Wednesday, March 4, 2026

ਇਸ ਵਿਦਿਅਕ ਸ਼ੈਸਨ ਤੋਂ ਯੂਨੀਵਰਸਿਟੀ `ਚ ਸ਼ੁਰੂ ਹੋਣਗੇ ਡਿਊਲ ਡਿਗਰੀ ਦੇ ਪ੍ਰੋਗਰਾਮ

ਅਮੀਰਕੀ ਉੱਚ-ਪੱਧਰੀ ਵਫ਼ਦ ਦਾ ਯੂਨੀਵਰਸਿਟੀ ਵਿਚ ਪੁੱਜਣ ਤੇ ਨਿੱਘਾ ਸਵਾਗਤ
ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਯੂ.ਐਸ.ਏ ਦੀ ਸਭ ਤੋਂ ਨਾਮੀ ਯੂ.ਐਸ.ਐਫ ਵਰਲਡ, ਯੂਨੀਵਰਸਿਟੀ ਆਫ ਸਾਊਥ PUNJ1004201907ਫਲੋਰਿਡਾ ਦੇ ਯੂ.ਐਸ.ਐਫ ਸਿਸਟਮ ਦੇ ਵਾਈਸ ਪ੍ਰੈਜੀਡੈਂਟ ਡਾ.ਰੌਜਰ ਬਿ੍ਰੰਡਲੇ ਨੇ ਕਿਹਾ ਹੈ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਕੀਤੇ ਸਮਝੋਤੇ ਦੇ ਤਹਿਤ ਇਸ ਵਿਦਿਅਕ ਸ਼ੈਸਨ ਤੋਂ ਡਿਊਲ ਡਿਗਰੀ ਦੇ ਪ੍ਰੋਗਰਾਮ ਨੂੰ ਅਮਲੀ ਜਾਮਾ ਪਹਿਨਾਉਣ ਜਾ ਰਿਹੇ ਹਨ।ਜਿਸ ਨੂੰ ਸਿਰੇ ਚੜ੍ਹਾਉਣ ਅਤੇ ਹੋਰ ਸੰਭਾਵਨਾਵਾਂ ਤਲਾਸ਼ਣ ਦੇ ਲਈ ਇੱਥੇ ਪੁਜੇ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੋਈ ਇਕ ਉੱਚ ਪੱਧਰੀ ਵਫ਼ਦਾਂ ਦੀ ਮੀਟਿੰਗ ਉਪਰੰਤ ਗੱਲਬਾਤ ਕਰ ਰਿਹੇ ਸਨ।ਉਹਨਾਂ ਕਿਹਾ ਕਿ ਵਿਸ਼ਵ ਪੱਧਰ ਤੇ ਬਦਲ ਰਹੇ ਹਲਾਤਾਂ ਦੇ ਅਨੁਸਾਰ ਉਚੇਰੀ ਸਿਖਿਆ ਦਾ ਵੀ ਗਲੋਬਲਾਈਜੇਸ਼ਨ ਹੋਣਾ ਸਮੇਂ ਦੀ ਲੋਂੜ ਬਣਦਾ ਜਾ ਰਿਹਾ ਹੈ।ਇਸੇ ਮਕਸਦ ਨੂੰ ਧਿਆਨ ਵਿਚ ਰੱਖ ਕੇ  ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ  ਸਮਝੋਤਾ  ਕੀਤਾ ਗਿਆ ਸੀ, ਇਸੇ ਵਿਦਿਅਕ ਸ਼ੈੇਸਨ ਤੋਂ ਸ਼ੁਰੂ ਕਰਨ ਜਾ ਰਹੇ ਹਨ।
                  ਉਹਨਾਂ ਕਿਹਾ ਕਿ ਇਸ ਸੰਬੰਧੀ ਦੋਨਾਂ ਵਿਦਿਅਕ ਸੰਸਥਾਵਾਂ ਵੱਲੋ ਆਪੋ-ਆਪਣੇ  ਪੱਖਾ ਨੂੰ ਮੀਟਿੰਗ ਵਿਚ ਵਿਚਾਰਣ ਉਪਰੰਤ ਸਹਿਮਤੀ ਬਣੀ ਹੈ ਕਿ ਬੀ.ਕਾਮ ਅਤੇ ਐਮ.ਬੀ.ਏ ਦੀਆਂ ਡਿਊਲ ਡਿਗਰੀਆਂ ਤੋਂ ਇਲਾਵਾ ਹੋਰ ਵੀ ਕੋਰਸਾਂ ਨੂੰ ਆਉਣ ਵਾਲੇ ਸਮੇਂ ਵਿਚ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਦੋਵਾਂ ਦੇਸ਼ਾਂ ਦੇ ਵਿਚ ਉਚੇਰੀ ਸਿੱਖਿਆ ਨੂੰ ਹੋਰ ਵੀ ਮਜਬੂਤ ਕੀਤਾ ਜਾਵੇ।ਉਹਨਾਂ ਕਿਹਾ ਕਿ ਬੀ.ਕਾਮ ਦੇ ਵਿਦਿਆਰਥੀ ਤਿੰਨ ਸਾਲ ਭਾਰਤ ਵਿਚ ਅਤੇ ਇਕ ਸਾਲ ਅਮੀਰਕਾ ਵਿਚ ਪੜ੍ਹੇਗਾ, ਇਸੇ ਤਰ੍ਹਾਂ ਐਮ.ਬੀ.ਏ ਦੇ ਵਿਦਿਆਰਥੀ ਡੇਢ ਸਾਲ ਭਾਰਤ ਵਿਚ ਅਤੇ ਛੇ ਮਹੀਨੇ ਅਮਰੀਕਾ ਦੀ ਯੂ.ਐਸ.ਐਫ ਵਰਲਡ ਯੂਨੀਵਰਸਿਟੀ ਵਿਚ ਪੜ੍ਹੇਗਾ।ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਜ਼ੀਫ਼ਾ ਅਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾਣੀਆਂ ਹਨ। ਇਹ ਸਮਝੋਤਾ ਵਿਦਿਆ ਦੇ ਖੇਤਰ ਵਿਚ ਦੋਵਾਂ ਦੇਸ਼ਾ ਦੇ ਲਈ ਤਰੱਕੀ ਦੀਆਂ ਕਈ ਹੋਰ ਸੰਭਾਵਨਾਵਾਂ ਨੂੰ ਲੈ ਕੇ ਆਉਣ ਵਾਲਾ ਹੈ।ਸਾਊਥ ਫਲੋਰਿਡਾ ਯੂਨੀਵਰਸਿਟੀ ਦੇ ਭਾਰਤੀ ਸਲਾਹਕਾਰ ਅਰੁਨਾ ਦੇਸ਼ਗੁਪਤਾ ਵੀ ਵਫ਼ਦ ਦੇ ਨਾਲ ਹਾਜ਼ਰ ਸਨ। ਜਦੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ  ਉਚ-ਪੱਧਰੀ ਵਫਦ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ, ਡੀਨ ਵਿਦਿਅਕ ਮਾਮਲੇ ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਕਰਨਜੀਤ ਸਿੰਘ ਕਾਹਲੋਂ, ਸਕੂਲ ਆਫ ਫਾਈਨੇਸ਼ੀਅਲ ਸੱਟਡੀਜ਼ ਦੇ ਮੁਖੀ ਪੋ੍ਰ: ਜਸਪਾਲ ਸਿੰਘ, ਐੈਮ.ਵਾਈ.ਏ.ਐੈਸ.ਜੀ.ਐੈਨ.ਡੀ.ਯੂ ਸਪੋਰਟ ਸ਼ਾਇੰਸ ਅਤੇ ਮੈਡੀਸਨ ਵਿਭਾਗ ਦੇ ਮੁਖੀ ਪੋ੍ਰ: ਸਵੇਤਾ ਸ਼ਨੋਏ, ਫਾਰਮਾਸੀਊਟੀਕਲ ਅਤੇ ਸਾਇੰਸ ਅਤੇ ਅਕਾਦਿਮਕ- ਇੰਡਸਟਰੀਜ਼ ਲਿੰਕੇਜ਼ ਪੋ੍ਰਗਰਾਮ ਦੇ ਕੋਆਡੀਨੇਟਰ ਦੇ ਪੋ੍ਰ: ਪ੍ਰੀਤ ਮਹਿੰਦਰ ਸਿੰਘ ਬੇਦੀ, ਬਾਇਉਟੈਕਨੀਕਲ ਵਿਭਾਗ ਦੇ ਮੁਖੀ ਅਤੇ ਇੰਟਰਪਰਨਿਊਰਸ਼ਿਪ ਐਡ ਇਨੋਵੇਂਸਨ ਸੇਂਟਰ ਦੇ ਕੋਆਡੀਨੇਂਟਰ ਪੋ੍ਰ: ਪ੍ਰਤਾਪ ਕੁਮਾਰ ਪਾਤੀ ਤੋਂ ਇਲਾਵਾ ਹੋਰ ਵੀ ਉੋਚ-ਅਧਿਕਾਰੀ ਹਾਜ਼ਰ ਸਨ।
                  ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਯੂ.ਅੇੈਸ.ਐਫ ਵਰਲਡ ਸਾਊਥ ਫਲੋਰਿਡਾ ਯੂਨੀਵਰਸਿਟੀ ਨਾਲ ਆਪਸੀ  ਅਕਾਦਮਿਕ ਸਾਂਝ ਨੂੰ  ਮਜਬੂਤ ਕਰਨ ਦੇ ਲਈ ਇਕ ਵਿਸ਼ੇਸ਼ ਸਮਝੋਤਾ ਕੀਤਾ ਗਿਆ ਸੀ।ਜਿਸ ਵਿਚ ਇੰਟਰਪਰਨਿਊਰਸ਼ਿਪ ਵਿਕਾਸ ਕੰਮਾਂ ਦੇ ਨਾਲ ਨਾਲ ਐੇਕਸਚੇਂਜ ਅਤੇ ਡਿਊਲ ਡਿਗਰੀ  ਕੋਰਸਾਂ ਨੂੰ ਸਥਾਪਿਤ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਦੋਵਾਂ ਸੰਸਥਾਵਾਂ ਦੇ ਵਿਚਕਾਰ ਅਕਾਦਮਿਕ  ਅਤੇ ਵਿਦਿਆਰਥੀ ਅੇੈਕਸਚੇਂਜ ਦੇ ਮੌਕੇ ਵੱਧਣਗੇ।ਉਹਨਾਂ ਸੰਭਾਵਨਾ ਪ੍ਰਗਟਾਈ ਕਿ ਇਸੇ ਹੀ ਵਿਦਿਅਕ ਸ਼ੇੈਸਨ ਤੋਂ ਕੋਰਸਾਂ ਦੀ ਸ਼ੁਰੂਆਤ ਹੋ ਜਾਵੇਗੀ।ਉਹਨਾਂ ਕਿਹਾ ਕਿ ਜੂਨ 2019 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਕ ਵਫ਼ਦ ਵੀ ਅਮਰੀਕਾ ਜਾਵੇਗਾ ਅਤੇ ਹੋਰ ਕੋਰਸਾਂ ਦੀਆਂ ਸੰਭਾਵਨਾਵਾਂ ਦਾ ਪਤਾ ਲਾਵੇਗਾ।ਉਹਨਾਂ ਕਿਹਾ ਕਿ ਇਸ ਸਮਝੋਤੇ ਦੇ ਅਮਲ ਵਿਚ ਆਉਣ ਦੇ ਨਾਲ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਇਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ।ਖੋਜ ਨੂੰ ਉਤਸ਼ਾਹਿਤ ਕਰਨ, ਅੰਤਰ-ਰਾਸ਼ਟਰੀ ਵਿਚਾਰਾਂ ਦਾ ਅਦਾਨ ਪ੍ਰਦਾਨ, ਨਵੇਂ ਗਿਆਨ ਦੇ ਵਿਕਾਸ ਤੋਂ ਇਲਾਵਾ ਵਿਸ਼ਵ ਪੱਧਰ ਦੀ ਖੋਜ ਸੂਝ ਨੂੰ ਵਧਾਉਣ ਵਿਚ ਵੀ ਇਹ ਸਮਝੋਤਾ ਇਕ ਪੁਲ ਦਾ ਕੰਮ ਕਰੇਗਾ।ਉਹਨਾਂ ਇਹ ਵੀ ਕਿਹਾ ਕਿ ਆਪਸੀ ਸਹਿਯੋਗ ਦੇ ਨਾਲ ਵਿਦਿਆਰਥੀਆਂ, ਅਧਿਆਪਕਾਂ ਦੇ ਐੇਕਸਚੇਂਜ ਪ੍ਰੋਗਰਾਮ, ਸਹਿਕਾਰੀ ਖੋਜ ਪ੍ਰੋਜਕੈਟਾਂ ਦਾ ਵਿਕਾਸ ਅਤੇ ਪ੍ਰਕਾਸਨਾਂ ਰਾਹੀ ਖੋਜ ਦਾ ਪ੍ਰਸਾਰ ਸ਼ੁਰੂ ਕਰਨਾ ਵੀ ਇਸ ਵਿਚ ਸ਼ਾਮਲ ਹੈ।
                ਉਹਨਾਂ ਦੱਸਿਆ ਕਿ ਅੱਜ ਮੁੱਖ ਤੋਰ ਤੇ ਬੀ.ਕਾਮ., ਐਮ.ਬੀ.ਏ, ਸਪੋਰਟਸ ਸਾਇੰਸ ਅਤੇ ਮੈਡੀਸਨ ਦੇ ਪੋ੍ਰਗਰਾਮਾਂ ਤੋਂ ਇਲਾਵਾ ਸਰਟੀਫ਼ਿਕੇਟ ਪੋ੍ਰਗਰਾਮ, ਸਪੋਰਟਸ ਬਾਇਉਮਕੈਨਿਕਸ ਵਿਦਿਆਰਥੀਆਂ ਅਤੇ ਫਕੈਲਟੀ ਐੇਕਸਚੇਂਜ ਪੋ੍ਰਗਰਾਮ ਅਤੇ ਇੱਕਠਿਆ ਕੀਤੀਆਂ ਜਾਣ ਵਾਲੀਆਂ ਗਤੀ ਵਿਧੀਆਂ ਤੇ ਖੁਲ ਕੇ ਵਿਚਾਰ ਹੋਇਆ ਹੈ।ਉਹਨਾਂ ਦੱਸਿਆ ਕਿ ਯੂ.ਐਸ.ਏ ਵਫ਼ਦ ਵੱਲੋ ਐਮ.ਵਾਈ.ਏ.ਐਸ.ਜੀ.ਐਨ.ਡੀ.ਯੂ ਸਪੋਰਟ ਸਾਇੰਸ ਅਤੇ ਮੈਡੀਸਨ, ਇਮੇਰਜਿੰਗ ਸੇਂਟਰ ਆਫ ਲਾਈਫ਼ ਸਾਇੰਸ ਦੇ ਵਿਭਾਗਾਂ ਦਾ ਵੀ ਦੌਰਾ ਕੀਤਾ ਗਿਆ ।
ਡੀਨ ਵਿਦਿਆਕ ਮਾਮਲੇ ਪੋ੍ਰ: ਸਰਬਜੋਤ ਸਿੰਘ ਬਹਿਲ ਨੇ  ਕਿਹਾ ਕਿ ਯੂਨੀਵਰਸਿਟੀ ਦਾ ਉਚ ਪੱਧਰੀ ਵਫ਼ਦ ਜੂਨ 2019 ਨੂੰ ਅਮਰੀਕਾ ਦੌਰੇ ਤੇ ਜਾਵੇਗਾ। ਤਿੰਨ ਕੋਰਸਾਂ ਤੋਂ ਇਲਾਵਾਂ ਹੋਰ ਵੀ ਕੋਰਸਾਂ ਨੂੰ  ਸ਼ੁਰੂ ਕਰਨ ਦੇ ਸਮਝੋਤੇ ਹੋਣ ਦੀ ਸੰਭਾਵਨਾ ਹੈ।ਉਹਨਾਂ ਕਿਹਾ ਕਿ ਸ਼ੁਰੂ ਹੋਣ ਵਾਲੇ ਕੋਰਸਾ ਬਾਰੇ ਗਾਈਡ ਲਾਈਨ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਅਮਰੀਕੀ ਵਫ਼ਦ ਯੂਨੀਵਰਸਿਟੀ ਦੇ ਪ੍ਰਬੰਧਾਂ ਤੋ ਪੂਰਾ ਖੱਸ਼ੁ ਹੈ ਅਤੇ ਉਸ ਵੱਲੋ ਤੱਸਲੀ ਦਾ ਪ੍ਰਗਟਾਵਾ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਇਹ ਯਤਨ ਆਪਸੀ ਸਹਿਯੋਗ ਅਤੇ ਸਾਂਝ ਨਾਲ ਦੋਵਾਂ ਦੇਸ਼ਾਂ ਦੇ ਸਮਾਜ ਨੂੰ ਨਵੀਂ ਦਿਸ਼ਾ ਦੇਵੇਗਾ, ਜੋ ਇਸ ਸਮੇਂ ਚੁਣੋਤੀਆਂ ਹਨ, ਉਹਨਾ ਦੇ ਹੱਲ ਵੀ ਕੱਢੇਗਾ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply