Saturday, March 7, 2026

ਜਲਿਆਂਵਾਲਾ ਬਾਗ ਸਾਕੇ ਲਈ ਬ੍ਰਿਟਿਸ਼ ਸੰਸਦ ਤੋਂ ਮਾਫੀ ਮੰਗਵਾਉਣ ਦੀ ਕਵਾਇਦ ਹੋਈ ਸ਼ੁਰੂ ਜਲਿਆਂਵਾਲਾ ਬਾਗ ਸਾਕੇ ਲਈ ਬ੍ਰਿਟਿਸ਼ ਸੰਸਦ ਤੋਂ ਮਾਫੀ ਮੰਗਵਾਉਣ ਦੀ ਕਵਾਇਦ ਹੋਈ ਸ਼ੁਰੂ

ਭਾਰਤੀ ਅਤੇ ਅਪ੍ਰਵਾਸੀ ਪੰਬੀਆਂ ਨੇ ਮਿਲਕੇ ਸ਼ਤਾਬਦੀ ਯਾਦਗਾਰੀ ਕਮੇਟੀ ਬਣਾਈ
ਨਵੀਂ ਦਿੱਲੀ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਬ੍ਰਿਟਿਸ਼ ਸ਼ਾਸਨ ਦੌਰਾਨ 13 ਅਪ੍ਰੈਲ 1919 ਨੂੰ ਅੰਮ੍ਰਿਤਸਰ  ਦੇ ਜਲਿਆਂਵਾਲੇ ਬਾਗ ਵਿੱਚ Bagh Jaliianwalaਜਨਰਲ ਡਾਇਰ  ਦੇ ਹੁਕਮ ਨਾਲ ਨਿਹੱਥੇ ਲੋਕਾਂ `ਤੇ ਹੋਈ ਗੋਲੀਬਾਰੀ ਦੀ ਸ਼ਤਾਬਦੀ ਮੌਕੇ ਬ੍ਰਿਟਿਸ਼ ਲੋਕਾਂ ਨੂੰ ਉਨ੍ਹਾਂ ਦੀ ਹੁਕੂਮਤ ਵਲੋਂ ਭਾਰਤੀਆਂ `ਤੇ ਕੀਤੇ ਗਏ ਅਤਿਆਚਾਰਾਂ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ।ਇਸ ਮੁਹਿੰਮ ਤਹਿਤ ਸਾਮਜਿਕ ਸੰਗਠਨ “ਇੰਟਰਨੈਸ਼ਨਲ ਪੰਜਾਬ ਫੋਰਮ” ਵਲੋਂ ਦੇਸ਼-ਵਿਦੇਸ਼ ਵਿੱਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਲਈ ਜਲਿਆਂਵਾਲਾ ਬਾਗ ਯਾਦਗਾਰ ਉਤਸਵ ਸ਼ਤਾਬਦੀ ਕਮੇਟੀ (ਜੇ.ਬੀ.ਸੀ.ਸੀ.ਸੀ) ਦਾ ਗਠਨ ਕੀਤਾ ਗਿਆ ਹੈ। ਫੋਰਮ  ਦੇ ਪ੍ਰਧਾਨ ਰਜਿੰਦਰ ਸਿੰਘ ਚੱਢਾ ਵਲੋਂ ਫੋਰਮ ਦੇ ਸਕੱਤਰ ਜਨਰਲ ਬਲਬੀਰ ਸਿੰਘ ਕੱਕੜ ਨੂੰ ਕਮੇਟੀ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ  ਜੀ.ਕੇ ਨੂੰ ਯਾਦਗਾਰੀ ਕਮੇਟੀ ਦਾ ਮੁੱਖ ਸਰਪ੍ਰਸਤ ਅਤੇ ਰਾਜਿੰਦਰ ਸਿੰਘ ਚੱਢਾ ਅਤੇ ਵਿਕਰਮਜੀਤ ਸਿੰਘ ਸਾਹਨੀ ਨੂੰ ਸਰਪ੍ਰਸਤ ਨਿਯੁੱਕਤ ਕੀਤਾ ਗਿਆ ਹੈ। ਮੈਬਰਾਂ ਵਿੱਚ ਬ੍ਰਿਟਿਸ਼ ਸੰਸਦ ਮੈਂਬਰ ਲਾਰਡ ਲੁੰਬਾ, ਸੀ.ਬੀ.ਈ ਲਾਰਡ ਦੇਸਾਈ, ਕਿਸ਼ਵਰ ਲੇਡੀ ਦੇਸਾਈ, ਵਿਰੇਂਦਰ ਸ਼ਰਮਾ ਅਤੇ ਸਾਬਕਾ ਸਫ਼ਾਰਤੀ ਨਵਤੇਜ ਸਿੰਘ ਸਰਨਾ ਆਦਿ ਸ਼ਾਮਿਲ ਹਨ।
ਜਲਿਆਂਵਾਲਾ ਬਾਗ ਕਤਲੇਆਮ ਦੇ ਬ੍ਰਿਟਿਸ਼ ਸੰਸਦ ਵਲੋਂ ਮਾਫੀ ਮੰਗਵਾਉਣ ਲਈ ਪਿਛਲੇ 1 ਸਾਲ ਤੋਂ ਕੋਸ਼ਿਸ਼ ਕਰ ਰਹੀ ਕਮੇਟੀ ਦੀ ਪਹਿਲ `ਤੇ ਹੀ 19 ਫਰਵਰੀ 2019 ਨੂੰ ਹਾਉਸ ਆਫ ਲਾਰਡਸ ਵਿੱਚ ਲਾਰਡ ਲੁੰਬਾ ਨੇ ਸਰਕਾਰ ਨੂੰ ਭਾਰਤੀਆਂ ਤੋਂ ਇਸ ਹਤਿਆਕਾਂਡ ਲਈ ਮਾਫੀ ਮੰਗਣ ਦਾ ਸੰਸਦ ਤੋਂ ਤਰੀਕਾ ਪੁਛਿਆ ਸੀ। ਜਿਸ `ਤੇ ਹੋਈ ਲੰਬੀ ਚਰਚਾ ਦੇ ਦੌਰਾਨ ਪੱਖ ਅਤੇ ਵਿਰੋਧ `ਚ ਵਿਆਪਕ ਬਹਿਸ ਹੋਈ। ਹਾਲਾਂਕਿ ਇਸ ਤੋਂ ਪਹਿਲਾਂ ਹਾਉਸ ਆਫ ਕਾਮਨਸ ਨੇ ਘਟਨਾ ਦੀ ਨਿੰਦਿਆ ਕੀਤੀ ਸੀ, ਜਦ ਕਿ ਹਾਉਸ ਆਫ ਲਾਰਡਸ ਨੇ ਖੁਸ਼ੀ ਜਤਾਈ ਸੀ।ਇਸ ਵਜ੍ਹਾ ਨਾਲ 13 ਅਪ੍ਰੈਲ ਨੂੰ ਕਮੇਟੀ ਵੱਲੋਂ ਬ੍ਰਿਟਿਸ਼ ਸੰਸਦਾਂ ਦੀ ਹਾਜ਼ਰੀ ਵਿੱਚ ਬ੍ਰਿਟਿਸ਼ ਸੰਸਦ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਨਾਲ ਹੀ ਘਟਨਾ ਦੇ ਸੰਬੰਧ ਵਿੱਚ ਅੰਮ੍ਰਿਤਸਰ, ਲੰਦਨ, ਬਰਮਿੰਘਮ, ਮਾਨਚੇਸਟਰ, ਗਲਾਸਗੋ ਆਦਿ ਸ਼ਹਿਰਾਂ ਵਿੱਚ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।ਇਸ ਬਾਰੇ ਵਿੱਚ ਜਾਗਰੂਕਤਾ ਲਈ ਬਣਾਈ ਗਈ ਸ਼ਤਾਬਦੀ ਕਮੇਟੀ ਦਾ ਮੁੱਖ ਸਰਪ੍ਰਸਤ ਨਿਯੁੱਕਤ ਕਰਨ `ਤੇ ਚੱਢਾ, ਕੱਕੜ ਅਤੇ ਸਾਹਨੀ ਦਾ ਧੰਨਵਾਦ ਕਰਦੇ ਹੋਏ ਜੀ.ਕੇ ਨੇ ਜਲਿਆਂਵਾਲਾ ਬਾਗ ਘਟਨਾ ਨੂੰ ਭਾਰਤੀ ਆਜ਼ਾਦੀ ਅੰਦੋਲਨ ਦੀ ਇਤਿਹਾਸਿਕ ਕੜੀ ਦੱਸਿਆ।
