮੇਸ਼ਾਂ ਆਪਣੇ ਹਿੱਤਾਂ ਨੂੰ ਅੱਗੇ ਰੱਖਕੇ ਸਿਰਫ ਆਪਣਾ ਫਾਇਦਾ ਸੋਚਿਆ ਹੈ।ਉਨ੍ਹਾਂ ਸਮਰਾਲਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਬਿਨਾਂ ਕਿਸੇ ਡਰ ਜਾਂ ਭੈਅ ਦੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਪੀ.ਡੀ.ਏ ਦੇ ਉਮੀਦਵਾਰ ਨੂੰ ਜਿਤਾਉਣ ਤਾਂ ਜੋ ਸਮਰਾਲਾ ਹਲਕੇ ਨੂੰ ਇੱਕ ਵਧੀਆ ਅਗਵਾਈ ਮਿਲ ਸਕੇ ਅਤੇ ਲੋਕ ਬੁਨਿਆਦੀ ਸਹੂਲਤਾਂ ਪ੍ਰਾਪਤ ਕਰ ਸਕਣ।
              ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ ਨਾਗਰਾ ਹਲਕਾ ਇੰਚਾਰਜ ਸਮਰਾਲਾ, ਕੁਲਜਿੰਦਰ ਸਿੰਘ ਧੀਮਾਨ ਓ.ਬੀ.ਸੀ ਵਿੰਗ ਸੂਬਾ ਸਕੱਤਰ, ਬਲਦੇਵ ਸਿੰਘ ਮੰਡ ਹਲਕਾ ਇੰਚਾਰਜ ਬੀ.ਐਸ.ਪੀ ਸਮਰਾਲਾ, ਅਮਰਜੀਤ ਸਿੰਘ ਮਾਛੀਵਾੜਾ ਆਦਿ ਤੋਂ ਇਲਾਵਾ ਕਾਫੀ ਗਿਣਤੀ `ਚ ਵਰਕਰ ਹਾਜਰ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply