Friday, August 14, 2026

ਸਿਮਰਨਜੀਤ ਸਿੰਘ ਮਾਨ ਦੇ ਹੱਕ `ਚ ਕੀਤੀ ਚੋਣ ਮੀਟਿੰਗ

ਭੀਖੀ, 10 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੰਗਰੂਰ ਹਲਕਾ ਤੋਂ ਸ਼਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ PUNJ1004201908ਸਿਮਰਨਜੀਤ ਸਿੰਘ ਮਾਨ ਖੁਦ ਚੋਣ ਮੈਦਾਨ ਵਿਚ ਉਤਰੇ ਹਨ। ਉਹਨਾਂ ਦੀ ਚੋਣ ਮੁਹਿਮ ਦੇ ਚਲਦਿਆਂ ਪਿੰਡ ਸ਼ਾਹਪੁਰ ਵਿਖੇ ਚੋਣਾਂ ਸੰਬੰਧੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਪਾਰਟੀ ਦੇ ਜਰਨਲ ਸਕੱਤਰ ਅਮਰੀਕ ਸਿੰਘ ਬੱਲੋਵਾਲ, ਬਲਵੀਰ ਸਿੰਘ ਬੱਛੋਆਣਾ ਜਿਲ੍ਹਾ ਪ੍ਰਧਾਨ ਮਾਨਸਾ, ਸੁਖਚੈਨ ਸਿੰਘ ਅਤਲਾ, ਜੁਗਿੰਦਰ ਸਿੰਘ ਬੋਹਾ, ਅਮਰਜੀਤ ਸਿੰਘ ਲੋਂਗੋਵਾਲ ਪ੍ਰੈਸ ਸਕੱਤਰ, ਛੱਜੂ ਸਿੰਘ ਲੌਂਗੋਵਾਲ ਅਮ੍ਰਿਤਪਾਲ ਸਿੰਘ ਸਿੱਧੂ ਸਰਕਲ ਪ੍ਰਧਾਨ ਚੰਦ ਸਿੰਘ ਬੀਰ ਸਰਕਲ ਪ੍ਰਧਾਨ ਚੀਮਾ, ਪ੍ਰਭਜੋਤ ਸਿੰਘ ਚੀਮਾ, ਬਲਰਾਜ ਸਿੰਘ ਸ਼ਾਹਪੁਰ ਆਦਿ ਮੌਜੂਦ ਸਨ।
 

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply