Thursday, November 21, 2024

ਤਲਵੰਡੀ ਸਾਬੋ ਦੀ ਵਿਸਾਖੀ

ਆਈ ਹੈ ਵਿਸਾਖੀ ਤਲਵੰਡੀ ਚੱਲੀਏ
ਦੋਸਤਾਂ, ਯਾਰਾਂ ਨੂੰ ਵੀ ਸੁਨੇਹੇ ਘੱਲੀਏ।

ਏਥੇ ਆਏ ਸਨ ਸਾਡੇ ਦਸਮ ਪਿਤਾ
ਗੁਰੂ ਗ੍ਰੰਥ ਸਾਰਾ ਉਨ੍ਹਾਂ ਦਿੱਤਾ ਸੀ ਲਿਖਾ।

ਬਚੀ ਹੋਈ ਸਿਆਹੀ ਨਾਲ਼ੇ ਸਭ ਕਲਮਾਂ
ਪਾਣੀ ਵਿੱਚ ਸਾਰਾ ਕੁੱਝ ਦਿੱਤਾ ਸੀ ਵਹਾਅ।

`ਗੁਰੂ ਕਾਸ਼ੀ` ਬਣੂ ਇਹ ਦਿੱਤਾ ਵਰਦਾਨ
ਬਣਨਗੇ ਕਵੀ ਨਾਲ਼ੇ ਲੇਖਕ ਮਹਾਨ।
 
ਸ਼ਰਧਾ ਦੇ ਨਾਲ਼ ਜਿਹੜਾ ਗੁਰੂ ਨੂੰ ਧਿਆਵੇ
ਮਨ-ਮੰਗੀਆਂ ਮੁਰਾਦਾਂ ਸਾਰੀਆਂ ਉਹ ਪਾਵੇ।

ਹਰ ਸਾਲ ਏਥੇ ਮੇਲਾ ਲੱਗਦਾ ਹੈ ਭਾਰੀ
ਦੂਰੋਂ ਦੂਰੋਂ ਆਉਣ ਲੋਕੀਂ ਖਿੱਚ ਕੇ ਤਿਆਰੀ।
 
ਮੇਲੇ ਵਿੱਚ ਛੋਟੇ-ਵੱਡੇ ਝੂਟਦੇ ਚੰਡੋਲਾਂ
ਹੱਸਦੇ ਤੇ ਗਾਉਂਦੇ ਨਾਲ਼ੇ ਕਰਦੇ ਕਲੋਲਾਂ।
 
ਕਈ ਥਾਈਂ ਮੇਲੇ ਵਿੱਚ ਲੱਗਣ ਨੁਮਾਇਸ਼ਾਂ
ਬੱਚੇ ਕਰਦੇ ਨੇ ਅੱਡ-ਅੱਡ ਫ਼ਰਮਾਇਸ਼ਾਂ।
 
ਅੱਡੋ-ਅੱਡ `ਕੱਠ ਕਰੇ ਹਰ ਪਾਰਟੀ
ਕਹਿਣ ਦੂਜੇ ਤਾਈਂ ਥੋਨੂੰ ਜਾਣਦੇ ਅਸੀਂ।
 
ਦੂਰ ਪਰ੍ਹੇ ਇੱਕ ਪਾਸੇ ਢੋਲ ਵੱਜਿਆ
ਜਾਪਦਾ ਹੈ ਸਾਰਾ ਮੇਲਾ ਉੱਥੇ ਲੱਗਿਆ।

ਵਿਕਦੇ ਪਕੌੜੇ ਵਿੱਚ ਬਣੇ ਤੇਲ ਦੇ
`ਰੂਹੀ` ਖਾਵੇ ਮਜ਼ੇ ਨਾਲ ਕਈ ਮੇਲ ਦੇ।
 
ਆਖਦਾ `ਸ਼ਗਨ`: ਮੈਂ ਲੰਗਰ ਛਕਣਾ
ਭੁੱਖੇ ਢਿੱਡ ਰਹਿ ਕੇ ਨਹੀਂਓਂ ਮੇਲਾ ਵੇਖਣਾ।

ਹੁਣ ਹਰ ਸਾਲ ਤਲਵੰਡੀ ਜਾਵਾਂਗੇ
ਮੇਲਾ `ਨਵ-ਦੀਪ` ਨਾਲ਼ ਹੀ ਮਨਾਵਾਂਗੇ।
 
ਹਰ ਵੇਲੇ ਪ੍ਰਭੂ ਆਪਣਾ ਧਿਆਈਏ ਜੀੱ
ਮੇਲਿਆਂ ਨੂੰ ਨਾਲ਼ ਸ਼ਰਧਾ ਮਨਾਈਏ ਜੀ।
Nav Sangeet S Talwandi Sabo

 
ਪ੍ਰੋ. ਨਵ ਸੰਗੀਤ ਸਿੰਘ
ਨੇੜੇ ਗਿੱਲਾਂ ਵਾਲਾ ਖੂਹ,
ਤਲਵੰਡੀ ਸਾਬੋ-151302
ਮੋ- 9417692015

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply