Monday, December 23, 2024

ਪਾਬੰਦੀਸ਼ੁਦਾ ਸਮੇਂ ਦੌਰਾਨ ਨਤੀਜਿਆਂ ਦੀ ਭਵਿਖਬਾਣੀ ਦਾ ਪ੍ਰਸਾਰਣ /ਪ੍ਰਕਾਸ਼ਣ ਤੋਂ ਪਰਹੇਜ਼ ਰੱਖਣ ਦੀ ਸਲਾਹ

ਨਵੀਂ ਦਿਲੀ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤ ਦੇ  ਚੋਣ ਕਮਿਸ਼ਨ ਨੇ ਸਾਰੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਨੂੰ ਸੁਤੰਤਰ, election-commissionਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਉਣ ਲਈ ਧਾਰਾ 126 ਏ ਅਧੀਨ ਪਾਬੰਦੀਸ਼ੁਦਾ ਸਮੇਂ ਦੌਰਾਨ ਨਤੀਜਿਆਂ ਬਾਰੇ ਕਿਸੇ ਵੀ ਰੂਪ ਵਿਚ ਭਵਿਖਬਾਣੀ ਕਰਨ ਦੇ ਸਬੰਧ ਵਿੱਚ ਪ੍ਰਸਾਰਣ /ਪ੍ਰਕਾਸ਼ਨ ਪ੍ਰੋਗਰਾਮਾਂ ਤੋਂ ਪਰਹੇਜ਼ ਰੱਖਣ ਦੀ ਸਲਾਹ ਜਾਰੀ ਕੀਤੀ ਹੈ।
    ਕਮਿਸ਼ਨ ਦਾ ਵਿਚਾਰ ਹੈ ਕਿ ਜੋਤਸ਼ੀਆਂ, ਟੈਰੋ ਰੀਡਰਾਂ, ਰਾਜਨੀਤਕ ਵਿਸ਼ਲੇਸ਼ਕਾਂ ਜਾਂ ਕਿਸੇ ਵੀ ਹੋਰ ਵਿਅਕਤੀ  ਵਲੋਂ ਕਿਸੇ ਵੀ ਰੂਪ ਵਿੱਚ, ਕਿਸੇ ਵੀ ਤਰੀਕੇ ਨਾਲ ਪਾਬੰਦੀਸ਼ੁਦਾ ਸਮੇਂ ਦੌਰਾਨ ਨਤੀਜਿਆਂ ਦੇ ਅਨੁਮਾਨਾਂ ਦੀ ਭਵਿੱਖਬਾਣੀ ਕਰਨਾ ਧਾਰਾ 126 ਏ ਦੀ ਭਾਵਨਾ ਦੀ ਉਲੰਘਣਾ ਹੈ।ਇਸ ਦਾ ਉਦੇਸ਼ ਅਜਿਹੀਆਂ ਭਵਿਖਬਾਣੀਆਂ ਰਾਹੀਂ ਵੱਖ ਵੱਖ ਸਿਆਸੀ ਪਾਰਟੀਆਂ ਦੀ ਸੰਭਾਵਨਾਵਾਂ ਬਾਰੇ ਚੋਣ ਹਲਕਿਆਂ ਵਿਚ ਚੱਲ ਰਹੇ ਵੋਟਿੰਗ ਵਿਚ ਵੋਟਰਾਂ ਨੂੰ ਪ੍ਰਭਾਵਿਤ ਹੋਣ ਤੋਂ ਰੋਕਣਾ ਹੈ।
            ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਲੋਕ ਸਭਾ ਦੀਆਂ ਮੌਜੂਦਾ ਚੋਣਾਂ ਦੇ ਨਾਲ ਨਾਲ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਓਡੀਸ਼ਾ ਅਤੇ ਸਿੱਕਮ ਵਿਧਾਨ ਸਭਾਵਾਂ ਦੀਆਂ ਚੋਣਾਂ ਅਤੇ ਕਈ ਰਾਜਾਂ ਵਿੱਚ ਹੋ ਰਹੀਆਂ ਉਪ ਚੋਣਾਂ ਵਿਚ ਪਾਬੰਦੀਸ਼ੁਦਾ ਸਮੇਂ ਦੌਰਾਨ ਅਰਥਾਤ 11.04.2019 (ਵੀਰਵਾਰ) ਨੂੰ ਸਵੇਰੇ 7.00 ਵਜੇ ਤੋਂ 19.05.2019 (ਐਤਵਾਰ) ਨੂੰ ਸ਼ਾਮ 6.30 ਵਜੇ ਤੱਕ ਨਤੀਜਿਆਂ ਦੇ ਸਬੰਧ ਵਿੱਚ ਕਿਸੇ ਵੀ ਲੇਖ / ਪ੍ਰੋਗਰਾਮ ਨੂੰ ਪ੍ਰਕਾਸ਼ਿਤ ਅਤੇ ਪ੍ਰਚਾਰਿਤ ਨਾ ਕਰਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply