ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ -ਜਗਦੀਪ ਸਿੰਘ ਸੱਗੂ) – ਸਥਾਨਕ ਸ੍ਰੀ ਗੁਰੂ ਹਰਗੋਬਿੰਦ ਕੰਨਿਆ ਪਾਠਸ਼ਾਲਾ ਸਕੂਲ ਕੋਟ ਆਤਮਾ ਰਾਮ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਇਨਰਵੀਲ ਕਲੱਬ ਅੰਮ੍ਰਿਤਸਰ ਸਾਊਥ ਤੋਂ ਮੈਡਮ ਕੰਵਲਇੰਦਰ ਕੌਰ ਗਿਰਗਿਲਾ ਬਤੌਰ ਮੁੱਖ ਮਹਿਮਾਨ ਤੇ ਮੈਡਮ ਨੀਨੂ ਭਸੀਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਜਿੰਨਾਂ ਨੇ ਵਿਦਿਅਕ, ਖੇਡਾਂ ਤੇ ਹੋਰ ਗਤੀਵਿਧੀਆਂ ਵਿੱਚ ਅਹਿਮ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਮੋਮੈਂਟੋ ਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ।
ਮੁੱਖ ਮਹਿਮਾਨ ਮੈਡਮ ਗਿਰਗਿਲਾ ਨੇ ਬੱਚੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਵਿਦਿਆ ਅਜਿਹਾ ਖਜਾਨਾ ਹੈ, ਜੋ ਜ਼ਿੰਦਗੀ ਭਰ ਇਨਸਾਨ ਦੇ ਨਾਲ ਰਹਿੰਦਾ ਹੈ।ਉਨਾਂ ਨੇ ਸਕੂਲ ਦੀਆਂ ਵਿਦਿਆਰਥਅਣਾਂ ਨੂੰ ਮਿਹਨਤ ਤੇ ਲਗਨ ਨਾਲ ਪੜਾਈ ਕਰਨ ਲਈ ਪ੍ਰੇਰਿਆ ਤਾਂ ਜੋ ਅੱਗੇ ਜਾ ਕੇ ਉਹ ਉਚ ਅਹੁੱਦਿਆਂ `ਤੇ ਬਿਰਾਜਮਾਨ ਹੋ ਸਕਣ।ਉਨਾਂ ਨੇ ਮਾਪਿਆਂ ਨੂੰ ਵੀ ਬੱਚੀਆਂ ਨੂੰ ਵੱਧ ਤੋਂ ਵੱਧ ਪੜਾਉਣ ਦੀ ਅਪੀਲ ਕੀਤੀ।ਸਕੁਲ਼ ਕਮੇਟੀ ਵਲੋਂ ਐਮ.ਡੀ ਅਚਿੰਤ ਚਾਵਲਾ, ਪ੍ਰਧਾਨ ਜਗਮੋਹਨ ਸਿੰਘ ਦੂਆ ਅਤੇ ਹੈਡ ਮਿਸਟ੍ਰੈਸ ਸਤਵਿੰਦਰ ਕੌਰ ਭੱਲਾ ਨੇ ਮਹਿਮਾਨਾਂ ਤੇ ਪੁੱਜੀਆਂ ਹੋਰ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਯਾਦਗਾਰੀ ਚਿੰਨ ਭੇਟ ਕੀਤੇ।
ਇਸ ਮੌਕੇ ਸਕੂਲ ਮੈਨੇਜਰ ਸ੍ਰੀਮਤੀ ਜਸਬੀਰ ਕੌਰ ਚਾਵਲਾ, ਮਾਸਟਰ ਕੰਵਲਜੀਤ ਸਿੰਘ, ਮੈਡਮ ਹਰਰੂਪ ਕੌਰ, ਮੈਡਮ ਗੁਨੀਤ ਚਾਵਲਾ, ਪਰਮਜੀਤ ਕੌਰ, ਰਜਿੰਦਰ ਕੌਰ ਆਦਿ ਹਜਾਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …