Sunday, August 2, 2026

`ਜਲ੍ਹਿਆਂ ਵਾਲਾ ਬਾਗ` ਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ 10 ਅਪ੍ਰੈਲ ਨੂੰ

ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵਲੋਂ Bagh Jaliianwalaਅੰਮ੍ਰਿਤਸਰ ਸਾਹਿਤ ਚਿੰਤਕ ਮੰਚ ਦੇ ਸਹਿਯੋਗ ਨਾਲ `ਜਲ੍ਹਿਆਂ ਵਾਲਾ ਬਾਗ` ਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ ਅਤੇ ਮਲਵਿੰਦਰ ਵਲੋਂ ਜਾਰੀ ਬਿਆਨ ਵਿਚ ਦਸਿਆ ਕਿ 10 ਅਪ੍ਰੈਲ ਬੁਧਵਾਰ ਸਵੇਰੇ 11.00 ਵਜੇ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਡਾ. ਸਰਬਜੀਤ ਸਿੰਘ ਅਤੇ ਸ਼ੁਸ਼ੀਲ ਦੁਸਾਂਝ ਦੀ ਅਗਵਾਈ ਵਿਚ ਹੋਣ ਵਾਲੇ ਇਸ ਸੈਮੀਨਾਰ ਨੂੰ ਡਾ. ਪਰਮਿੰਦਰ, ਡਾ. ਜਸਬੀਰ ਸਿੰਘ ਅਤੇ ਡਾ. ਬਲਜੀਤ ਸਿੰਘ ਸੰਬੋਧਨ ਕਰਗੇ, ਜਦਕਿ ਡਾ. ਸੁਖਦੇਵ ਸਿੰਘ ਸੋਹਲ ਅਤੇ ਡਾ. ਜੋਗਿੰਦਰ ਕੈਰੋਂ ਸਮਾਗਮ ਦੀ ਪ੍ਰਧਾਨਗੀ ਕਰਨਗੇ। ਸਮਾਗਮ ਦੀ ਤਿਆਰੀ ਸਬੰਧੀ ਹੋਈ ਮੀਟਿੰਗ ਵਿੱਚ ਸਥਾਨਕ ਸਾਹਿਤ ਸਭਾਵਾਂ ਦੇ ਅਹੁੱਦੇਦਾਰ ਡਾ. ਹਜਾਰਾ ਸਿੰਘ ਚੀਮਾ, ਅਰਤਿੰਦਰ ਸੰਧੂ ਹਰਜੀਤ ਸੰਧੂ, ਸੁਮੀਤ ਸਿੰਘ, ਡਾ. ਕਸਮੀਰ ਸਿੰਘ, ਨਿਰਮਲ ਅਰਪਣ, ਸਰਬਜੀਤ ਸੰਧੂ, ਸੈਲਿੰਦਰਜੀਤ ਰਾਜਨ ਅਤੇ ਧਰਵਿੰਦਰ ਔਲਖ ਆਦਿ ਮੌਜੂਦ ਸਨ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …

Leave a Reply