ਲੌਂਗੋਵਾਲ, 15 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਡੀਮਡ ਯੂਨੀਵਰਸਿਟੀ) ਵਿਖੇ ਸੰਸਥਾ ਦੇ ਡਾਇਰੈਕਟਰ
ਡਾ. ਸ਼ੈਲੇਂਦਰ ਜੈਨ ਦੀ ਰਹਿਨੁਮਾਈ ਹੇਠ ਸੋਸ਼ਲ ਫੈਸਟ ‘19 ਦੇ ਪ੍ਰੋਗਰਾਮ ਅਧੀਨ ਸਵੀਪ ਸਕੀਮ ਤਹਿਤ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿਚ ਵਿਦਿਆਰਥੀਆਂ ਨੂੰ ਵੋਟਿੰਗ ਮਸ਼ੀਨਾਂ ਅਤੇ ਸਵੀਪ ਸਕੀਮ ਸੁਨਾਮ ਦੇ ਨੋਡਲ ਅਫਸਰ ਹਰਬੰਸ ਸਿੰਘ ਨੇ ਨਵੀਂ ਵੋਟ ਬਣਵਾਉਣ ਬਾਰੇ ਜਾਣਕਾਰੀ ਦਿਤੀ।ਇਸ ਸਮੇਂ ਪੰਕਜ ਡੋਗਰਾ ਮਾਸਟਰ ਟਰੇਨਰ ਹਲਕਾ ਸੁਨਾਮ ਨੇ ਵਿਦਿਆਰਥੀਆਂ ਨੂੰ ਵੋਟ ਪਾਉਣ ਅਤੇ ਬਣਾਉਣ ਦੀ ਮਹੱਤਤਾ ਸਮਾਝਾਈ। ਸਲਾਈਟ ਲੌਂਗੋਵਾਲ ਵੋਟਰ ਕਲੱਬ ਦੇ ਨੋਡਲ ਅਫਸਰ ਪ੍ਰੋ. ਕੁਲਵੰਤ ਸਿੰਘ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਮੈਡਮ ਰਮਨਦੀਪ ਕੌਰ ਸਵੀਪ ਨੋਡਲ ਅਫਸਰ ਸੁਨਾਮ, ਜਗਰੂਪ ਸਿੰਘ, ਪਵਨ ਕੁਮਾਰ ਸ.ਸ.ਸ.ਸ (ਲੜਕੀਆਂ), ਡਾ. ਵਿਕਾਸ ਅਤੇ ਵਿਦਿਆਰਥੀ ਹਾਜ਼ਰ ਸਨ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media