ਜੀ.ਕੇ ਨੇ ਕਿਹਾ ਕਿ ਸਾਡੀ ਕੋਸ਼ਿਸ਼ ਬਰਤਾਨਵੀ ਨੌਜਵਾਨ ਪੀੜ੍ਹੀ ਨੂੰ ਇਹ ਅਹਿਸਾਸ ਕਰਵਾਉਣ ਦੀ ਹੈ ਕਿ ਸਮਰਾਜਵਾਦੀ ਹੈਂਕੜ ਨਾਲ ਗ੍ਰਸਤ ਬ੍ਰਿਟਿਸ਼ ਨਿਜਾਮ ਨੇ ਮਨੁੱਖੀ ਅਧਿਕਾਰਾਂ ਨੂੰ ਜਿਸ ਤਰ੍ਹਾਂ ਨਾਲ ਭਾਰਤ ਵਿੱਚ ਕੁਚਲਿਆ ਸੀ, ਉਸ ਦੇ ਲਈ ਬ੍ਰਿਟਿਸ਼ ਸੰਸਦ ਦੇ ਦੋਨਾਂ ਸਦਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ।ਜਿਸ ਤਰ੍ਹਾਂ ਕੈਨੇਡਾ ਸਰਕਾਰ ਨੇ ਕਾਮਾਗਾਟਾਮਾਰੂ ਦੀ ਘਟਨਾ ਦੀ ਮਾਫੀ ਮੰਗੀ ਸੀ।ਹਾਲਾਂਕਿ ਮਹਾਰਾਣੀ ਏਲਿਜਾਬੇਥ ਅਤੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਆਪਣੇ ਭਾਰਤ ਦੌਰੇ ਦੌਰਾਨ ਜਲਿਆਂਵਾਲਾ ਬਾਗ ਸਮਾਰਕ `ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰ ਚੁੱਕੇ ਹਨ, ਪਰ ਇਹ ਨਾਕਾਫੀ ਹੈ। ਜੀ.ਕੇ ਨੇ ਘਟਨਾ ਦੇ ਅਸਰ ਦਾ ਜਿਕਰ ਕਰਦੇ ਹੋਏ ਕਿਹਾ ਕਿ ਗੁਰਦੁਆਰਿਆਂ ਨੂੰ ਮਹੰਤਾ ਦੇ ਕਬਜ਼ਿਆਂ ਤੋਂ ਆਜ਼ਾਦ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਇਸ ਕਤਲੇਆਮ ਤੋਂ ਬਾਅਦ ਹੀ ਸ਼ੁਰੂ ਹੋਈ ਸੀ।ਜਿਸ ਵਜ੍ਹਾ ਨਾਲ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਹੋਂਦ ਵਿੱਚ ਆਏ ਸਨ ਅਤੇ ਭਾਰਤੀ ਆਜ਼ਾਦੀ ਅੰਦੋਲਨ ਦੀ ਨੀਂਹ ਰੱਖੀ ਗਈ ਸੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply