Sunday, December 22, 2024

ਸੀ.ਐਚ.ਸੀ ਬਧਾਣੀ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ

ਪਠਾਨਕੋਟ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਾ. ਸੰਤੋਸ਼ ਕੁਮਾਰੀ ਐਸ.ਐਮ.ਓ ਬਧਾਣੀ ਦੀ ਅਗਵਾਈ ਹੇਠ ਸੀ.ਐਚ.ਸੀ ਬੁੰਗਲ ਬਧਾਣੀ PUNJ0904201911ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।ਡਾ. ਸੰਤੋਸ਼ ਕੁਮਾਰੀ ਨੇ ਦੱਸਿਆ ਕਿ 7 ਅਪ੍ਰੈਲ 1948 ਨੂੰ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਕੀਤੀ ਗਈ ਸੀ।ਜਿਸ ਕਾਰਨ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ।ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ।ਲੋਕਾਂ ਨੂੰ ਚੰਗੀ ਸਿਹਤ ਮਿਲ ਸਕੇ।ਸਾਡੇ ਦੇਸ਼ ਵਿਚੋ ਕਈ ਖਤਰਨਾਕ ਬੀਮਾਰੀਆਂ ਦਾ ਖਾਤਮਾ ਹੋਇਆ ਜਿਵੇ ਪੋਲਿੳ। ਇਸ ਤੋ ਇਲਾਵਾ ਡਾ. ਗਗਨਦੀਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਬਲਯੂ.ਐਚ.ਓ ਦੇ ਅਨੁਸਾਰ ਲਗਭਗ 60% ਮੋਤਾਂ ਦਾ ਕਾਰਣ ਗੈਰ ਸੰਚਾਰੀ ਰੋਗ (ਕੈਂਸਰ, ਸ਼ੁਗਰ, ਹਾਈਪਰਟੈਂਸ਼ਨ, ਮੋਟਾਪਾ, ਮਾਨਸਿਕ ਤਨਾਅ, ਸਟਰੋਕ ਅਤੇ ਦਿਲ ਦੀਆਂ ਬੀਮਾਰੀਆਂ) ਆਦਿ ਹਨ। ਇਹਨਾਂ ਰੋਗਾ ਦਾ ਮੁੱਖ ਕਾਰਣ ਅਸਵਸਥ ਜੀਵਨਸ਼ੈਲੀ, ਸ਼ਰਾਬ ਅਤੇ ਤੰਬਾਕੂ ਦਾ ਸੇਵਨ ਕਰਨਾ, ਪੂਰੀ ਨੀਂਦ ਨਾ ਲੈਣਾ ਆਦਿ ਹਨ।ਅਸੀਂ ਆਪਣਾ ਅਸਵਸਥ ਜੀਵਨਸੈਲੀ ਬਦਲ ਕੇ ਇਹਨਾਂ ਰੋਗਾ ਤੋ ਛੁਟਕਾਰਾ ਪਾ ਸਕਦੇ ਹਨ ਅਤੇ ਸਵਸਥ ਜੀਵਨ ਅਪਣਾ ਸਕਦੇ ਹਨ।
          ਇਸ ਮੋਕੇ ਡਾ. ਸੁਨੀਤਾ ਕਾਂਤ, ਡਾ. ਮੀਰਾ ਚੋਪੜਾ, ਡਾ. ਵਰੁਣ, ਡਾ.ਸਾਹਿਲ ਸ਼ਰਮਾ, ਰਿੰਪੀ ਬੀ.ਈ.ਈ, ਸੋਮ ਨਾਥ, ਨੀਲਮ ਕੁਮਾਰੀ, ਲਖਵੀਰ ਸਿੰਘ ਆਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply